Amritsar
ਅੰਤਰ ਸਕੂਲ ਜ਼ੋਨਲ ਪੱਧਰੀ ਕਬੱਡੀ ਮੁਕਾਬਲਿਆਂ ਵਿੱਚ ਰੇਵਲ ਡੇਲ ਪਬਲਿਕ ਸਕੂਲ ਰਨਰ ਅੱਪ ਪੁਜ਼ੀਸ਼ਨਾਂ ਕੀਤੀਆਂ ਹਾਸਲ
ਸ੍ਰੀ ਅੰਮ੍ਰਿਤਸਰ ਸਾਹਿਬ, 21 ਅਪ੍ਰੈਲ ( ਰਣਜੀਤ ਸਿੰਘ ਮਸੌਣ)
ਰੇਵਲ ਡੇਲ ਪਬਲਿਕ ਸਕੂਲ, ਰਣਗੜ੍ਹ (ਅਟਾਰੀ), ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ CISCE (ਨਵੀਂ ਦਿੱਲੀ) ਵੱਲੋਂ ਕਰਵਾਏ ਅੰਤਰ ਸਕੂਲ ਜ਼ੋਨਲ ਪੱਧਰੀ ਕਬੱਡੀ ਮੁਕਾਬਲੇ ਵਿੱਚ 14 ਵਰਗ ਅਤੇ 17 ਵਰਗ ਵਿੱਚ ਰਨਰ ਅੱਪ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਸੈਕਰਡ ਹਾਰਟ ਸਕੂਲ ਬਿਆਸ ਵਿੱਚ ਕਰਵਾਏ ਗਏ ਇਸ ਟੂਰਨਾਮੈਂਟ ਵਿੱਚ ਸਕੂਲ ਦੀ ਅੰਡਰ 19 ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।
ਇਸ ਕਬੱਡੀ ਟੂਰਨਾਮੈਂਟ ਲਈ ਅੰਮ੍ਰਿਤਸਰ ਅਤੇ ਤਰਨਤਾਰਨ ਦੇ CISCE ਮਾਨਤਾ ਪ੍ਰਾਪਤ ਸਕੂਲਾਂ ਨੇ ਆਪਣੀਆਂ ਟੀਮਾਂ ਭੇਜੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਰਜੀਵ ਅਰੋੜਾ ਨੇ ਦੱਸਿਆ ਕਿ ਰੇਵਲ ਡੇਲ ਪਬਲਿਕ ਸਕੂਲ ਰਣਗੜ੍ਹ (ਅਟਾਰੀ) ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਸਬੂਤ ਦਿੰਦੇ ਹੋਏ ਤਿੰਨ ਜੇਤੂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ ।