Ludhiana - Khanna
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਦੀ ਖ਼ਬਰ ਬੇਹੱਦ ਦੁਖਦਾਈ , ਸੂਬੇ ਨੂੰ ਕਦੇ ਪੂਰਾ ਨਾ ਹੋਣ ਵਾਲਾ ਘਾਟਾ ਪਿਆ : ਅਕਾਲੀ ਆਗੂ
ਪਾਰਟੀ ਵਰਕਰਾਂ ਤੇ ਆਗੂਆਂ ਦੇ ਦਿਲਾਂ ਤੇ ਕਰਦੇ ਸਨ ਰਾਜ
ਲੂਧਿਆਣਾ 26 ਅਪ੍ਰੈਲ (ਦਿਵਿਆ ਸਵੇਰਾ)
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮੁਖਤਿਆਰ ਸਿੰਘ ਚੀਮਾ ਨੇ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਦੀ ਖਬਰ ਬਹੁਤ ਹੀ ਦੁਖਦਾਈ ਸੀ । ਉਕਤ ਆਗੂਆਂ ਨੇ ਭਰੇ ਮਨ ਨਾਲ ਕਿਹਾ ਕਿ ਬਾਦਲ ਸਾਬ ਦਾ ਜਾਣਾ ਸੂਬੇ ਨੂੰ ਹੀ ਨਹੀਂ ਦੇਸ਼ ਭਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਉਹਨਾਂ ਕਿਹਾ ਕਿ ਬਾਦਲ ਸਾਹਿਬ ਹਮੇਸ਼ਾ ਤੋਂ ਹੀ ਪੰਜਾਬ ਅਤੇ ਪੰਜਾਬੀਅਤ ਖਾਸ ਕਰ ਕਿਸਾਨਾ ਲਈ ਬਹੁਤ ਜ਼ਿਆਦਾ ਚਿੰਤਾ ਕਰਦੇ ਸਨ, ਉਹਨਾਂ ਦੇ ਜਾਣ ਨਾਲ ਸੂਬਾ ਵਾਸੀ ਆਪਣੇ ਇਮਾਨਦਾਰ ਆਗੂ ਤੋਂ ਵਾਂਝੇ ਹੋ ਗਏ ਹਨ ਜਿਨ੍ਹਾਂ ਨੇ ਲੰਬੇ ਸਮੇਂ ਤੱਕ ਮਨੁੱਖਤਾ ਦੀ ਭਲਾਈ ਲਈ ਕੰਮ ਕੀਤੇ । ਉਨ੍ਹਾਂ ਕਿਹਾ ਕਿ ਬਾਦਲ ਸਾਬ ਪਾਰਟੀ ਵਰਕਰਾਂ ਨੂੰ ਬਹੁਤ ਪਿਆਰ ਕਰਦੇ ਸਨ ਜਿਸ ਕਾਰਨ ਉਹ ਸਬ ਦੇ ਦਿਲਾਂ ਵਿੱਚ ਵੱਸੇ ਹੋਏ ਸਨ ਜਿਨ੍ਹਾਂ ਨੂੰ ਭੁਲਾਣਾ ਬਹੁਤ ਮੁਸ਼ਕਲ ਹੈ । ਇਸ ਮੌਕੇ ਤੇ ਰਸ਼ਪਾਲ ਸਿੰਘ ਫੌਜੀ, ਮੱਖਣ ਸਿੰਘ ਚੌਹਾਨ, ਜਥੇਦਾਰ ਮਨਜੀਤ ਸਿੰਘ, ਧਰਮ ਸਿੰਘ ਬਾਜਵਾ, ਦਲਵਿੰਦਰ ਸਿੰਘ ਘੁੰਮਣ ਤੋਂ ਇਲਾਵਾ ਹੋਰ ਵੀ ਹਾਜਰ ਸਨ ਜਿਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ।