Crime
ਗੈਂਗਸਟਰ ਸੁੱਖੇ ਬਾੜੇਵਾਲੀਆ ਦੇ ਕਤਲ ਕੇਸ ਵਿੱਚ ਆਇਆ ਨਵਾਂ ਮੋੜ
ਸਾਥੀ ਦੋਸਤਾਂ ਨੇ ਪਿਆਰ ਨਾਲ ਘਰ ਬੁਲਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ
ਲੁਧਿਆਣਾ/ ਮਨਦੀਪ ਸਿੰਘ
ਬੀਤੇ ਦਿਨੀਂ ਹੈਬੋਵਾਲ ਦੇ ਅਧੀਨ ਪੈਂਦੇ ਇਲਾਕੇ ਜੋਗਿੰਦਰ ਨਗਰ ਵਿਚ ਇਕ ਗੈਂਗਵਾਰ ਦੀ ਘਟਨਾ ਸਾਹਮਣੇ ਆਈ ਸੀ ਜਿਸ ਵਿੱਚ ਪੁਲੀਸ ਨੂੰ ਕਈ ਸੰਗੀਨ ਮਾਮਲਿਆਂ ਵਿਚ ਲੋੜੀਂਦੇ ਗੈਂਗਸਟਰ ਸੁੱਖੇ ਬਾੜੇਵਾਲੀਆ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਸੀ। ਜਿਸ ਵਿੱਚ ਪੁਲੀਸ ਨੇ ਮਾਮਲੇ ਦੀ ਜਾਂਚ ਕਰਕੇ ਉਸਦੇ ਸਾਥੀ ਰੋਹਿਤ ਮਲਹੋਤਰਾ ਉਰਫ ਇਸ਼ੂ, ਸੂਰਜ ਪ੍ਰਕਾਸ਼ ਉਰਫ ਬੱਬੂ ਅਤੇ ਗੋਪਾਲ ਮਹਾਜਨ ਖ਼ਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਓਹਨਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਦੱਸ ਦੇਈਏ ਕਿ ਪਿਛਲੀ ਦਿਨੀਂ ਲੁਧਿਆਣਾ ਦੇ ਥਾਣਾ ਹੈਬੋਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਜੋਗਿੰਦਰ ਨਗਰ ਵਿਚ ਦਿਨ ਦਿਹਾੜੇ ਸੁੱਖਾ ਬਾੜੇਵਾਲੀਆ ਦਾ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਸੀ। ਜਿਸ ਵਿੱਚ ਸੁੱਖਾ ਬਾੜੇਵਾਲੀਆ ਅਤੇ ਉਸ ਦੇ ਇਕ ਸਾਥੀ ਹੋਰ ਉਪਰ ਨਾਜਾਇਜ ਹਥਿਆਰ ਨਾਲ ਅੰਨੇਵਾਹ ਫਾਈਰਿੰਗ ਕਰ ਦਿੱਤੀ। ਜਿਸ ਵਿਚ ਸੁੱਖੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ।ਇਸ ਦੀ ਪੁਸ਼ਟੀ ਕਰਦਿਆਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੁੱਖਾ ਖ਼ਿਲਾਫ਼ ਕਈ ਪਹਿਲਾਂ ਤੋਂ ਕਈ ਸੰਗੀਨ ਆਪਰਾਧਿਕ ਮਾਮਲੇ ਚੱਲ ਰਹੇ ਸਨ ਅਤੇ ਕੁਝ ਸਮਾਂ ਪਹਿਲਾਂ ਹੀ ਉਹ ਜ਼ਮਾਨਤ ’ਤੇ ਬਾਹਰ ਆਇਆ ਸੀ। ਸੁੱਖੇ ਦੇ ਸਾਥੀ ਰੋਹਿਤ ਮਲਹੋਤਰਾ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ ਜਿਸ ਨੂੰ ਇਲਾਜ਼ ਲਈ ਡੀਐਮਸੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਪੁਲੀਸ ਨੇ ਇਸ ਮਾਮਲੇ ਵਿਚ ਕਿਸੇ ਦੀ ਵੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ।