Ludhiana - Khanna
ਪੁਲਿਸ ਪ੍ਰਸ਼ਾਸਨ ਦੀ ਨੱਕ ਹੇਂਠ ਦਾਣਾ ਮੰਡੀ ਵਿਖੇ ਸ਼ਰੇਆਮ ਗਾਂਜੇ ਦੀ ਕੀਤੀ ਜਾ ਰਹੀ ਤਸਕਰੀ
ਲੁਧਿਆਣਾ 24 ਅਪ੍ਰੈਲ (ਜੱਸਦੀਪ ਵਰਤਿਆ)
ਇੱਕ ਪਾਸੇ ਤਾਂ ਪੰਜਾਬ ਸਰਕਾਰ ਨਸ਼ਾ ਤਸਕਰਾਂ ਨੂੰ ਫੜ੍ਹਨ ਦੇ ਵੱਡੇ ਵੱਡੇ ਦਾਅਵੇ ਕਰਦੀ ਨਜ਼ਰ ਆਉਦੀਂ ਹੈ।ਪਰ ਇਹਨਾਂ ਦਾਅਵਿਆਂ ਦੀ ਪੋਲ ਉਸ ਸਮੇਂ ਖੁੱਲਦੀ ਨਜ਼ਰ ਆਈ ਜਦੋਂ ਕਾਰਾਬਾਰਾ ਚੌਂਕ ਨਜ਼ਦੀਕ ਦਾਣਾ ਮੰਡੀ ਵਿਖੇ ਸ਼ਰੇਆਮ ਨਸ਼ਾਂ ਤਸਕਰਾਂ ਵਲੋਂ ਗਾਂਜੇ ਦੀਆਂ ਪੁੜੀਆਂ ਬਣਾ ਕੇ ਨੋਜਵਾਨਾ ਨੂੰ ਸਪਲਾਈ ਕੀਤੀਆਂ ਜਾ ਰਹੀਆਂ ਹਨ। ਜੋ ਇਹ ਸਭ ਕੁੱਝ ਪੁਲਿਸ ਪ੍ਰਸ਼ਾਸਨ ਦੀ ਨੱਕ ਹੇਠ ਸ਼ਰੇਆਮ ਚੱਲ ਰਿਹਾ ਹੈ। ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਪ੍ਰਸ਼ਾਸਨ ਇਸ ਗੱਲ ਤੋਂ ਬੇਖ਼ਬਰ ਹੋਣ।ਦੂਜਾ ਪਾਸੇ ਮੰਡੀ ਦੇ ਦੁਕਾਨਦਾਰ ਨਸ਼ੇੜੀ ਨੌਜਵਾਨਾਂ ਤੋਂ ਖਾਸੇ ਪ੍ਰਸਾਨ ਹੋ ਚੁੱਕੇ ਹਨ, ਜੋ ਨਸ਼ੇ ਦੇ ਨਾਲ ਨਾਲ ਕਾਫੀ ਵਾਰ ਚੋਰੀ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦੇ ਚੁੱਕੇ ਹਨ। ਇਸ ਮਾਮਲੇ ਬਾਰੇ ਪੁਲੀਸ ਪ੍ਰਸ਼ਾਸਨ ਨੂੰ ਵੀ ਕਈ ਵਾਰ ਦਰਖ਼ਾਸਤਾਂ ਦੇ ਚੁੱਕੇ ਹਾਂ।ਪੁਲਿਸ ਪ੍ਰਸ਼ਾਸ਼ਨ ਕੋਈ ਕਾਰਵਾਈ ਨਹੀਂ ਕਰਦਾ ਗਾਂਜਾਂ ਸਮੱਗਲਰ ਸ਼ਰੇਆਮ ਦਿਨ-ਦਿਹਾੜੇ ਗਾਂਜਾ ਵੇਚ ਰਹੇ ਹਨ ਦੁਕਾਨਦਾਰਾਂ ਦਾ ਕਹਿਣਾ ਹੈ ਮੰਡੀ ਵਿਚ ਇਕ ਵਿਅਕਤੀ ਐਕਟਿਵਾ ਤੇ ਘੁੰਮਦਾ ਹੈ ਪੁਲਿਸ ਪ੍ਰਸ਼ਾਸਨ ਨਾਲ ਸੈਟਿੰਗ ਕਰਵਾਉਂਦਾ ਹੈ ਇਸ ਕਰਕੇ ਤਸਕਰਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਹੁਣ ਦੇਖਣਾ ਇਹ ਹੋਵੇਗਾ ਪੁਲਿਸ ਪ੍ਰਸ਼ਾਸਨ ਇਨ੍ਹਾਂ ਖਿਲਾਫ ਕੀ ਕਾਰਵਾਈ ਕਰਦੀ ਹੈ