Crime
ਨਸ਼ਾ ਤਸਕਰਾਂ ਨੇ ਜੇਲ੍ਹ ਦੇ ਦੋ ਸਹਾਇਕ ਜੇਲ੍ਹ ਸੁਪਰਡੈਂਟ ਦਾ ਲਿਆ ਨਾਮ
ਨਸ਼ਾ ਤਸਕਰਾਂ ਨੇ ਜੇਲ੍ਹ ਦੇ ਦੋ ਸਹਾਇਕ ਜੇਲ੍ਹ ਸੁਪਰਡੈਂਟ ਦਾ ਲਿਆ ਨਾਮ
ਪ੍ਰੋਡਕਸ਼ਨ ਵਾਰੰਟ ਤੇ ਲਿਆਏ ਗਏ ਨਸ਼ਾ ਤਸਕਰਾਂ ਨੇ ਕੀਤਾ
ਖੁਲਾਸਾ:-ਸਭ ਜੇਲ੍ਹ ਦੇ ਅਧਿਕਾਰੀਆਂ ਦੀ ਸ਼ਹਿ ਤੇ ਹੁੰਦਾ
ਦਿਵਿਆ ਸਵੇਰਾ
ਜੇਲ ਪ੍ਰਸ਼ਾਸਨ ਦੀਆਂ ਕਾਰਗੁਜ਼ਾਰੀਆਂ ਅਕਸਰ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨਜ਼ਰ ਆਉਂਦੀਆਂ ਹਨ। ਜਿਸ ਨਾਲ ਕਿਤੇ ਨਾ ਕਿਤੇ ਇਹਨਾਂ ਦੀਆਂ ਨਲੈਕੀਆਂ ਦਾ ਵੀ ਅਕਸਰ ਪਤਾ ਲੱਗਦਾ ਰਹਿੰਦਾ ਹੈ। ਇਸੇ ਤਰ੍ਹਾਂ ਦਾ ਹੈ ਇੱਕ ਮਾਮਲਾ ਦੇਖਣ ਵਿੱਚ ਸਾਹਮਣੇ ਆਇਆ ਹੈ ਕਿ ਜੇਲ ਵਿੱਚੋਂ ਪ੍ਰੋਡਕਸ਼ਨ ਵਰੰਟ ਤੇ ਲਿਆਏ ਗਏ ਨਸ਼ਾ ਤਸਕਰਾਂ ਨੇ ਜੇਲ੍ਹ ਦੇ ਦੋ ਸਹਾਇਕ ਸੁਪਰਡੈਂਟਾਂ ਦਾ ਨਾਮ ਲਿਆ ਹੈ ਕਿ ਇਹਨਾਂ ਦੀ ਸ਼ਹਿ ਤੇ ਹੀ ਉਹ ਜੇਲਾਂ ਵਿੱਚ ਬੈਠ ਕੇ ਨਸ਼ਾ ਤਸਕਰੀ ਦਾ ਕਾਰੋਬਾਰ ਚਲਾਉਂਦੇ ਹਨ। ਇਸ ਮਾਮਲੇ ਸਬੰਧੀ ਜਦੋਂ ਪੁਲਿਸ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾ ਨੇ ਕਿਹਾ ਹੈ ਕਿ ਜੇਲ੍ਹ ਦੇ ਦੋ ਸਹਾਇਕ ਸੁਪਰਡੈਂਟਾਂ ਨੂੰ ਸਿਰਫ ਕਿਸੇ ਹੋਰ ਇੱਕ ਮਾਮਲੇ ਵਿੱਚ ਤਫਤੀਸ਼ ਦੇ ਸਬੰਧ ਵਿੱਚ ਬੁਲਾਇਆ ਗਿਆ ਸੀ। ਇਸ ਤਰ੍ਹਾਂ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ। ਕਿਤੇ ਨਾ ਕਿਤੇ ਪੁਲਿਸ ਦੇ ਅਧਿਕਾਰੀ ਵੀ, ਕਿਸੇ ਦੇ ਡਰ ਤੋਂ ਦੋ ਸਹਾਇਕ ਜੇਲ੍ਹ ਸੁਪਰਡੈਂਟਾਂ ਨੂੰ ਬਚਾਉਣ ਲਈ ਜੀ ਜਾਨ ਲਾ ਰਹੇ ਹਨ।