Amritsar

ਜੱਗੂ ਭਗਵਾਨਪੁਰੀਆ ਗੈਂਗ ਦਾ ਸਰਗਰਮ ਮੈਂਬਰ ਹਥਿਆਰਾ ਸਮੇਤ ਯੂਪੀ ਮਥੂਰਾ ਤੋਂ ਗ੍ਰਿਫ਼ਤਾਰ

Published

on

ਅੰਮ੍ਰਿਤਸਰ 11 ਜੁਲਾਈ (ਰਣਜੀਤ ਸਿੰਘ ਮਸੌਣ)
ਨੋਨਿਹਾਲ ਸਿੰਘ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਮਾੜੇ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਅਭਿਮੰਨਿਊ ਰਾਣਾ, ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਤੇ ਗੁਰਿੰਦਰਪਾਲ ਸਿੰਘ ਨਾਗਰਾ ਏ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ ਦੀ ਅਗਵਾਈ ਹੇਠ ਇੰਸਪੈਕਟਰ ਅਮਨਦੀਪ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼, ਅੰਮ੍ਰਿਤਸਰ ਅਤੇ ਇੰਸਪੈਕਟਰ ਅਮੋਲਕਦੀਪ ਸਿੰਘ ਮੁੱਖ ਅਫਸਰ ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਸਮੇਤ *ਪੁਲਿਸ ਟੀਮਾਂ ਵੱਲੋਂ ਸੂਚਨਾਂ ਮਿਲਣ ਤੇ ਗੈਂਗਸਟਰ ਜੱਗੂ ਭਗਵਾਨਪੂਰੀਆ ਦੇ ਸਰਗਰਮ ਗੈਂਗ ਦੇ ਮੈਂਬਰ ਤੇ ਸ਼ੂਟਰ ਨੂੰ ਕੋਸੀ ਕਲਾਂ, ਜਿਲ੍ਹਾ ਮਥੁਰਾ, ਉਤਰ ਪ੍ਰਦੇਸ਼ ਤੋਂ ਹਥਿਆਰਾਂ ਸਮੇਤ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ। 
 ਇਸ ਸਬੰਧੀ ਪਹਿਲਾਂ ਹੀ ਥਾਣਾ ਮਕਬੂਲਪੁਰਾ ਵਿੱਖੇ ਮੁਦੱਈ ਮੁਕੱਦਮਾਂ ਰਵਨੀਤ ਸਿੰਘ ਉਰਫ਼ ਸੋਨੂੰ ਦੇ ਬਿਆਨਾਂ ਤੇ ਮੁਕੱਦਮਾਂ ਨੰਬਰ 118 ਮਿਤੀ 22-05-2023 ਜੁਰਮ 307,34 ਭ:ਦ:, 25/54/59 ਅਸਲ੍ਹਾਂ ਐਕਟ, ਥਾਣਾ ਮਕਬੂਲਪੁਰਾ ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ ਸੀ ਕਿ ਉਹ ਮਿਤੀ 21-05-2023 ਦੀ ਰਾਤ ਨੂੰ ਆਪਣੇ ਦੋਸਤਾਂ ਨਾਲ ਗੋਲਡਨ ਗੇਟ ਨਜ਼ਦੀਕ ਬਣੇ ਗਰੀਨ ਵੁੱਡ ਹੋਟਲ ਵਿੱਚ ਖਾਣਾ ਖਾਣ ਵਾਸਤੇ ਗਏ ਸੀ ਤੇ ਜਦੋ ਖਾਣਾ ਖਾ ਕੇ ਬਾਹਰ ਨਿਕਲੇ ਤਾਂ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਉੱਪਰ ਪਿਸਤੋਲਾ ਨਾਲ ਮਾਰ ਦੇਣ ਦੀ ਨਿਯਤ ਨਾਲ ਗੋਲੀਆ ਚਲਾ ਕੇ ਹਮਲਾ ਕੀਤਾ ਗਿਆ ਸੀ। ਜਿਸ ਸਬੰਧੀ ਦੋਰਾਨੇ ਤਫ਼ਤੀਸ ਪੁਲਿਸ ਟੀਮਾਂ ਵੱਲੋਂ ਜੱਗੂ ਭਗਵਾਨਪੁਰੀਆ ਗੈਂਗ ਦੇ ਹੇਠ ਲਿਖੇ ਮੈਂਬਰ/ਸ਼ੂਟਰਾਂ ਨੂੰ ਮਿਤੀ 28-5-2023 ਨੂੰ ਕਟੜਾ ਜੰਮੂ/ਕਸ਼ਮੀਰ ਤੋਂ ਕਾਬੂ ਕਰਕੇ ਮੁੱਕਦਮੇ ਵਿੱਚ ਗ੍ਰਿਫਤਾਰ ਕੀਤੇ ਗਏ ਸਨ:-
1. ਕੁਨਾਲ ਮਹਾਜਨ ਉਰਫ਼ ਕੇਸ਼ਵ ਮਹਾਜਨ ਪੁੱਤਰ ਰਕੇਸ਼ ਮਹਾਜਨ ਵਾਸੀ ਮਕਾਨ ਨੰਬਰ 102, ਸ਼ਿਵਾਲਾ ਭਾਈਆ ਥਾਣਾ ਏ-ਡਵੀਜਨ ਅੰਮ੍ਰਿਤਸਰ। (ਗ੍ਰਿਫਤਾਰ 28-05-2023)
2. ਭੁਪਿੰਦਰ ਸਿੰਘ ਉਰਫ਼ ਲਾਡੀ ਪੁੱਤਰ ਗੁਰਵਿੰਦਰ ਸਿੰਘ ਵਾਸੀ ਮਕਾਨ ਨੰਬਰ 2518 ਗਲੀ ਨੰਬਰ 5, ਸ਼ਰੀਫਪੁਰਾ ਅੰਮ੍ਰਿਤਸਰ। (ਗ੍ਰਿਫ਼ਤਾਰ 28-05-2023)
ਦੋਰਾਨੇ ਤਫਤੀਸ਼ ਇਸ ਮੁੱਕਦਮੇ ਵਿੱਚ ਇਸ ਗਿਰੋਹ ਦੇ ਹੇਠ ਲਿਖੇ ਤਿੰਨ ਹੋਰ ਮੈਬਰਾਂ ਵੀ ਗ੍ਰਿਫ਼ਤਾਰ ਕੀਤੇ ਗਏ ਸਨ :
1)  ਅਜੀਤ ਕੁਮਾਰ ਉਰਫ਼ ਚੋੜਾ ਪੁੱਤਰ ਤੇਜਪਾਲ ਸਿੰਘ ਵਾਸੀ ਸਰਕਾਰੀ ਕਵਾਟਰ ਮਾਡਲ ਟਾਊਨ, ਥਾਣਾ ਸਿਵਲ ਲਾਈਨ, ਬਟਾਲਾ, ਜ਼ਿਲਾ ਗੁਰਦਾਸਪੁਰ (ਗ੍ਰਿਫ਼ਤਾਰ 30-5-2023)
2) ਪ੍ਰਮੁੱਖ ਸੂਤਰਧਾਰ ਦੋਸ਼ੀ ਸਿਮਰਜੀਤ ਸਿੰਘ ਉਰਫ਼ ਜੁਝਾਰ ਪੁੱਤਰ ਜਗਦੀਸ਼ ਸਿੰਘ ਵਾਸੀ ਪਿੰਡ ਮਾਧੋਪੁਰ ਪੀਲੀਭੀਲ, (ਉਤਰਪ੍ਰਦੇਸ਼) (ਗ੍ਰਿਫ਼ਤਾਰ 01-06-2023)
3) ਸੂਰਜ ਉਰਫ਼ ਹੈਪੀ ਪੁੱਤਰ ਚਰਨਜੀਤ ਸਿੰਘ ਵਾਸੀ ਮਕਾਨ ਨੰਬਰ 281 ਕਪੂਰੀ ਗੇਟ ਮਜਮਾਂ ਮੁਹੱਲਾ, ਬਟਾਲਾ, ਜ਼ਿਲਾਂ ਗੁਰਦਾਸਪੁਰ (ਗ੍ਰਿਫ਼ਤਾਰ 02-06-2023)
ਹੁਣ ਮੁਕੱਦਮਾਂ ਦੀ ਤਫ਼ਤੀਸ਼ ਦੌਰਾਨ ਮਿਤੀ 8-07-2023 ਨੂੰ ਸੂਚਨਾਂ ਮਿਲਣ ਤੇ ਪੁਲਿਸ ਪਾਰਟੀ ਵੱਲੋਂ ਕੋਸੀ ਕਲਾਂ, ਮਥੂਰਾ, ਉਤਰਪ੍ਰਦੇਸ਼ ਰੇਡ ਕੀਤੀ ਗਈ ਅਤੇ ਇਸ ਗੈਗ ਦੇ ਮੇਨ ਸ਼ੂਟਰਾਂ ਪਰਮਦਲੀਪ ਸਿੰਘ ਉਰਫ਼ ਪੰਮਾ ਉਰਫ਼ ਸੁਖਚੈਨ ਨੂੰ ਉਸਦੇ 2 ਹੋਰ ਸਾਥੀਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਜਿੰਨਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
1.ਪਰਮਦਲੀਪ ਸਿੰਘ ਉਰਫ਼ ਪੰਮਾ ਉਰਫ਼ ਸੂਖਚੈਨ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਕਾਜ਼ੀ ਕੋਟ, ਜ਼ਿਲਾਂ ਤਰਨਤਾਰਨ। (ਗ੍ਰਿਫ਼ਤਾਰ 8-7-2023)
2. ਅਭਿਸ਼ੇਕ ਮਹਾਜਨ ਪੁੱਤਰ ਰਮਨ ਮਹਾਜਨ ਵਾਸੀ ਦੀਨਾਨਗਰ, ਹਾਲ ਗਲੀ ਨੰਬਰ 1, ਨਜ਼ਦੀਕ ਪਾਇਲ ਮੈਡੀਕਲ ਸਟੋਰ, ਗੋਪਾਲ ਨਗਰ, ਮਜੀਠਾ ਰੋਡ, ਅੰਮ੍ਰਿਤਸਰ। (ਗ੍ਰਿਫ਼ਤਾਰ 8-7-2023)
3. ਸੋਨੂੰ ਗੋਸਵਾਮੀ ਪੁੱਤਰ ਘਣਸ਼ਾਮ ਗੋਸਵਾਮੀ ਵਾਸੀ ਨੰਦਗਾਊ ਗੋਸਾਂਈ ਮੁਹੱਲਾ ਮਥੂਰਾ, ਸੰਤ ਨਿਵਾਸ ਕਮਰਾ ਨੰਬਰ 3, ਦੁਰਗਿਆਣਾ ਮੰਦਿਰ ਉੱਤਰਪ੍ਰਦੇਸ਼। (ਗ੍ਰਿਫ਼ਤਾਰ 8-7-2023)
 ਬ੍ਰਾਮਦਗੀ:- 1. ਇੱਕ ਪਿਸਟਲ 9 MM ਸਮੇਤ ਮੈਗਜ਼ੀਨ ਅਤੇ ਰੋਦ,
 2. ਇੱਕ ਪਿਸਟਲ 30 ਬੋਰ ਸਮੇਤ ਮੈਗਜੀਨ ਅਤੇ ਰੋਦ
 3. ਇੱਕ ਮੋਟਰਸਾਇਕਲ,
 4. ਇੱਕ ਜੈਮਰ ਸਮੇਤ ਐਡਾਪਟਰ
 5. ਮੋਬਾਇਲ ਫ਼ੋਨ
ਦੋਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਜੱਗੂ ਭਗਵਾਨਪੂਰੀਆ ਦੇ 2 ਖਾਸ ਗੈਂਗ ਮੈਂਬਰ ਰੀਤਿਕ ਰੇਲੀ ਪੁੱਤਰ ਰਕੇਸ਼ ਕੁਮਾਰ ਵਾਸੀ ਮਕਾਨ ਨੰਬਰ 2, ਗਲੀ ਨੰਬਰ 2, ਸ਼ਰੀਫਪੁਰਾ, ਥਾਣਾ ਏ-ਡਵੀਜਨ ਅੰਮ੍ਰਿਤਸਰ ਅਤੇ ਅੰਕੁਸ਼ ਕੁਮਾਰ ਉਰਫ਼ ਬ੍ਰਾਹਮਣ ਪੁੱਤਰ ਰਜਿੰਦਰ ਕੁਮਾਰ ਵਾਸੀ ਪਿੰਡ ਬਾਲਤੀ ਵਾਲਾ ਮੁਹੱਲਾ ਹਾਲ ਵਾਸੀ ਮਕਾਨ ਨੰਬਰ 1793, ਸੁਭਾਸ਼ ਰੋਡ ਨੇੜੇ ਰੇਲਵੇ ਰੋਡ ਛੇਹਾਰਟਾ, ਅੰਮ੍ਰਿਤਸਰ ਇਸ ਸਮੇਂ ਆਸਟ੍ਰੇਲੀਆ ਵਿੱਖੇ ਰਹਿ ਰਹੇ ਹਨ ਅਤੇ ਗੈਗ ਮੈਬਰਾਂ ਨੂੰ ਲੋੜੀਂਦੀ ਮਾਲੀ ਸਹਾਇਤਾਂ, ਹਥਿਆਰ, ਵਹੀਕਲਾ ਅਤੇ ਫ਼ਰਾਰ ਹੋਣ ਸਮੇਂ ਪਨਾਂਹ ਮੁਹੱਈਆ ਕਰਵਾਉਂਦੇ ਹਨ।
ਅੰਕੂਸ਼ ਕੁਮਾਰ ਉਰਫ਼ ਬ੍ਰਾਹਮਣ ਅਤੇ ਰੀਤਿਕ ਰੇਲੀ ਹੋਰ ਵੀ ਵੱਖ-ਵੱਖ ਥਾਣਿਆ ਵਿੱਚ ਦਰਜ਼ ਹੋਏ ਮੁਕੱਦਮਿਆਂ ਵਿੱਚ ਲੋੜੀਂਦੇ ਹਨ। *ਰੀਤਿਕ ਰੇਲੀ ਉਕਤ ਦੇ ਨਾਬਾਲਗ ਭਰਾ ਨੂੰ ਵੀ ਮਿਤੀ 8-7-2023 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।* ਗ੍ਰਿਫ਼ਤਾਰ ਦੋਸ਼ੀਆ ਪਾਸੋਂ ਇੱਕ ਜੈਮਰ ਸਮੇਤ ਐਡਾਪਟਰ ਵੀ ਬ੍ਰਾਮਦ ਕੀਤਾ ਗਿਆ ਹੈ। ਜਿਸਦੀ ਇਹ, ਕੀ ਵਰਤੋਂ ਕਰਦੇ ਸਨ, ਬਾਰੇ ਤਫਤੀਸ਼ ਚੱਲ ਰਹੀ ਹੈ। ਗ੍ਰਿਫ਼ਤਾਰ ਦੋਸ਼ੀਆਨ ਦੀ ਪੁੱਛਗਿੱਛ ਦੇ ਅਧਾਰ ਤੇ ਇਸ ਗੈਗ ਦੇ ਹੋਰ ਮੈਬਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਜੋ ਵਿਅਕਤੀ ਉਕਤ ਗੈਗ ਮੈਬਰਾਂ ਨੂੰ ਮਾਲੀ ਸਹਾਇਤਾ ਅਤੇ ਪਨਾਂਹ ਦਿੰਦੇ ਹਨ ਉਹਨਾਂ ਬਾਰੇ ਵੀ ਕਾਨੂੰਨ ਮੁਤਾਬਿਕ ਕਾਰਵਾਈ ਅਮਲ ਵਿੱਚ ਲ਼ਿਆਦੀ ਜਾਵੇਗੀ। ਹੁਣ ਤਕ ਮੁੱਕਦਮਾ ਹਜਾ ਵਿੱਚ ਕੀਤੀ ਗਈ ਬ੍ਰਾਮਦਗੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
ਗ੍ਰਿਫ਼ਤਾਰ ਦੋਸ਼ੀ ਪਰਮਦਲੀਪ ਸਿੰਘ ਉਰਫ਼ ਪੰਮਾ ਉਰਫ਼ ਸੁਖਚੈਨ ਸਿੰਘ ਖਿਲਾਫ਼ ਪਹਿਲਾਂ ਦਰਜ਼ ਮੁਕੱਦਮੇਂ
1) ਮੁੱਕਦਮਾ ਨੰਬਰ 45 ਮਿਤੀ 8-6-2012 ਜੁਰਮ 302/364 /201 ਭ:ਦ:, ਥਾਣਾ ਹਰੀਕੇ ਤਰਨਤਾਰਨ।
2) ਮੁੱਕਦਮਾ ਨੰਬਰ 259 ਮਿਤੀ 31-5-2022 ਜੁਰਮ 379-B , 506,  34 ਭ:ਦ:, 25/27 ਅਸਲ੍ਹਾ ਐਕਟ, ਥਾਣਾ ਸੋਹਾਨਾ, ਐਸ.ਏ.ਐਸ ਨਗਰ, ਮੋਹਾਲੀ।
3) ਮੁੱਕਦਮਾ ਨੰਬਰ 278 ਮਿਤੀ 11-6-2022 ਜੁਰਮ 379-B ਭ:ਦ:, 25 ਅਸਲ੍ਹਾਂ ਐਕਟ, ਥਾਣਾ ਸੋਹਾਨਾ, ਐਸ.ਏ.ਐਸ ਨਗਰ, ਮੋਹਾਲੀ।
4) ਮੁੱਕਦਮਾ ਨੰਬਰ 270 ਮਿਤੀ 9-9-2022 ਜੁਰਮ 52-A,  ਥਾਣਾ ਤ੍ਰਿਪੁਰੀ, ਪਟਿਆਲਾ।
  ਇਹਨਾਂ ਮੁਕੱਦਮਿਆਂ ਵਿੱਚ ਇਹ ਜੇਲ ਜਾ ਚੁੱਕਾ ਹੈ।
ਇਸਤੋਂ ਇਲਾਵਾਂ, ਇਸਨੇ ਅੰਮ੍ਰਿਤਸਰ ਸਿਟੀ ਤੇ ਦਿਹਾਤੀ ਅਤੇ ਤਰਨ ਤਾਰਨ ਵਿੱਚ ਆਪਣੇ ਸਾਥੀਆ ਨਾਲ ਮਿਲ ਕੇ ਹੇਠ ਲਿਖੀਆਂ ਵਾਰਦਾਤਾਂ ਨੂੰ ਅੰਜਾਂਮ ਦਿੱਤਾ ਹੈ, ਜਿੰਨਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
1. ਮੁੱਕਦਮਾ ਨੰਬਰ 38 ਮਿਤੀ 3-2-2023 ਜੁਰਮ 364-A/365/384/148/149/120-B ਭ:ਦ:, 25 / 27 ਅਸਲ੍ਹਾਂ ਐਕਟ, ਥਾਣਾ ਸਦਰ, ਅੰਮ੍ਰਿਤਸਰ ਵਿੱਚ ਅਗ਼ਵਾ ਕਰਕੇ 10 ਲੱਖ ਰੁਪਏ ਲੈਣ ਸਬੰਧੀ।
2. ਮੁੱਕਦਮਾ ਨੰਬਰ 149 ਮਿਤੀ 16-5-2023 ਜੁਰਮ 379-B/34 IPC ਥਾਣਾ ਸਦਰ ਅੰਮ੍ਰਿਤਸਰ ਵਿੱਚ ਪੁਲਿਸ ਮੁਲਾਜਮ ਪਾਸੋਂ ਗੱਡੀ ਬਲੈਨੋ ਕਾਰ ਖੋਹ ਕਰਨ ਸਬੰਧੀ।
3. ਮੁੱਕਦਮਾ ਨੰਬਰ 169 ਮਿਤੀ 5-7-2023 ਜੁਰਮ 379ਬੀ/506/34 IPC 25 ARMS ACT ਥਾਣਾ ਜੰਡਿਆਲਾ, ਅੰਮ੍ਰਿਤਸਰ ਦਿਹਾਤੀ ਵਿੱਚ ਸਵਿਫ਼ਟ ਕਾਰ ਖੋਹ ਕਰਨ ਸਬੰਧੀ।
4. ਮੁੱਕਦਮਾ ਨੰਬਰ 322 ਮਿਤੀ 12-12-2022 ਜੁਰਮ 379B/506/148/149 IPC 25/27 ARMS ACT ਥਾਣਾ ਜੰਡਿਆਲਾ, ਅੰਮ੍ਰਿਤਸਰ ਦਿਹਾਤੀ ਵਿੱਚ ਕਾਰ ਵਰਨਾ ਖੋਹ ਕਰਨ ਸਬੰਧੀ।
5. ਮੁੱਕਦਮਾ ਨੰਬਰ 278 ਮਿਤੀ 29-11-2021 ਜੁਰਮ 307/379-B IPC 25/27/54/59 ARMS ACT ਥਾਣਾ ਸਿਟੀ ਤਰਨਤਾਰਨ, ਵਿੱਚ ਗਗਨਦੀਪ ਸਿੰਘ ਕੰਡਾ ਨਾਮਕ ਵਿਅਕਤੀ ਉੱਪਰ ਮਾਰ ਦੇਣ ਦੀ ਨਿਯਤ ਨਾਲ ਗੋਲੀਆਂ ਚਲਾਉਣ ਸਬੰਧੀ।
Rate this post

Leave a Reply

Your email address will not be published. Required fields are marked *

Trending

Exit mobile version