Ludhiana - Khanna
ਮੁੱਖ ਮੰਤਰੀ ਸਾਬ ਪੰਜਾਬ ਦੇ ਲੋਕ ਵੱਡੇ-ਵੱਡੇ ਕੱਟਾਂ- ਕੱਟਾਂ ਤੋਂ ਹੋਏ ਪਰੇਸ਼ਾਨ : ਗਰਚਾ
ਮੁਫ਼ਤ ਬਿਜਲੀ ਦੇ ਨਾਮ ਤੇ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਕਰ ਰਹੀ ਗੁੰਮਰਾਹ
ਲੁਧਿਆਣਾ, 21 ਅਪ੍ਰੈਲ (ਸੋਨੀਆਂ )
ਪੰਜਾਬ ਅੰਦਰ ਗਰਮੀ ਦਾ ਪਾਰਾ ਜਿਵੇਂ ਵੱਧਣ ਲੱਗ ਗਿਆ ਹੈ ਉਵੇਂ ਹੀ ਬਿਜਲੀ ਸੰਕਟ ਬਣਨ ਲੱਗਿਆ ਹੈ। ਸੂਬੇ ਵਿਚ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿੱਚ 4 ਤੋਂ 6 ਘੰਟੇ ਦੇ ਵੱਖ-ਵੱਖ ਸਮੇਂ ਤੇ ਬਿਜਲੀ ਕੱਟ ਲਗਾਏ ਜਾ ਰਹੇ ਹਨ, ਲੋਕਾਂ ਨੂੰ ਗਰਮੀ ਦੀ ਸ਼ੁਰੂਆਤ ਹੁੰਦਿਆਂ ਹੀ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਗਿਆ ਹੈ, ਆਉਂਦੇ ਦਿਨਾਂ ਵਿੱਚ ਮੁਸ਼ਕਿਲ ਹੋਰ ਵੱਧਣ ਦਾ ਡਰ ਬਣ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁੱਝ ਦਿਨ ਪਹਿਲਾਂ ਹੀ ਵੱਡਾ ਦਾਅਵਾ ਕੀਤਾ ਸੀ ਕਿ ਆਪ ਸਰਕਾਰ ਨੇ ਬੜੀ ਤਿਆਰੀ ਕਰ ਲਈ ਹੈ ਪੰਜਾਬ ਦੀ ਜਨਤਾ ਨੂੰ ਕਿਸੇ ਤਰ੍ਹਾਂ ਦੀ ਬਿਜਲੀ ਕਿੱਲਤ ਦਾ ਸਾਮਨਾ ਨਹੀਂ ਕਰਨਾ ਪਵੇਗਾ ਅਤੇ ਗਰਮੀ ਦੇ ਸੀਜਨ ਵਿੱਚ ਬਿਜਲੀ ਇੱਕ ਝਪੱਕਾ ਵੀ ਨਹੀਂ ਮਾਰੇਗੀ। ਪਿੱਛਲੇ ਚਾਰ, ਪੰਜ ਦਿਨਾਂ ਤੋਂ ਹੀ ਲਗਾਤਾਰ ਬਿਜਲੀ ਕੱਟ ਲੱਗ ਰਹੇ ਹਨ। ਅਕਾਲੀ ਦਲ ਦੇ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਕਿ ਬੜੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਭਗਵੰਤ ਮਾਨ ਮੁੱਖ ਮੰਤਰੀ ਦੇ ਜਿੰਮੇਵਾਰ ਔਹੁਦੇ ਤੇ ਵਿਰਾਜਮਾਨ ਹੁੰਦੇ ਹੋਏ ਜ਼ਮੀਨੀ ਹਕੀਕਤ ਤੋਂ ਅਣਜਾਨ ਕਿਵੇਂ ਹਨ।