Amritsar
ਗੈਗਸਟਰ ਜੱਗੂ ਭਗਵਾਨਪੂਰੀਆ ਦੇ ਸ਼ਾਰਪ ਸ਼ੂਟਰ ਦੀਪਕ ਰਾਠੀ ਉਰਫ਼ ਢਿੱਲੋਂ ਉਰਫ਼ ਪਰਵੇਸ਼ ਹਰਿਆਣਵੀ ਨੂੰ ਮਹਾਰਾਸ਼ਟਰ ਤੋਂ ਕੀਤਾ ਗ੍ਰਿਫਤਾਰ
ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ )
ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੋਨਿਹਾਲ ਸਿੰਘ ਦੀਆਂ ਹਦਾਇਤਾਂ ਅਨੁਸਾਰ ਅੰਭਿਮਨਿਊ ਰਾਣਾ ਏਡੀਸੀਪੀ-3 ਸਿਟੀ ਅੰਮ੍ਰਿਤਸਰ, ਗੁਰਿੰਦਰਪਾਲ ਸਿੰਘ ਨਾਗਰਾ ਏਸੀਪੀ ਡਿਟੈਕਟੀਵ ਦੀ ਅਗਵਾਈ ਵਿੱਚ ਇੰਸਪੈਕਟਰ ਅਮਨਦੀਪ ਸਿੰਘ ਇੰਚਾਰਜ਼ ਸੀਆਈਏ ਸਟਾਫ਼ ਅੰਮ੍ਰਿਤਸਰ ਅਤੇ ਇੰਸਪੈਕਟਰ ਅਮੋਲਕਦੀਪ ਸਿੰਘ ਮੁੱਖ ਅਫ਼ਸਰ ਥਾਣਾ ਮਕਬੂਲਪੁਰਾ ਸਮੇਤ ਟੀਮ ਨੂੰ ਉਸ ਵਕਤ ਵੱਡੀ ਕਾਮਯਾਬੀ ਹਾਸਲ ਹੋਈ, ਜਦੋਂ ਪੁਲਿਸ ਟੀਮਾਂ ਵੱਲੋਂ ਖੂਫੀਆਂ ਇਤਲਾਹ ਤੇ ਮੁੱਕਦਮਾ ਨੰਬਰ 118 ਮਿਤੀ 22-5-2023 ਜੁਰਮ 307/34 IPC 25/54 / 59 ARMS ACT ਥਾਣਾ ਮਕਬੂਲਪੁਰਾ ਅੰਮ੍ਰਿਤਸਰ ਵਿੱਚ ਗੈਗਸਟਰ ਜੱਗੂ ਭਗਵਾਨਪੂਰੀਆ ਦੇ ਸ਼ਾਰਪ ਸ਼ੂਟਰ ਦੀਪਕ ਰਾਠੀ ਉਰਫ਼ ਢਿੱਲੋਂ ਉਰਫ਼ ਪਰਵੇਸ਼ ਹਰਿਆਣਵੀ ਪੁੱਤਰ ਈਸ਼ਵਰ ਸਿੰਘ ਵਾਸੀ ਪਿੰਡ ਖਰਹਰ ਪਾਨਾ ਜੀਸ਼ਨ ਕਲੋਨੀ, ਤਹਿਸੀਲ ਬਹਾਦੁਰਗੜ, ਜ਼ਿਲਾਂ ਝੱਜਰ ਹਰਿਆਣਾ ਹਾਲ ਵਾਸੀ ਪਿੰਡ ਰੋਹਤ ਜ਼ਿਲਾਂ ਸੋਨੀਪਤ, ਹਰਿਆਣਾ ਨੂੰ ਰਣਕਾਲਾ ਟਾਵਰ ਏਰੀਆ ਕੋਹਲਾਪੁਰ ਮਹਾਰਾਸ਼ਟਰ ਤੋਂ ਮਿਤੀ 14-7-2023 ਨੂੰ ਮਹਾਂਰਸ਼ਟਰ ਪੁਲਿਸ ਨਾਲ ਸਾਂਝੇ ਉਪ੍ਰੇਸ਼ਨ ਦੋਰਾਨ ਗ੍ਰਿਫ਼ਤਾਰ ਕੀਤਾ ਗਿਆ।* ਜੋ ਦੀਪਕ ਰਾਠੀ ਉਰਫ਼ ਢਿੱਲੋਂ ਉਰਫ਼ ਪਰਵੇਸ਼ ਹਰਿਆਣਵੀ ਉਕਤ ਦਾ ਮਾਨਯੋਗ ਅਦਾਲਤ ਪਾਸੋਂ ਪੁਲਿਸ ਰਿਮਾਂਡ ਹਾਸਲ ਕਰਕੇ ਮੁੱਕਦਮਾ ਹਜਾ ਵਿੱਚ ਪੁੱਛਗਿੱਛ ਕੀਤੀ ਜਾਂ ਰਹੀ ਹੈ। ਦੋਸ਼ੀ ਦੀਪਕ ਰਾਠੀ ਉਰਫ਼ ਢਿੱਲੋਂ ਉਰਫ਼ ਪਰਵੇਸ਼ ਹਰਿਆਣਵੀ ਉਕਤ ਤੇ ਪਹਿਲਾ ਵੱਖ-ਵੱਖ ਮੁੱਕਦਮਿਆ ਵਿੱਚ ਹਰਿਆਣਾ ਦੀ ਜੇਲਾਂ ਅਤੇ ਤਿਹਾੜ ਜੇਲ, ਦਿੱਲੀ ਵਿੱਚ ਬੰਦ ਸੀ। ਜਿਸ ਦਰਮਿਆਨ ਇਸਦੀ ਵਾਕਫ਼ੀ ਨਾਮੀ ਗੈਗਸਟਰ ਜੱਗੂ ਭਗਵਾਨਪੂਰੀਆ ਨਾਲ ਹੋਈ ਸੀ। ਦੋਸ਼ੀ ਦੇ ਖਿਲਾਫ਼ ਹੇਠ ਲਿਖੇ ਮੁੱਕਦਮੇ ਦਰਜ ਹਨ:-
1. ਮੁੱਕਦਮਾ ਨੰਬਰ 639/2015 ਜੁਰਮ 307 IPC ਥਾਣਾ ਅਸੂਧਾ, ਝੱਜਰ, ਹਰਿਆਣਾ।
2. ਮੁੱਕਦਮਾ ਨੰਬਰ 405 /2017 ਜੁਰਮ 392/34 IPC ਥਾਣਾ ਕਾਂਜਾਵਾਲਾ ਦਿੱਲੀ।
3. ਮੁੱਕਦਮਾ ਨੰਬਰ 10 ਮਿਤੀ 9-1-2018 ਜੁਰਮ 307/34 IPC 25/54/59 ARMS ACT ਥਾਣਾ ਨੱਜਫਗੜ, ਦਿੱਲੀ।
4. ਮੁੱਕਦਮਾ ਨੰਬਰ 40 /2018 ਜੁਰਮ 353/186 / 307 IPC ਥਾਣਾ ਅਸੂਧਾ, ਝੱਜਰ, ਹਰਿਆਣਾ।