Crime
ਕਾਨੂੰਨ ਨੂੰ ਛਿੱਕੇ ਟੰਗ ਕੇ ਸੂਆ ਰੋਡ ਤੇ ਚੱਲਦੀਆਂ ਨਾਜਾਇਜ਼ ਦੜੇ ਸੱਟੇ ਤੇ ਲਾਟਰੀ ਦੀਆਂ ਦੁਕਾਨਾਂ
ਸ਼ੇਰਪੁਰ ਚੌਕੀ ਦੇ ਇਲਾਕੇ ਵਿੱਚ ਖੁੱਲ੍ਹੇਆਮ ਚੱਲਦੇ ਨਜਾਇਜ ਲਾਟਰੀ ਦੇ ਕਾਉੰਟਰ
ਲੁਧਿਆਣਾ 28 ਮਈ (ਦਿਵਿਆ ਸਵੇਰਾ ਟੀਮ)
ਥਾਣਾ ਡਵੀਜਨ ਨੰ 6 ਦੇ ਅਧੀਨ ਪੈਂਦੀ ਚੌਕੀ ਸ਼ੇਰਪੁਰ ਦੇ ਇਲਾਕੇ ਵਿਚ ਪਿੱਛਲੇ ਕਾਫੀ ਸਮੇਂ ਤੋਂ ਸ਼ਰੇਆਮ ਨਾਜਾਇਜ਼ ਲਾਟਰੀ ਤੇ ਦੜੇ ਸੱਟੇ ਦੇ ਕਾਉੰਟਰ ਖੁੱਲ੍ਹੇਆਮ ਚੱਲ ਰਹੇ ਹਨ। ਜਿਨ੍ਹਾਂ ਵੱਲ ਨਾ ਤਾਂ ਪੁਲਿਸ ਪ੍ਰਸ਼ਾਸ਼ਨ ਦਾ ਕੋਈ ਧਿਆਨ ਹੈ ਅਤੇ ਨਾ ਹੀ ਥਾਣਾ ਮੁਖੀ ਦਾ,ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਕੋਈ ਵੀ ਅਧਿਕਾਰੀ ਇਸ ਗੱਲ ਤੋਂ ਬੇਖਬਰ ਹੋਣ, ਨਜਾਇਜ ਲਾਟਰੀ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਨੂੰ ਨਾਂ ਤਾਂ ਪੁਲਿਸ ਦੀ ਕੋਈ ਪ੍ਰਵਾਹ ਅਤੇ ਨਾ ਹੀ ਕਾਨੂੰਨ ਦਾ ਕੋਈ ਡਰ, ਜਿਸ ਵੱਲ ਅਜੇ ਤੱਕ ਕਿਸੇ ਵੀ ਅਧਿਕਾਰੀ ਦਾ ਕੋਈ ਧਿਆਨ ਨਹੀਂ ਗਿਆ। ਦੱਸ ਦੇਈਏ ਕਿ ਇਹ ਨਾਜਾਇਜ਼ ਲਾਟਰੀ ਦਾ ਕਾਲਾ ਕਾਰੋਬਾਰ ਸੁਆ ਰੋਡ ਤੇ ਪੈਂਦੇ ਹਰਗੋਬਿੰਦ ਨਗਰ ਇਲਾਕੇ ਵਿੱਚ ਜੋਰਾ- ਸ਼ੋਰਾਂ ਨਾਲ ਚਲ ਰਿਹਾ ਹੈ। ਜੋ ਪ੍ਰਵਾਸੀ ਲੋਕਾਂ ਨੂੰ ਲਾਲਚ ਦੇ ਕੇ ਗੁੰਮਰਾਹ ਕਰ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਪੁਲਿਸ ਪ੍ਰਸ਼ਾਸ਼ਨ ਵੱਲੋਂ ਇਹਨਾਂ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਫਿਰ ਇਸ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਵੇਗਾ। ਇਸ ਸੰਬੰਧ ਵਿਚ ਚੌਕੀ ਇੰਚਾਰਜ ਧਰਮਿੰਦਰ ਸਿੰਘ ਨਾਲ ਗੱਲ ਕੀਤੀ ਤਾ ਓਹਨਾ ਨੇ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਹੁਣ ਮੇਰੇ ਧਿਆਨ ਵਿਚ ਆ ਗਿਆ ਹੈ ਇਹਨਾਂ ਦੋਸ਼ੀਆ ਖ਼ਿਲਾਫ਼ ਬਣ ਦੀ ਕਾਰਵਾਈ ਕੀਤੀ ਜਾਵੇਗੀ।