Ludhiana - Khanna
ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤਰਸੇਮ ਭਿੰਡਰ ਨੂੰ ਸਦਮਾ , ਸੱਸ ਦਾ ਹੋਇਆ ਦਿਹਾਂਤ
ਵੱਖ -ਵੱਖ ਸਿਆਸੀ , ਸਮਾਜਿਕ ਤੇ ਧਾਰਮਿਕ ਆਗੂਆਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ
21 ਮਈ ਨੂੰ ਪਾਇਆ ਜਾਵੇਗਾ ਨਮਿੱਤ ਪਾਠ ਦਾ ਭੋਗ ਤੇ ਅਰਦਾਸ
ਲੁਧਿਆਣਾ ,19 ਮਈ ਜੋਗਿੰਦਰ ਕੰਬੋਜ
ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ , ਜਦੋਂ ਬੀਤੇ ਦਿਨੀਂ ਉਨ੍ਹਾਂ ਦੀ ਸੱਸ ਸ਼੍ਰੀਮਤੀ ਮੁਖਤਿਆਰ ਕੌਰ ਦਾ ਸਵਰਗਵਾਸ ਹੋ ਗਿਆ । ਇਸ ਦੁੱਖ ਦੀ ਘੜੀ ਵਿੱਚ ਸ . ਭਿੰਡਰ ਦੇ ਨਾਲ ਵੱਖ – ਵੱਖ ਸਿਆਸੀ , ਸਮਾਜਿਕ ਤੇ ਧਾਰਮਿਕ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਜਿਨ੍ਹਾਂ ਵਿਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ , ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ ਸਮੁੱਚੀ ਕੈਬਨਿਟ , ਅਸ਼ੋਕ ਪਰਾਸ਼ਰ ਪੱਪੀ , ਗੁਰਪ੍ਰੀਤ ਗੋਗੀ , ਦਲਜੀਤ ਸਿੰਘ ਭੋਲਾ ਗਰੇਵਾਲ , ਕੁਲਵੰਤ ਸਿੰਘ ਸਿੱਧੂ , ਬੀਬੀ ਰਜਿੰਦਰਪਾਲ ਕੌਰ ਛੀਨਾ , ਹਰਦੀਪ ਸਿੰਘ ਮੁੰਡੀਆਂਂ ( ਸਾਰੇ ਵਿਧਾਇਕ ) , ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਸ਼ਰਨਪਾਲ ਸਿੰਘ ਮੱਕੜ , ਆਮ ਆਦਮੀ ਪਾਰਟੀ ਇੰਡਸਟ੍ਰੀਅਲ ਅਤੇ ਟਰੇਡ ਵਿੰਗ ਦੇ ਜ਼ਿਲਾ ਪ੍ਰਧਾਨ ਪਰਮਪਾਲ ਸਿੰਘ ਬਾਵਾ , ਆਮ ਆਦਮੀ ਪਾਰਟੀ ਹਲਕਾ ਦੱਖਣੀ ਬੀ . ਸੀ ਵਿੰਗ ਦੇ ਪ੍ਰਧਾਨ ਜਗਦੇਵ ਸਿੰਘ ਧੁੰਨਾ ਦੇ ਨਾਂਅ ਵਰਨਣਯੋਗ ਹਨ । ਸ . ਭਿੰਡਰ ਨੇ ਦੱਸਿਆ ਕਿ ਸਵ : ਸ਼੍ਰੀਮਤੀ ਮੁਖਤਿਆਰ ਕੌਰ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 21 ਮਈ , ਦਿਨ ਐਤਵਾਰ ਨੂੰ ਪਿੰਡ ਜੱਸੜ ਨੇੜੇ ਟਿੱਬਾ ਪੁੱਲ , ਲੁਧਿਆਣਾ ਵਿਖੇ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ ।