Ludhiana - Khanna
ਕੌਂਸਲਰ ਕਲੇਰ ਵੱਲੋਂ ਬੁਢਾਪਾ ,ਵਿਧਵਾ ਅਤੇ ਅੰਗਹੀਣਾਂ ਨੂੰ ਪੈਨਸ਼ਨਾਂ ਦੀਆਂ 120 ਚਿੱਠੀਆਂ ਵੰਡੀਆਂ ਗਈਆਂ
ਲੁਧਿਆਣਾ , 22 ਅਪ੍ਰੈਲ (ਡਾ. ਤਰਲੋਚਨ )
ਲੋਕ ਇਨਸਾਫ ਪਾਰਟੀ ਦੇ ਸੀਨੀਅਰ ਕੌਂਸਲਰ ਵਾਰਡ ਨੰ: 36 ਹਰਵਿੰਦਰ ਸਿੰਘ ਕਲੇਰ ਵਲੋਂ ਆਪਣੇ ਦਫਤਰ ਚਿਮਨੀ ਰੋਡ , ਨੇੜੇ ਪੁਰਾਣੀ ਪੁਲਿਸ ਚੌਕੀ ਵਿਖੇ ਅੱਜ 120 ਬੁਢਾਪਾ , ਵਿਧਵਾ ਅਤੇ ਅੰਗਹੀਣਾਂਂ ਨੂੰ ਪੈਨਸ਼ਨਾ ਦੀਆਂ ਚਿੱਠੀਆਂ ਵੰਡੀਆਂ ਗਈਆਂ । ਇਸ ਮੌਕੇ ਤੇ ਕਲੇਰ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਕਰਦਿਆਂ ਕਿਹਾ ਕਿ ਇਹ ਜੋ ਬਦਲਾਅ ਦੀ ਸਰਕਾਰ ਬਣੀ ਸੀ ਅਜੇ ਤੱਕ ਉਸ ਵਿੱਚ ਕੋਈ ਵੀ ਬਦਲਾਅ ਦੇਖਣ ਨੂੰ ਨਹੀਂ ਮਿਲਿਆ , ਕਿਉਂਕਿ ਭ੍ਰਿਸ਼ਟਾਚਾਰ ਦਿਨੋਂ ਦਿਨ ਵੱਧ ਰਿਹਾ ਹੈ । ਹਰ ਰੋਜ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਰਿਸ਼ਵਤਖੋਰੀ ਦੀਆਂ ਖਬਰਾਂ ਆਉਦੀਆਂ ਰਹਿੰਦੀਆਂ ਹਨ । ਉਨ੍ਹਾਂ ਕਿਹਾ ਕਿ ਹਾਲ ਹੀ ‘ਚ ਇਨ੍ਹਾਂ ਦੇ ਵਿਧਾਇਕ ਦੇ ਪਿਤਾ ਉਪਰ ਰਿਸ਼ਵਤ ਲੈਣ ਦੇ ਦੋਸ਼ ਲੱਗੇ ਹਨ ਅਤੇ ਉਸ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਵਿਧਾਇਕ ਪੁੱਤਰ ਨੇ ਆਪਣਾ ਬਚਾਅ ਕਰਦਿਆਂ ਫੜੇ ਗਏ ਆਪਣੇ ਪਿਤਾ ਨੂੰ ਪਿਤਾ ਕਹਿਣ ਤੋਂ ਵੀ ਇਨਕਾਰ ਕਰ ਦਿੱਤਾ ਹੈ ਜੋ ਕਿ ਬਹੁਤ ਹੀ ਸ਼ਰਮ ਵਾਲੀ ਗੱਲ ਹੈ । ਸ . ਕਲੇਰ ਨੇ ਕਿਹਾ ਸਾਡੀ ਪਾਰਟੀ ਰਾਜਨੀਤੀ ਨਹੀਂ ਸਿਰਫ ਸੇਵਾ ਕਰਦੀ ਹੈ ।ਉਨ੍ਹਾਂ ਕਿਹਾ ਕਿ ਕੌਂਸਲਰ ਬਣਨ ਤੋਂ ਪਹਿਲਾਂ ਵੀ 2 ਸਾਲ ਇਸ ਦਫਤਰ ਵਿਖੇ ਲੋਕ ਭਲਾਈ ਕੰਮਾਂ ਦੀ ਸ਼਼ੁਰੂਆਤ ਕੀਤੀ ਗਈ ਸੀ ਅਤੇ ਅੱਜ ਇਸ ਸੇਵਾ ਨੂੰ ਚੱਲਦਿਆਂ ਤਕਰੀਬਨ 7 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਚੱਲਦਾ ਰਹੇਗਾ । ਇਸ ਮੌਕੇ ਤੇ ਹਰਵਿੰਦਰ ਸਿੰਘ ਹੀਰਾ , ਸਿਮਰਜੀਤ ਸਿੰਘ ਬਿਰਦੀ , ਜਗਜੀਤ ਸਿੰਘ ਲੱਖਣਪਾਲ , ਸੋਨੂ ਸਿੰਗਲਾ, ਪਰਵਿੰਦਰ ਸਿੰਘ ਪੀ.ਏ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।