Ludhiana - Khanna

ਡਾ. ਭੀਮ ਰਾਓ ਅੰਬੇਦਕਰ ਦੀ 132ਵੀਂ ਜੈਅੰਤੀ ਨੂੰ ਸਮਰਪਿਤ ਵਿਸ਼ਾਲ ਸਤਿਸੰਗ ਸਮਾਰੋਹ 28 ਨੂੰ

Published

on

ਲੁਧਿਆਣਾ, 26 ਅਪ੍ਰੈਲ ( ਡਾ.ਤਰਲੋਚਨ)

ਭਾਰਤੀਯ ਵਾਲਮੀਕਿ ਧਰਮ ਸਮਾਜ ਰਜ਼ਿ (ਭਾਵਾਧਸ) ਲੁਧਿਆਣਾ ਵਲੋਂ ਸੰਵਿਧਾਨ ਰਚੇਤਾ ਅਤੇ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦੇ 132 ਵੇਂ ਜਨਮ ਦਿਵਸ ਨੂੰ ਸਮਰਪਿਤ ਵਿਸ਼ਾਲ ਸਤਸੰਗ ਸਮਾਰੋਹ 28 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਦੁਪਹਿਰ 2.00 ਵਜੇ, ਜ਼ੋਨ – ਸੀ ਦਫਤਰ, ਗਿੱਲ ਰੋਡ ਵਿਖੇ ਭਾਵਾਧਸ ਜ਼ੋਨ – ਸੀ ਦੇ ਇੰਚਾਰਜ ਬਿੱਟੂ ਬਿੱਟੂ ਡੁਲਗੱਚ ਦੀ ਪ੍ਰਧਾਨਗੀ ਹੇਠ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿੱਟੂ ਡੁਲਗੱਚ ਨੇ ਦੱਸਿਆ ਕਿ ਸਮਾਰੋਹ ਵਿੱਚ ਧਾਰਮਿਕ ਭਜਨ ਪੇਸ਼ ਕੀਤੇ ਜਾਣਗੇ । ਇਸ ਮੌਕੇ ਤੇ ਵੱਖ – ਵੱਖ ਸਿਆਸੀ , ਸਮਾਜਿਕ ਤੇ ਧਾਰਮਿਕ ਆਗੂ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ । ਜਿਨਾਂ ਵਿੱਚ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ , ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਅਤੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ , ਪ੍ਰਧਾਨ ਸਿਮਰਜੀਤ ਸਿੰਘ ਬੈਂਸ , ਵੀਰ ਸ੍ਰੇਸਟ ਅਸ਼ਵਨੀ ਸਹੋਤਾ , ਸਮਾਜ ਸੇਵਕ ਟੀ. ਐੱਸ . ਕਾਕਾ , ਰਵਿੰਦਰ ਡੁਲਗੱਚ , ਸੱਤਪਾਲ ਸਿੰਘ ਲੁਹਾਰਾ , ਵੀਰ ਸਚਿਨ ਧੀਗਾਨ, ਸਵਰਨਦੀਪ ਸਿੰਘ ਚਾਹਲ, ਵੀਰ ਜੋਨੀ , ਜ਼ੋਨਲ ਕਮਿਸ਼ਨਰ ਜੋਨ – ਸੀ ਕੁਲਪ੍ਰੀਤ ਸਿੰਘ, ਹਰਵਿੰਦਰ ਸਿੰਘ ਕਲੇਰ, ਅਰਜਨ ਸਿੰਘ ਚੀਮਾ, ਨਿਰਮਲ ਸਿੰਘ ਐੱਸ. ਐੱਸ, ਸਰਬਜੀਤ ਸਿੰਘ ਸਰਬਾ ਢਿੱਲੋਂ , ਜਗਦੇਵ ਸਿੰਘ ਧੁੰਨਾ ਤੋ ਇਲਾਵਾ ਨਗਰ ਨਿਗਮ ਦੇ ਉੱਚ ਅਧਿਕਾਰੀ ਵੀ ਉਚੇਚੇ ਤੌਰ ਤੇ ਸ਼ਾਮਲ ਹੋਣਗੇ। ਸਮਾਰੋਹ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਬਿੰਦਰ ਚਨਾਲੀਆ, ਸੰਜੇ ਕਾਂਗੜਾ, ਮੋਨੂੰ ਟਾਂਕ, ਅਰੁਣ ਭਗਤਾ, ਆਰ. ਡੀ. ਗਹਿਲੋਤ, ਸੰਨੀ ਲੋਹਟ, ਅਨਿਲ ਚਨਾਲੀਆ, ਟੋਨੀ ਬਾਗੜੀ, ਜਸਵਿੰਦਰ ਬਿਡਲਾਨ, ਮੇਨਪਾਲ ਡੁਲਗੱਚ, ਵਜਿੰਦਰ ਡੁਲਗੱਚ, ਵਿਕਾਸ ਬਿਡਲਾਨ, ਰਾਮ ਧੰਨੀ, ਸੱਤਪਾਲ ਬੋਹਤ, ਰਾਜੇਸ਼ ਸਹੋਤਾ, ਮਦਨ ਬਿਡਲਾਨ, ਬਿੱਟੂ ਪਾਰਚਾ, ਗੋਪਾਲ ਪਾਨਤਾਮੋਲੀ, ਅੰਕੁਸ਼ ਕੁਮਾਰ, ਦੀਪਕ ਪਾਨਤਾਮੋਲੀ, ਗਾਂਧੀ ਲੰਬੜਦਾਰ, ਦੀਪਕ ਲੋਹਟ, ਦੀਪਕ ਡੁਲਗੱਚ ,ਸਚਿਨ ਧਾਰੀਵਾਲ, ਪਰਵਿੰਦਰ ਗਹਿਲੋਤ, ਨੀਨੂੰ ਫੋਕਲ ਪੁਆਇੰਟ ਆਦਿ ਵਲੋ ਦਿਨ ਰਾਤ ਇੱਕ ਕੀਤਾ ਹੋਇਆ ਹੈ।
ਕੈਪਸਨ :ਭਾਵਾਧਸ ਵਲੋਂ ਕਰਵਾਏ ਜਾ ਰਹੇ ਵਿਸ਼ਾਲ ਸਤਸੰਗ ਸਮਾਰੋਹ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਿੱਟੁ ਡੁਲਗੱਚ

Rate this post

Leave a Reply

Your email address will not be published. Required fields are marked *

Trending

Exit mobile version