Education
ਢੋਲੇਵਾਲ ਗੁਰੂ ਨਾਨਕ ਸੀਨੀ.ਸੈਕੰ.ਸਕੂਲ ਦੇ ਬੱਚਿਆ ਨੇ ਫਿਰ ਮਾਰੀ ਬਾਜ਼ੀ,12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਕਾਮਰਸ ਦੀ ਵਿਦਿਆਰਥਣਾ ਪਰਮਿੰਦਰ ਕੌਰ, ਸਨੇਹਾ ਗੁਪਤਾ ਅਤੇ ਚੇਸ਼ਠਾ ਨੇ ਪਹਿਲੇ ਤਿੰਨ ਸਥਾਨ ਕੀਤੇ ਹਾਸਲ
ਆਰਟਸ ਦੀਆਂ ਵਿਦਿਆਰਥਣਾਂ ਨਵਜੋਤ ਕੋਰ, ਕਾਜਲ ਅਤੇ ਰੁਪਿੰਦਰ ਕੌਰ ਨੇ ਵੀ ਪਹਿਲੇ ਤਿੰਨ ਸਥਾਨਾਂ ਤੇ ਪੁਜੀਸ਼ਨ ਕਾਇਮ ਰੱਖੀ
ਲੁਧਿਆਣਾ 25 ਮਈ (ਅਮ੍ਰਿਤਪਾਲ ਸਿੰਘ ਸੋਨੂੰ)
ਪੰਜਾਬ ਭਰ ਦੇ ਵਿਚੋਂ ਹਰ ਸਾਲ ਪਹਿਲਾ ਸਥਾਨ ਹਾਸਲ ਕਰਨ ਵਾਲੇ ਢੋਲੇਵਾਲ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਇਸ ਵਾਰ ਫਿਰ ਬਾਜ਼ੀ ਮਾਰ ਲਈ ਹੈ। ਜਿੰਨਾ ਨੇ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਇਸ ਮੌਕੇ ਤੇ ਸਕੂਲ ਪਰਬੰਧਕਾਂ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਬਾਰਵੀਂ ਜਮਾਤ ਦੇ ਬੱਚਿਆਂ ਵਲੋਂ ਕੀਤੀ ਮਿਹਨਤ ਅਤੇ ਅਧਿਆਪਕਾਂ ਵਲੋਂ ਕਰਵਾਈ ਗਈ, ਮਿਹਨਤ ਦਾ ਮੁੱਲ ਉਦੋਂ ਪਿਆ, ਜਦੋ ਅੱਜ ਬੋਰਡ ਵਲੋਂ ਐਲਾਨੇ ਬਾਰਵੀਂ ਜਮਾਤ ਦੇ ਨਤੀਜੇ ਵਿੱਚ ਢੋਲੇਵਾਲ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਬਾਰਵੀਂ ਜਮਾਤ ਦੀ ਕਾਮਰਸ ਦੀ ਵਿਦਿਆਰਥਣ ਪਰਮਿੰਦਰ ਕੌਰ ਨੇ (95.4%), ਵਿਦਿਆਰਥਣ, ਸਨੇਹਾ ਗੁਪਤਾ ਨੇ (91.8%) ਅਤੇ ਚੇਸਟਾ ਨੇ (89.2%) ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਕ੍ਰਮਵਾਰ ਪਹਿਲਾ ,ਦੂਜਾ ਤੇ ਤੀਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਅਤੇ ਇਸੇ ਤਰ੍ਹਾਂ ਹੀ ਆਰਟਸ ਦੀਆਂ ਵਿਦਿਆਰਥਣਾਂ ਨਵਜੌਤ ਕੌਰ ਨੇ (93.2%) ਕਾਜਲ (92%) ਅਤੇ ਰੁਪਿੰਦਰ ਕੌਰ ਨੇ (89%) ਅੰਕ ਪ੍ਰਾਪਤ ਕਰਕੇ ਪਹਿਲਾਂ ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ।
ਸਮੂਹ ਸਕੂਲ ਕਮੇਟੀ, ਪ੍ਰਿੰਸੀਪਲ ਸੰਦੀਪ ਕੁਮਾਰ, ਮੈਡਮ ਕੁਲਦੀਪ ਕੌਰ (ਸੁਪਰਵਾਇਜ਼ਰ) ਤੇ ਸਕੂਲ ਸਟਾਫ਼ ਨੇ ਬਚਿਆ ਦਾ ਮੂੰਹ ਮਿੱਠਾ ਕਰਵਾਕੇ ਓਹਨਾ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਹੋਰ ਚੰਗੇ ਨੰਬਰ ਪ੍ਰਾਪਤ ਕਰਨ ਲਈ ਕਾਮਨਾ ਕੀਤੀ।