Education
ਪੰਜਾਬ ਦੇ ਹਿੱਤਾਂ ਦੀ ਰਾਖੀ ਕਰਦੀ ਹੈ ਭਾਜਪਾ,ਸ਼ੋਰ-ਸ਼ਰਾਬਾ ਤੇ ਡਰਾਮੇਬਾਜ਼ੀ ਨਹੀਂ ਕਰਦੀ : ਗੋਸ਼ਾ
ਸਾਡੀ ਮਾਤ ਭਾਸ਼ਾ ਪੰਜਾਬੀ ਵਿੱਚ ਲਏ ਜਾਣਗੇ ਸਾਰੇ ਇਮਤਿਹਾਨ
ਪੰਜਾਬੀ ਭਾਸ਼ਾ ਨੂੰ ਮਾਨ ਸਨਮਾਨ ਦੇਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਤਹਿ ਦਿਲੋਂ ਧੰਨਵਾਦ : ਗੁਰਦੀਪ ਸਿੰਘ ਗੋਸ਼ਾ
ਲੁਧਿਆਣਾ 23 ਅਪ੍ਰੈਲ (ਜਸਦੀਪ)
ਭਾਜਪਾ ਦੇ ਸੂਬੇ ਦੇ ਬੁਲਾਰੇ ਗੁਰਦੀਪ ਸਿੰਘ ਗੋਸ਼ਾ ਨੇ ਬੋਲਦੇ ਕਿਹਾ ਪੰਜਾਬ ਦੀ ਤਰੱਕੀ,ਪੰਜਾਬੀਆ ਦਾ ਮਾਨ ਸਨਮਾਨ ਤੇ ਆਪਸੀ ਭਾਈਚਾਰਾ ਭਾਜਪਾ ਦੀ ਮੁੱਖ ਤਰਜੀਹ ਹੈ,ਅਸੀ ਪੰਜਾਬ ਦੇ ਸੰਵੇਦਨਸੀਲ ਤੇ ਅਹਿਮ ਮੁੱਦਿਆਂ ਤੇ ਦੂਸਰੀਆਂ ਪਾਰਟੀਆਂ ਖਾਸ ਕਰਕੇ ਆਮ ਆਦਮੀ ਵਾਂਗ ਰਾਜਨੀਤੀ ਨਹੀਂ ਕਰਦੇ …………………
ਉਹਨਾਂ ਦੱਸਿਆ ਕਿ ਹੁਣ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਬਿਨਾ ਸਾਡੇ ਮੰਗੇ ,ਬਿਨਾ ਸੰਘਰਸ਼ ਕੀਤੇ ,ਬਿਨਾ ਕਿਸੇ ਕੋਸ਼ਿਸ਼ ਦੇ ਪੰਜਾਬੀ ਭਾਸ਼ਾ ਨੂੰ ਅਹਿਮੀਅਤ ਦਿੰਦੇ ਹੋਏ ਹੁਣ ਸਾਰੇ ਇਮਤਿਹਾਨ ਪੰਜਾਬੀ ਵਿੱਚ ਵੀ ਦਿੱਤੇ ਜਾ ਸਕਦੇ ਹਨ ਦਾ ਐਲਾਨ ਕਰਕੇ ਪੰਜਾਬੀਆਂ ਨੂੰ ਤੋਹਫ਼ਾ ਦਿੱਤਾ ਹੈ ।ਇਸ ਲਈ ਅਸੀ ਪੰਜਾਬੀਆਂ ਦੀ ਤਰਫੋ ਕੇਂਦਰ ਸਰਕਾਰ ਖਾਸ਼ਕਰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ।ਉਹਨਾਂ ਕਿਹਾ ਕਿ ਭਾਜਪਾ ਦੀ ਅਗਵਾਈ ਕੇਂਦਰ ਸਰਕਾਰ ਚੁੱਪ ਚੁਪੀਤੇ ਪੰਜਾਬੀਆ ਤੇ ਪੰਜਾਬ ਦੇ ਹਿੱਤਾ ਲਈ ਬਿਨਾ ਕਿਸੇ ਡਰਾਮੇਬਾਜੀ ,ਸ਼ੋਰ ਸ਼ਰਾਬਾਂ ਤੇ ਆਪਣੀ ਵਾਹ ਵਾਹ ਕੀਤੇ ਕੰਮ ਕਰ ਰਹੀ ਹੈ ਤੇ ਕਰਦੀ ਰਹੇਗੀ ।ਅਸੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਰਾਂ ਝੂਠੇ ਮਨ-ਘੜਤ ਇਸ਼ਤਿਹਾਰਾਂ ਦੇਕੇ ਜਨਤਾ ਨੂੰ ਗੁਮਰਾਹ ਨਹੀਂ ਕਰਦੇ ।ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਹੁਕਮ ਜਾਰੀ ਕਰ ਦਿੱਤੇ ਹਨ ਹੁਣ ਸੀਆਰਪੀਐਫ,ਬੀਐਸ਼ਐਫ,ਸੀਆਰਐਸਐਫ,ਭਾਰਤ ਤਿੱਬਤ ਸੀਮਾ ਦਲ,ਰਸ਼ਟਰੀ ਸੁਰੱਖਿਆ ਤੇ ਸਾਰੀਆਂ ਕੇਂਦਰੀ ਫੋਰਸਾ ਦੇ ਇਮਤਿਹਾਨ ਹਿੰਦੀ ਤੇ ਅੰਗਰੇਜ਼ੀ ਤੋ ਇਲਾਵਾ ਹੁਣ ਪੰਜਾਬੀ ਵਿੱਚ ਵੀ ਲੈਏ ਜਾਣਗੇ ।ਪੰਜਾਬੀਆ ਲਈ ਬਹੁਤ ਵੱਡੀ ਖੁਸ਼ੀ ਦੀ ਖਬਰ ਇਹ ਹੈ ਕਿ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਨੇ ਵੀ ਭਾਰਤ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੂੰ ਪੱਤਰ ਲਿਖ ਕਿ ਕਹਿ ਦਿੱਤਾ ਹੈ ਕਿ ਉਹ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਵਿੱਚ ਵੀ ਇਮਤਿਹਾਨ ਦੇਣ ਦੀ ਇਜਾਜ਼ਤ ਦੇਣ ਭਾਵੇ ਉਹਨਾਂ ਦੀ ਪੜਾਈ ਦਾ ਕਾਰਜ ਅੰਗਰੇਜ਼ੀ ਵਿੱਚ ਹੀ ਪੇਸ਼ ਕੀਤਾ ਗਿਆ ਹੋਵੇ ।ਉਹਨਾਂ ਦੱਸਿਆ ਕਿ ਪਹਿਲੀ ਵਾਰ ਕੇਂਦਰੀ ਕਰਮਚਾਰੀ ਚੋਣ ਕਮਿਸ਼ਨ ਵੀ ਆਪਣੀ ਭਰਤੀ ਪ੍ਰੀਖਿਆ ਦੇ ਪੇਪਰ ਹਿੰਦੀ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਭਾਸ਼ਾ ਵਿੱਚ ਵੀ ਲਵੇਗਾ ।
ਉਹਨਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਨਵੇਂ ਫੈਸਲਿਆ ਨੂੰ ਲਾਗੂ ਕਰੇ ਤੇ ਇਮਾਨਦਾਰੀ ਨਾਲ ਤੇ ਪਹਿਲ ਦੇ ਅਧਾਰ ਤੇ ਪੰਜਾਬੀ ਭਾਸ਼ਾ ਲਈ ਕੰਮ ਕਰੇ ।ਉਹਨਾਂ ਕਿਹਾ ਜਲਦੀ ਤੋਂ ਜਲਦੀ ਲੋੜੀਂਦੀਆਂ ਪੰਜਾਬੀ ਪਾਠ ਪੁਸਤਕਾਂ ਨੂੰ ਤਿਆਰ ਕਰਵਾਏ ਭਗਵੰਤ ਮਾਨ ਸਰਕਾਰ ।ਉਹਨਾਂ ਹੈਰਾਨੀ ਪਰਗਟ ਕੀਤੀ ਕਿ ਐਡੇ ਵੱਡੇ ਫੈਸਲੇ ਤੇ ਪੰਜਾਬ ਦੇ ਮੁੱਖ ਮੰਤਰੀ ਜਾ ਕਿਸੇ ਵੀ ਮੰਤਰੀ ਨੇ ਕੋਈ ਜਾਣਕਾਰੀ ਪੰਜਾਬੀਆ ਨੂੰ ਨਹੀਂ ਦਿੱਤੀ ।ਉਹਨਾਂ ਕਿਹਾ ਕਿ ਮੋਦੀ ਸਰਕਾਰ ਇੱਕ ਤੋ ਬਾਅਦ ਇੱਕ ਪੰਜਾਬ ਤੇ ਪੰਜਾਬੀਆ ਦੇ ਹਿੱਤ ਵਿੱਚ ਫੈਸਲੇ ਲੈ ਰਹੀ ਹੈ ਤੇ ਪੰਜਾਬ ਦੇ ਲੋਕ ਆਪਣਾ ਭਵਿੱਖ ਭਾਰਤੀ ਜਨਤਾ ਪਾਰਟੀ ਵਿੱਚ ਵੇਖ ਰਹੇ ਹਨ ਜਿਸ ਤੋ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੀ ਸਰਕਾਰ ਤੇ ਦੂਸਰੀਆ ਸਿਆਸੀ ਪਾਰਟੀਆਂ ਘਬਰਾਈਆਂ ਹੋਈਆਂ ਹਨ ।ਉਹਨਾਂ ਕਿਹਾ ਕਿ ਜਲੰਧਰ ਲੋਕ ਸ਼ਭਾ ਹਲਕੇ ਤੋ ਭਾਜਪਾ ਦੇ ਉਮੀਦਵਾਰ ਨੂੰ ਜਿਤਾ ਦਿਓ ਅਸੀ ਹਲਕੇ ਦੀ ਕਾਇਆ ਕਲਪ ਕਰ ਦੇਵਾਗੇ ।