Ludhiana - Khanna

ਪੰਜਾਬੀ ਮਾਂ ਬੋਲੀ ਦੇ ਉੱਘੇ ਲੇਖਕ ਸ.ਲਾਭ ਸਿੰਘ ਹੋਇਆ ਦਿਹਾਂਤ:- ਪੰਜਾਬ ਨੂੰ ਕਦੇ ਨਾ ਪੂਰਾ ਹੋਣ ਵਾਲਾ ਪਿਆ ਘਾਟਾ

Published

on



ਪੰਜਾਬੀ ਲੇਖਕ ਲਾਭ ਸਿੰਘ ਦੀ ਅੰਤਿਮ ਅਰਦਾਸ 11 ਜੂਨ ਨੂੰ ਲੁਧਿਆਣਾ ਵਿੱਚ ਹੋਵੇਗੀ

ਲੁਧਿਆਣਾ 4 ਜੂਨ (ਸੋਨੀਆ ਰਿਐਤ)

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਤੇ ਉੱਘੇ ਵਾਰਤਕ ਲੇਖਕ ਸਃ ਲਾਭ ਸਿੰਘ ਲੁਧਿਆਣਾ ਸਾਬਕਾ ਜੋਨਲ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਸੰਗਠਨ,ਪੰਜਾਬ ਅਤੇ ਚੰਡੀਗੜ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਸਃ ਲਾਭ ਸਿੰਘ ਪਹਿਲਾਂ ਸਿੱਖਿਆ ਖੇਤਰ ਵਿੱਚ, ਮਗਰੋਂ ਸਮਾਜ ਸੇਵਾ ਦੇ ਖੇਤਰ ਵਿੱਚ ਜੋ ਲੇਵਾਵਾਂ ਦਿੱਤੀਆਂ, ਉਹ ਰਹਿੰਦੀ ਦੁਨੀਆਂ ਕੀਕ ਯਾਦ ਰਹਿਣਗੀਆਂ। ਸਃ ਲਾਭ ਸਿੰਘ ਦੀ ਸਵੈਜੀਵਨੀ ਮੂਲਕ ਵਾਰਤਕ ਪੁਸਤਕ ਨੇ ਉਨ੍ਹਾਂ ਦੀ ਸਿਰਜਣਾਤਮਕ ਪ੍ਰਤਿਭਾ ਦੇ ਵੀ ਦਰਸ਼ਨ ਕਰਵਾਏ।
ਲੁਧਿਆਣਾ ਦੇ ਪੰਜਾਬ ਮਾਤਾ ਨਗਰ ਇਲਾਕੇ ਵਿੱਚ ਰਹਿੰਦਿਆਂ ਉਨ੍ਹਾਂ ਨੇ ਸਿੱਖਿਆ, ਸਭਿਆਚਾਰ, ਸਮਾਜ ਸੇਵਾ ਦੇ ਖੇਤਰ ਦੇ ਨਾਲ ਨਾਲ ਖੇਡਾਂ ਦੇ ਪ੍ਰਬੰਧਨ ਵਿੱਚ ਵੀ ਉੱਘਾ ਯੋਗਦਾਨ ਪਾਇਆ। ਜ਼ਿਲ੍ਹਾ ਹਾਕੀ ਐਸੋਸੀਏਸ਼ਨ ਲੁਧਿਆਣਾ ਦੇ ਉਹ ਲੰਮਾ ਸਮਾਂ ਮਹੱਤਵਪੂਰਨ ਅਹੁਦੇਦਾਰ ਰਹੇ।
ਪੰਜਾਬੀ ਲੇਖਕ ਪ੍ਰੋਃ ਰਵਿੰਦਰ ਭੱਠਲ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਂਦਿਆਂ ਕਿਹਾ ਹੈ ਕਿ ਨਹਿਰੂ ਯੁਵਕ ਕੇਂਦਰ ਲਹਿਰ ਦੇ ਉਹ ਮਜਬੂਤ ਥੰਮ ਸਨ। ਉੜੀਸਾ ਵਿੱਚ ਆਈ ਕੌਮੀ ਆਫਤ ਸਮੇਂ ਉਹ ਭੁਬਨੇਸ਼ਵਰ ਵਿੱਚ ਨਿਯੁਕਤ ਸਨ। ਉਨ੍ਹਾਂ ਵੱਲੋਂ ਕੀਤੇ ਸੇਵਾ ਕਾਰਜਾਂ ਨੂੰ ਵੇਖਦਿਆਂ ਨੂੰ ਭਾਰਤ ਸਰਕਾਰ ਨੇ ਸ਼ਲਾਘਾ ਪੱਤਰ ਦੇ ਕੇ ਸਨਮਾਨਿਆ ਸੀ।
ਪੰਜਾਬੀ ਸਾਹਿੱਤ ਅਕਾਡਮੀ ਦੇ ਵੱਖ ਵੱਖ ਅਹੁਦੇ ਦਾਰਾਂ ਤ੍ਰੈਲੋਚਨ ਲੋਚੀ, ਸਹਿਜਪ੍ਰੀਤ ਸਿੰਘ ਮਾਂਗਟ, ਡਾਃ ਗੁਰਇਕਬਾਲ ਸਿੰਘ, ਮਨਜਿੰਦਰ ਧਨੋਆ, ਗੁਰਚਰਨ ਕੌਰ ਕੋਚਰ, ਰਾਜਦੀਪ ਤੂਰ, ਸਮਾਜਿਕ ਆਗੂ ਕ੍ਰਿਪਾਲ ਸਿੰਘ ਔਜਲਾ ਤੇ ਜਗਦੀਸ਼ਪਾਲ ਸਿੰਘ ਗਰੇਵਾਲ ਨੇ ਵੀ ਸਃ ਲਾਭ ਸਿੰਘ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

5/5 - (1 vote)

Leave a Reply

Your email address will not be published. Required fields are marked *

Trending

Exit mobile version