Amritsar
ਮੰਤਰੀ ਧਾਲੀਵਾਲ ਦੇ ਯਤਨਾਂ ਸਦਕਾ ਬਾਬਾ ਬੁੱਢਾ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ
ਅੰਮ੍ਰਿਤਸਰ 28 ਅਪ੍ਰੈਲ( ਰਣਜੀਤ ਸਿੰਘ ਮਸੌਣ)
ਅੱਜ ਪੰਜਾਬ ਕੈਬਨਿਟ ਦੀ ਹੋਈ ਮੀਟਿੰਗ ਵਿੱਚ ਕੁਲਦੀਪ ਸਿੰਘ ਧਾਲੀਵਾਲ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਦੇ ਯਤਨਾਂ ਸਦਕਾ ਬਾਬਾ ਬੁੱਢਾ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਰਮਦਾਸ ਨੂੰ ਬਲਾਕ ਦਾ ਦਰਜਾ ਪ੍ਰਾਪਤ ਹੋ ਗਿਆ ਹੈ। ਜਿਸ ਨਾਲ ਸਰਹੱਦੀ ਖੇਤਰ ਦੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਅਜਨਾਲਾ ਵਿਖੇ ਨਹੀਂ ਜਾਣਾ ਪਵੇਗਾ। ਜਿਸ ਨਾਲ ਲੋਕਾਂ ਦਾ ਕਾਫੀ ਸਮਾਂ ਅਤੇ ਧੰਨ ਦੀ ਬਚਤ ਹੋਵੇਗੀ।
ਅੱਜ ਰਮਦਾਸ ਨੂੰ ਬਲਾਕ ਦਾ ਦਰਜਾ ਮਿਲਣ ਉਪਰੰਤ ਸ: ਖੁਸ਼ਪਾਲ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਅਜਨਾਲਾ ਵਿਖੇ ਸਮੂਹ ਇਲਾਕਾ ਵਾਸੀਆਂ ਵਲੋਂ ਖੁਸ਼ੀ ਮਨਾਈ ਗਈ ਅਤੇ ਲੱਡੂ ਵੀ ਵੰਡੇ ਗਏ।
ਦੱਸਣਯੋਗ ਹੈ ਕਿ ਰਮਦਾਸ ਨੂੰ ਬਲਾਕ ਦਾ ਦਰਜਾ ਮਿਲਣ ਨਾਲ 75 ਗ੍ਰਾਮ ਪੰਚਾਇਤਾਂ ਇਸ ਵਿੱਚ ਸ਼ਾਮਲ ਹੋਣਗੀਆਂ, ਜਿਸ ਵਿੱਚ ਅੜਾਇਆ ਰਮਦਾਸ, ਬਾਉਲੀ ਰਮਦਾਸ, ਕੋਟ ਗੁਰਬਖ਼ਸ, ਕੋਟਲੀ ਸ਼ਾਹਹਬੀਬ, ਮਾਛੀਵਾਲਾ, ਘੋਨੇਵਾਲਾ, ਪਛੀਆ, ਜੱਟਾ, ਸ਼ਹਿਜਾਦਾ, ਨੰਗਲ ਸੋਹਲ, ਨਿਸੋਕੇ, ਸਿੰਗੋਕੇ, ਪੰਡੋਰੀ ਰਮਦਾਸ, ਧੰਗਈ, ਦਰਿਆ ਮੂਸਾ, ਘੁਮਰਾਏ, ਗੱਗੜ, ਪੰਜ ਗਰਾਈ ਵਾਹਲਾ, ਅਵਾਣ, ਪੈੜੇਵਾਲ, ਥੋਬਾ, ਕੋਟਲੀ ਜਮੀਤ ਸਿੰਘ, ਕੋਟ ਰਜਾਦਾ, ਕੱਲੋਮਾਹਲ, ਬਾਜਵਾ, ਦੂਹਰੀਆ, ਗਿੱਲਵਾਲੀ, ਦੂਜੋਵਾਲ, ਸੁਲਤਾਨ ਮਾਹਲ, ਬੇਦੀ ਛੰਨਾ, ਸਮਰਾਏ, ਚਾਹੜਪੁਰ, ਬਗਵਾਨਪੁਰਾ, ਮਹਿਮਦ ਮੰਦਰਾਵਾਲਾ, ਅਬਾਦੀ ਚੰਡੀਗੜ੍ਹ, ਕਤਲੇ, ਗੂੜੇਵਾਲ, ਮਲਕਪੁਰ, ਲੱਖੂਵਾਲ ਰਮਦਾਸ, ਕੁਰਾਲੀਆ, ਜੱਸੜ, ਨਾਨੋਕੇ, ਸੁਧਾਰ, ਨਾਸਰ, ਮਾਕੋਵਾਲ, ਦਿਆਲਪੁਰਾ, ਅੱਬੂਸੈਦ, ਲੰਗੋਮਾਹਲ, ਭੂਰੇਗਿੱਲ, ਡਿਆਲ ਭੜੰਗ, ਕੋਟ ਮੁਗਲ, ਉਰਧਨ, ਬੋਹੜਵਾਲਾ, ਤਲਵੰਡੀ ਨਾਹਰ, ਮੱਧੂਸ਼ਾਗਾ, ਗੌਰੇਨੰਗਲ, ਮੱਤੇਨੰਗਲ, ਹੇਲਰ, ਮੋਹਨ ਭੰਡਾਰੀਆ, ਬੱਲ ਬਾਵਾ, ਨਿਜਾਮਪੁਰਾ, ਹਵੇਲੀਆ ਨਿਜਾਮਪੁਰਾ, ਨਵਾ ਪਿੰਡ, ਨਵਾ ਪਿੰਡ ਗੋਲਡਨ ਕਲੋਨੀ, ਚੱਕ ਸਕੰਦਰ, ਕੋਟਲਾ ਸਦਰ, ਵਿਛੋਆ, ਸੂਫੀਆਂ, ਕੋਟ ਕੇਸਰਾ ਸਿੰਘ, ਫਿਰਵਰਿਆ, ਹਰਦੋਪੁਤਲੀ, ਖਾਨੋਵਾਲ, ਕੋਟਲਾ ਕਾਜੀਆਂ, ਤਲਵੰਡੀ ਭੰਗਵਾ, ਹਰੜ ਨੇੜੇ ਭੂਰੇਗਿੱਲ ਸ਼ਾਮਿਲ ਹਨ।
ਰਮਦਾਸ ਦੇ ਬਲਾਕ ਬਣਨ ਨਾਲ ਸਰਹੱਦੀ ਖੇਤਰ ਦੇ ਲੋਕ ਕਾਫ਼ੀ ਖੁਸ਼ ਹਨ, ਕਿਉਂਕਿ ਪਹਿਲਾਂ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਅਜਨਾਲਾ ਵਿਖੇ ਜਾਣਾ ਪੈਂਦਾ ਸੀ। ਹੁਣ ਉਨਾਂ ਦੇ ਕੰਮ ਰਮਦਾਸ ਵਿਖੇ ਹੀ ਹੋ ਜਾਣਗੇ। ਸਮੂਹ ਇਲਾਕਾ ਵਾਸੀਆਂ ਵਲੋਂ ਕੈਬਨਿਟ ਮੰਤਰੀ ਧਾਲੀਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਦੇ ਯਤਨਾਂ ਸਦਕਾ ਹੀ ਰਮਦਾਸ ਨੂੰ ਬਲਾਕ ਦਾ ਦਰਜਾ ਮਿਲ ਸਕਿਆ ਹੈ।
ਇਸ ਮੌਕੇ ਦਫ਼ਤਰ ਸਕੱਤਰ ਗੁਰਜੰਟ ਸਿੰਘ ਸੋਹੀ, ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ, ਸ਼ਿਵਦੀਪ ਸਿੰਘ ਚਾਹਲ, ਸ਼ਹਿਰੀ ਪ੍ਰਧਾਨ ਦੀਪਕ ਕੁਮਾਰ ਚੈਨਪੁਰੀਆ, ਕੌਂਸਲਰ ਨੰਦ ਲਾਲ ਬਾਊ, ਦਵਿੰਦਰ ਸਿੰਘ ਸੋਨੂੰ, ਅਮਿਤ ਔਲ, ਅਮਨਦੀਪ ਸਿੰਘ, ਪਵਿੱਤਰ ਸਿੰਘ, ਰਛਪਾਲ ਸਿੰਘ, ਕੌਂਸਲਰ ਅਵਿਨਾਸ਼ ਮਸੀਹ, ਸੁਨੀਲ ਗਿੱਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।