Ludhiana - Khanna
ਲੁਧਿਆਣਾ ਗਿਆਸਪੁਰਾ ਪੁੱਲ ਤੇ ਪਲਟਿਆ ਕਾਲੇ ਤੇਲ ਦਾ ਟੈਂਕਰ:- ਤੇਲ ਦੀ ਫਿਸਲਨ ਕਾਰਣ ਲੋਕਾਂ ਦੇ ਲੱਗੀਆਂ ਮਾਮੂਲੀ ਸੱਟਾਂ
ਲੁਧਿਆਣਾ 23 ਜੂਨ (ਮਨਦੀਪ ਸਿੰਘ/ਸੁੱਖਵਿੰਦਰ ਸਿੰਘ ਸੁੱਖੀ)
ਲੁਧਿਆਨਾ ਸਾਹਨੇਵਾਲ ਹਾਈਵੇ ਰੋਡ ਤੇ ਉਸ ਸਮੇਂ ਇੱਕ ਹਾਦਸਾ ਵਾਪਰ ਗਿਆ ਜਦੋਂ ਇਕ ਕਾਲੇ ਤੇਲ ਦਾ ਭਰਿਆ ਹੋਇਆ ਟੈਂਕਰ ਪਲਟ ਗਿਆ। ਇਹ ਹਾਦਸਾ ਸ਼ੇਰਪੁਰ ਹੀਰੋ ਸਾਈਕਲ ਦੇ ਸਾਹਮਣੇ ਪੁੱਲ ਉੱਪਰ ਸਵੇਰੇ 7 ਵੱਜੇ ਦੇ ਕਰੀਬ ਵਾਪਰਿਆ, ਜਿੱਥੇ ਇਕ ਟਰਾਲਾ ਤੇ ਤੇਲ ਟੈਂਕਰ ਜੌ ਸ਼ੇਰਪੁਰ ਚੌਕ ਢੰਡਾਰੀ ਵੱਲ ਜਾ ਰਹੇ ਸਨ ਤਾਂ ਦੋਨਾਂ ਦੀ ਟੱਕਰ ਹੋ ਗਈ, ਜਿਸ ਤੇਲ ਟੈਂਕਰ ਦੇ ਨਾਲ ਇੱਕ ਮੋਟਸਾਈਕਲ ਸਵਾਰ ਵੀ ਟਕਰਾਅ ਗਿਆ ਸੀ। ਇਸ ਦੁਰਘਟਨਾ ਵਿਚ ਕਿਸੇ ਦਾ ਵੀ ਕੋਈ ਜਾਨੀ ਮਾਲੀ ਨੁਕਸਾਨ ਨਹੀ ਹੋਇਆ। ਸਿਰਫ ਸੜਕ ਵਿਚਾਲੇ ਤੇਲ ਲੀਕ ਹੋਣ ਕਾਰਨ ਦੋਪਹੀਆ ਵਾਹਨ ਫਿਸਲ ਰਹੇ ਹਨ। ਮੌਕੇ ਤੇ ਪਹੁੰਚੀ ਪੀਸੀਆਰ ਤੇ ਸ਼ੇਰਪੁਰ ਚੌਕੀ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪਤਾ ਕਰ ਰਹੀ ਕਿ ਕਿਸ ਦ ਕਸੂਰ ਹੈ।