Amritsar
ਈਦ-ਉਲ-ਫ਼ਿਤਰ ਮੌਕੇ ਅੰਮ੍ਰਿਤਸਰ ਪੁਲਿਸ ਵੱਲੋਂ ਮੁਸਲਿਮ ਭਾਈਚਾਰੇ ਨੂੰ ਦਿੱਤੀ ਗਈ ਵਧਾਈ
ਸ੍ਰੀ ਅੰਮ੍ਰਿਤਸਰ ਸਾਹਿਬ 22 ਅਪ੍ਰੈਲ ( ਰਣਜੀਤ ਸਿੰਘ ਮਸੌਣ)
ਅੰਮ੍ਰਿਤਸਰ ਵਿੱਚ ਈਦ-ਉਲ-ਫ਼ਿਤਰ ਦੇ ਮੁਬਾਰਕ ਅਵਸਰ ਤੇ ਜਾਮਾ ਮਸਜਿਦ ਖੈਰੂਦੀਨ, ਹਾਲ ਗੇਟ,ਅੰਮ੍ਰਿਤਸਰ ਵਿਖੇ ਹੌਲਦਾਰ ਸਤਵੰਤ ਸਿੰਘ ਅਤੇ ਸ਼ੀ ਜਗਜੀਤ ਸਿੰਘ ਵੱਲੋਂ ਮੁਸਲਿਮ ਭਾਈਚਾਰੇ ਨਾਲ ਗਲੇ ਮਿਲਕੇ ਇੱਕ-ਦੂਜੇ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ।
ਮੁੱਖ ਅਫ਼ਸਰ ਥਾਣਾ ਇਸਲਾਮਾਬਾਦ ਅੰਮ੍ਰਿਤਸਰ ਦੇ ਇੰਸਪੇਕਟਰ ਮੋਹਿਤ ਕੁਮਾਰ ਸਮੇਤ ਸਾਥੀ ਕਰਮਚਾਰੀਆ ਵੱਲੋਂ ਅੱਜ ਈਦ-ਉਲ-ਫ਼ਿਤਰ ਦੇ ਮੁਬਾਰਕ ਅਵਸਰ ਤੇ ਜਾਮਾ ਮਸਜਿਦ ਕੋਟ ਖਾਲਸਾ, ਅੰਮ੍ਰਿਤਸਰ ਵਿਖੇ ਈਦ ਦੀ ਮੁਬਾਰਕਬਾਦ ਦਿੱਤੀ ਅਤੇ ਖੀਰ ਦਾ ਲੰਗਰ ਵਰਤਾਉਂਦੇ ਹੋਏ।
ਇਸ ਮੌਕੇ ਦੂਸਰੇ ਧਰਮਾਂ ਦੇ ਲੋਕਾਂ ਨੇ ਵੀ ਇਸ ਪਵਿੱਤਰ ਦਿਹਾੜੇ ਤੇ ਸ਼ਾਮਲ ਹੋ ਕੇ ਸਰਵ ਧਰਮ ਸਨਮਾਨ ਦਾ ਸੰਦੇਸ਼ ਦਿੱਤਾ।