Ludhiana - Khanna
ਹੈਪੀ ਲਾਲੀ ਬਣੇ ਲੁਧਿਆਣਾ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ
ਲੁਧਿਆਣਾ 11 ਜੁਲਾਈ (ਮਨਦੀਪ ਸਿੰਘ)
ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ‘ਚ ਲੁਧਿਆਣਾ ਸ਼ਹਿਰ ਦੇ ਯੂਥ ਨੇਤਾ ਹੈਪੀ ਲਾਲੀ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਬਣ ਗਏ ਹਨ। 10933 ਵੋਟਾਂ ਲੈ ਕੇ ਜੇਤੂ ਰਹੇ ਹੈਪੀ ਲਾਲੀ ਦੇ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਅਤੇ ਯੂਥ ਵਰਕਰਾਂ ਨੇ ਜਿੱਤ ਦੀ ਖੁਸ਼ੀ ‘ਚ ਲੱਡੂ ਵੰਡੇ ਅਤੇ ਢੋਲ ਦੀ ਥਾਪ ‘ਤੇ ਭੰਗੜੇ ਵੀ ਪਾਏ।
ਹੈਪੀ ਲਾਲੀ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਨੇ ਉਨ੍ਹਾਂ ਨੂੰ ਚੋਣਾਂ ਜ਼ਰੀਏ ਪ੍ਰਧਾਨ ਬਣਨ ਦਾ ਮੌਕਾ ਦਿੱਤਾ ਹੈ, ਜਿਸ ਦੇ ਲਈ ਉਹ ਉਨ੍ਹਾਂ ਦੇ ਧੰਨਵਾਦੀ ਹਨ ਅਤੇ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਮਿਲੀ ਹੈ, ਉਹ ਤਨਦੇਹੀ ਨਾਲ ਉਸ ਨੂੰ ਨਿਭਾਉਣਗੇ।
ਲੁਧਿਆਣਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਆਲ ਇੰਡੀਆ ਯੂਥ ਕਾਂਗਰਸ ਦੇ ਜੁਆਇੰਟ ਸਕੱਤਰ ਯੋਗੇਸ਼ ਹਾਂਡਾ ਸਮੇਤ ਕਈ ਸੀਨੀਅਰ ਕਾਂਗਰਸੀਆਂ ਨੇ ਹੈਪੀ ਲਾਲੀ ਨੂੰ ਵਧਾਈ ਦਿੱਤੀ। ਉੱਥੇ ਹੀ ਹਲਕਾ ਸੈਂਟਰਲ ਤੋਂ ਅੰਬਰ ਪਾਰਤੀ, ਹਲਕਾ ਨਾਰਥ ਤੋਂ ਰੇਸ਼ਮ ਸਿੰਘ ਨੱਤ, ਹਲਕਾ ਵੈਸਟ ਤੋਂ ਅਰੁਣ ਕੁਮਾਰ, ਹਲਕਾ ਸਾਊਥ ਤੋਂ ਵਿਕਾਸ ਕੁਮਾਰ, ਹਲਕਾ ਪੂਰਬੀ ਤੋਂ ਤਨਿਸ਼ ਆਹੂਜਾ, ਹਲਕਾ ਆਤਮ ਨਗਰ ਤੋਂ ਰੋਹਨ ਲਾਲਕਾ ਨੇ ਜਿੱਤ ਹਾਸਲ ਕੀਤੀ।