Amritsar

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਜੀ-20 ਵਿਚ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਅਧਿਕਾਰੀਆਂ ਨੂੰ ਕੀਤਾ ਗਿਆ ਸਨਮਾਨਿਤ

Published

on

ਸ਼ਹਿਰ ਨੂੰ ਇਸੇ ਤਰਾਂ ਸਾਫ-ਸੁਥਰਾ ਰੱਖਣ ਲਈ ਹਰ ਨਾਗਰਿਕ ਸਾਥ ਦੇਵੇ-ਡਿਪਟੀ ਕਮਿਸ਼ਨਰ

ਸ੍ਰੀ ਅੰਮ੍ਰਿਤਸਰ ਸਾਹਿਬ 21 ਅਪ੍ਰੈਲ (ਰਣਜੀਤ ਸਿੰਘ ਮਸੌਣ)
ਬੀਤੇ ਮਹੀਨੇ ਜੀ-20 ਸੰਮੇਲਨ ਦੀ ਮੇਜ਼ਬਾਨੀ ਮੌਕੇ ਜਿਲ੍ਹੇ ਦੇ ਜਿੰਨਾ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਬੜੀ ਸ਼ਿਦਤ ਅਤੇ ਤਨਦੇਹੀ ਨਾਲ ਇਹ ਜਿੰਮੇਵਾਰੀ ਨਿਭਾਈ ਗਈ ਸੀ, ਉਹਨਾਂ ਨੂੰ ਬੀਤੀ ਸ਼ਾਮ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਵੱਲੋਂ ਵਿਸ਼ੇਸ਼ ਤੌਰ ਉਤੇ ਸਨਮਾਨਿਤ ਕੀਤਾ ਗਿਆ। ਸਰਕਾਰੀ ਕਾਲਜ ਅੰਮ੍ਰਿਤਸਰ ਦੇ ਆਡੀਟੋਰੀਅਮ ਵਿਚ ਹੋਏ ਇਸ ਸ਼ਾਨਦਾਰ ਸਮਾਗਮ ਦੌਰਾਨ ਹਾਜ਼ਰ ਸਖਸ਼ੀਅਤਾਂ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਸ੍ਰੀ ਸੂਦਨ ਨੇ ਕਿਹਾ ਕਿ ਗੁਰੂ ਰਾਮਦਾਸ ਜੀ ਦੀ ਕਿਰਪਾ ਤੇ ਤੁਹਾਡੇ ਵੱਲੋਂ ਕੀਤੀ ਗਈ ਮਿਹਨਤ ਦਾ ਨਤੀਜਾ ਸੀ ਕਿ ਅੰਮ੍ਰਿਤਸਰ ਵਿੱਚ ਇਸ ਸੰਮੇਲਨ ਦੇ ਹੋਏ ਸਮਾਗਮ ਹੁਣ ਤੱਕ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋਏ ਜੀ-20 ਸੰਮੇਲਨਾਂ ਨਾਲੋਂ ਸਭ ਤੋਂ ਵਧੀਆ ਰਿਹਾ ਅਤੇ ਤੁਹਾਡੇ ਸਾਰਿਆਂ ਵੱਲੋਂ ਨਿਭਾਈ ਗਈ ਡਿਊਟੀ ਸਦਕਾ ਹੀ ਭਾਰਤ ਸਰਕਾਰ ਦੇ ਸਿੱਖਿਆ ਤੇ ਕਿਰਤ ਵਿਭਾਗ ਨੇ ਇਸ ਮਹਿਮਾਨ ਨਿਵਾਜੀ ਲਈ ਅੰਮ੍ਰਿਤਸਰ ਨੂੰ ਅਤੀ ਉਤਮ ਸ੍ਰੇਣੀ ਵਿਚ ਰੱਖਿਆ ਹੈ। ਦੱਸਣਯੋਗ ਹੈ ਕਿ ਮਾਰਚ ਮਹੀਨੇ ਉਕਤ ਦੋਵਾਂ ਮੰਤਰਾਲਿਆਂ ਦੀ ਅਗਵਾਈ ਹੇਠ ਜੀ-20 ਦੇਸ਼ਾਂ ਦੇ ਦੋ ਸੰਮੇਲਨ ਅੰਮ੍ਰਿਤਸਰ ਦੀ ਧਰਤੀ ਉਤੇ ਹੋਏ ਸਨ, ਜਿਸ ਵਿੱੱਚ ਇੰਨਾ ਦੇਸ਼ਾਂ ਦੇ ਪ੍ਰਤੀਨਿਧੀਆ, ਅਧਿਕਾਰੀਆਂ ਨੇ ਹਿੱਸਾ ਲਿਆ ਸੀ।
ਸ੍ਰੀ ਸੂਦਨ ਨੇ ਅੰਮ੍ਰਿਤਸਰ ਸ਼ਹਿਰ ਦੀ ਸਾਫ-ਸਫਾਈ, ਰੌਸ਼ਨੀਆਂ ਦੇ ਨਜ਼ਾਰੇ, ਸੁਰੱਖਿਆ ਪ੍ਰਬੰਧ, ਮੀਡੀਆ ਵੱਲੋਂ ਕੀਤੀ ਕਵਰੇਜ਼, ਸੜਕਾਂ ਦੇ ਨਿਰਮਾਣ, ਖਾਣ-ਪੀਣ ਤੇ ਮਨੋਰੰਜਨ ਦੇ ਕੀਤੇ ਗਏ ਪ੍ਰਬੰਧਾਂ, ਸਵਾਗਤੀ ਟੀਮਾਂ ਵੱਲੋਂ ਗਰਮਜੋਸ਼ੀ ਨਾਲ ਕੀਤੇ ਗਏ ਸਵਾਗਤ, ਸਿਹਤ ਵਿਭਾਗ ਵੱਲੋਂ ਨਿਭਾਈ ਗਈ ਡਿਊਟੀ, ਹਵਾਈ ਅੱਡੇ ਦੇ ਪ੍ਰਬੰਧਕਾਂ ਵੱਲੋਂ ਦਿੱਤੇ ਸਾਥ ਆਦਿ ਦਾ ਵਿਸੇਸ਼ ਜ਼ਿਕਰ ਕੀਤਾ। ਉਨਾਂ ਕਿਹਾ ਕਿ ਉਕਤ ਵਿਕਾਰੀ ਸੰਮੇਲਨ ਜਿਸ ਦੇ ਵੇਰਵੇ ਕੇਵਲ ਕੁੱਝ ਦਿਨ ਪਹਿਲਾਂ ਹੀ ਸਾਨੂੰ ਮਿਲੇ ਲਈ ਇੰਨੇ ਵਧੀਆ ਪ੍ਰਬੰਧ ਕਰ ਸਕਣੇ, ਸੱਚਮੁੱਚ ਇਕ ਅਨੁਠਾ ਕਾਰਜ ਹੈ। ਉਨਾਂ ਦੱਸਿਆ ਕਿ ਕਿਸ ਤਰਾਂ ਸਾਰੀ-ਸਾਰੀ ਟੀਮਾਂ ਵਫਦ ਦੇ ਮੈਂਬਰਾਂ ਨੂੰ ਹਵਾਈ ਅੱਡੇ ਤੇ ਪੰਜਾਬੀ ਜੁਬਾਨ ਤੇ ਲਹਿਜੇ ਵਿਚ ਜੀ ਆਇਆਂ ਕਹਿਣ ਲਈ ਡਿਊਟੀ ਕਰਦੀਆਂ ਰਹੀਆਂ। ਉਨਾਂ ਦੱਸਿਆ ਕਿ ਵਫਦ ਦੇ ਮੈਂਬਰਾਂ ਨੇ ਪੰਜਾਬੀ ਸਭਿਆਚਾਰ ਦੀ ਜਿੱਥੇ ਡੂੰਘਾਈ ਨਾਲ ਜਾਣਕਾਰੀ ਲਈ ਉਥੇ ਸਾਡੇ ਲੋਕ ਨਾਚਾਂ ਦਾ ਭਰਪੂਰ ਅਨੰਦ ਵੀ ਮਾਣਿਆ। ਸ੍ਰੀ ਸੂਦਨ ਨੇ ਇਸ ਅਹਿਮ ਕਾਰਜ ਵਿਚ ਸਾਥ ਦੇਣ ਲਈ ਫਿਕੀ ਫਲੋਅ, ਖਾਲਸਾ ਕਾਲਜ ਅੰਮ੍ਰਿਤਸਰ, ਕਿਲਾ ਗੋਬਿੰਦਗੜ੍ਹ, ਸਾਡੇ ਪਿੰਡ ਦੇ ਪ੍ਰਬੰਧਕਾਂ ਦਾ ਵਿਸੇਸ਼ ਧੰਨਵਾਦ ਕੀਤਾ। ਉਨਾਂ ਕਿਹਾ ਕਿ ਇਹ ਸਨਮਾਨ ਇਸ ਸਮਾਗਮ ਦੀ ਕਾਮਯਾਬੀ ਵਿਚ ਸੜਕਾਂ ਤੋਂ ਕੂੜਾ ਹਟਾਉਣ ਤੋਂ ਲੈ ਕੇ ਮਹਿਮਾਨਾਂ ਨੂੰ ਖਾਣਾ ਪਰੋਸਣ ਤੱਕ ਵਾਲੇ ਹਰੇਕ ਕਰਮਚਾਰੀ ਦਾ ਸਨਮਾਨ ਹੈ ਅਤੇ ਇਨਾ ਸਾਰਿਆਂ ਦੀ ਬਦੌਲਤ ਹੀ ਸਮਾਗਮ ਨੂੰ ਇੰਨੀ ਵੱਡੀ ਕਾਮਯਾਬੀ ਮਿਲੀ।
ਉਨਾਂ ਬੜੇ ਮਾਣ ਨਾਲ ਕਿਹਾ ਕਿ ਸਾਰੇ ਸਮਾਗਮ ਦੇ ਪ੍ਰਬੰਧਾਂ ਦੀ ਵਾਗਡੋਰ ਮਹਿਲਾ ਅਧਿਕਾਰੀ ਜਿੰਨਾ ਵਿੱਚ ਸ੍ਰੀਮਤੀ ਅਮਨਦੀਪ ਕੌਰ ਵਧੀਕ ਡਿਪਟੀ ਕਮਿਸ਼ਨਵਰ ਸ਼ਹਿਰੀ ਵਿਕਾਸ, ਸ੍ਰੀਮਤੀ ਅਲਕਾ ਕਾਲੀਆ ਐਸ ਡੀ ਐਮ, ਸ੍ਰੀਮਤੀ ਹਰਨੂਰ ਕੌਰ ਐਸ ਡੀ ਐਮ, ਸ੍ਰੀਮਤੀ ਨਵਦੀਪ ਕੌਰ ਡੀ ਡੀ ਪੀ ਓ ਦੇ ਹੱਥਾਂ ਵਿਚ ਰਹੀ, ਜੋ ਕਿ ਸਫਲਤਾ ਲਈ ਮੀਲ ਪੱਥਰ ਸਾਬਤ ਹੋਈ। ਸਮਾਗਮ ਵਿਚ ਵਿਸ਼ੇਸ਼ ਤੌਰ ਉਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ, ਐਸ ਡੀ ਐਮ ਸ੍ਰੀ ਹਰਪ੍ਰੀਤ ਸਿੰਘ, ਸ੍ਰੀ ਰਾਜੇਸ਼ ਸ਼ਰਮਾ ਐਸ ਡੀ ਐਮ, ਸ੍ਰੀ ਹਰਦੀਪ ਸਿੰਘ ਜੁਇੰਟ ਕਮਿਸ਼ਨਰ, ਸ. ਸਿਮਰਨਦੀਪ ਸਿੰਘ ਆਈ ਏ ਐਸ,. ਸ੍ਰੀ ਵਰੁਣ ਕੁਮਾਰ ਪੀ ਸੀ ਐਸ, ਸਿਵਲ ਸਰਜਨ ਡਾ. ਚਰਨਜੀਤ ਸਿੰਘ ਅਤੇ ਹੋਰ ਵਿਭਾਗਾਂ ਦੇ ਜਿਲ੍ਹਾ ਮੁਖੀ ਤੇ ਉਨਾਂ ਦੀਆਂ ਟੀਮਾਂ ਹਾਜ਼ਰ ਸਨ, ਜਿੰਨਾ ਨੂੰ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਵੱਲੋਂ ਸਰਟੀਫਿਕੇਟ ਤੇ ਯਾਦਗਾਰੀ ਚਿੰਨ ਨਾਲ ਸਨਮਾਨਿਤ ਕੀਤਾ ਗਿਆ। ਸ੍ਰੀ ਸੂਦਨ ਨੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਸ਼ਹਿਰ ਵਾਸੀਆਂ ਦਾ ਸਹਿਯੋਗ ਮੰਗਦੇ ਕਿਹਾ ਕਿ ਜੇਕਰ ਤੁਸੀਂ ਸਾਰੇ ਸਾਥ ਦਿਉ ਤਾਂ ਅਸੀਂ ਸ਼ਹਿਰ ਨੂੰ ਇਸੇ ਤਰਾਂ ਸਾਫ-ਸੁਥਰਾ ਰੱਖ ਸਕਦੇ ਹਾਂ।

Rate this post

Leave a Reply

Your email address will not be published. Required fields are marked *

Trending

Exit mobile version