Amritsar
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਵੱਖ-ਵੱਖ ਏਰੀਆਂ ਵਿਖੇ ਕੀਤੀ ਗਈ ਜਨਰਲ ਪਰੇਡ
ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ)
ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਵੱਖ-ਵੱਖ 5 ਏਰੀਆਂ ਵਿੱਖੇ ਜਨਰਲ ਪਰੇਡ ਕੀਤੀ ਗਈ। ਇਸ ਜਨਰਡ ਪਰੇਡ ਵਿੱਚ ਵਤਸਲਾ ਗੁਪਤਾ, ਆਈ.ਪੀ.ਐਸ, ਡੀ.ਸੀ.ਪੀ ਸਥਾਨਿਕ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਪੁਲਿਸ ਲਾਈਨ, ਅੰਮ੍ਰਿਤਸਰ ਸਿਟੀ, ਪਰਮਿੰਦਰ ਸਿੰਘ ਭੰਡਾਲ, ਡੀ.ਸੀ.ਪੀ ਲਾਅ-ਐਡ-ਆਰਡਰ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਦੁਸ਼ਹਿਰਾ ਗਰਾਉਂਡ, ਰਣਜੀਤ ਐਵੀਨਿਊ ਅੰਮ੍ਰਿਤਸਰ, ਜੋਨ-1 ਦੀ ਰੇਲਵੇ ਕਲੋਨੀ ਬੀ-ਬਲਾਕ, ਅੰਮ੍ਰਿਤਸਰ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਆਈ.ਟੀ.ਆਈ ਰਣਜੀਤ ਐਵੀਨਿਊ, ਅੰਮ੍ਰਿਤਸਰ ਅਤੇ ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਨਿਊ ਅੰਮ੍ਰਿਤਸਰ ਮਾਰਕੀਟ,ਅੰਮ੍ਰਿਤਸਰ ਨੂੰ ਪਰੇਡ ਵਿੱਚ ਸ਼ਾਮਿਲ ਏ.ਸੀ.ਪੀਜ਼, ਮੁੱਖ ਅਫ਼ਸਰਾਨ ਥਾਣਾ, ਇੰਚਾਂਰਜ਼ ਚੌਕੀਆਂ, ਟਰੈਫਿਕ ਸਟਾਫ, ਯੂਨਿਟ ਸਟਾਫ ਅਤੇ ਦਫਤਰੀ ਸਟਾਫ ਵੱਲੋਂ ਇਸ ਪਰੇਡ ਵਿੱਚ ਭਾਗ ਲਿਆ ਗਿਆ। ਦੌਰਾਨ ਡੀ.ਸੀ.ਪੀ ਅਤੇ ਏ.ਡੀ.ਸੀ.ਪੀਜ਼ ਵੱਲੋਂ ਕਰਮਚਾਰੀਆਂ ਦੀ ਪੈਟਰਨ ਮੁਤਾਬਿਕ ਪਹਿਨੀ ਵਰਦੀ ਦਾ ਮੁਆਇਨਾਂ ਕੀਤਾ ਗਿਆ ਅਤੇ ਸਰਕਾਰੀ ਵਾਹਨਾਂ ਦੀ ਇੰਸਪੈਕਸ਼ਨ ਕੀਤੀ ਗਈ ਅਤੇ ਡਿਊਟੀ ਦੌਰਾਨ ਪੈਟਰਨ ਮੁਤਾਬਿਕ ਵਰਦੀ ਪਾਉਂਣ ਅਤੇ ਅਨੁਸ਼ਾਸ਼ਨ ਵਿੱਚ ਰਹਿ ਕੇ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਨ ਸਬੰਧੀ ਬਰੀਫ਼ ਵੀ ਕੀਤਾ ਗਿਆ ਤੇ ਮੋਬ ਕੰਟਰੋਲ ਤੇ ਵੈਪਨ ਹੈਡਲਿੰਗ ਦੀ ਡਰਿਲ ਕਰਵਾਈ ਗਈ ਇਸ ਤੋਂ ਇਲਾਵਾਂ ਜਵਾਨਾਂ ਦੀਆਂ ਮੁਸ਼ਕਿਲਾਂ ਨੂੰ ਸੁਣ ਕੇ ਮੌਕੇ ਤੇ ਹੀ ਹੱਲ ਕੀਤਾ ਗਿਆ।