Amritsar
ਗਿਆਰਾ ਪੀ.ਬੀ.ਬੀ.ਐਨ ਐਨ.ਸੀ.ਸੀ ਦੇ ਕਮਾਡਿੰਗ ਅਫਸਰ ਵੱਲੋਂ ਸਰਕਾਰੀ ਸਕੂਲ ਵੇਰਕਾ ਦਾ ਕੀਤਾ ਗਿਆ ਦੌਰਾ
ਸ੍ਰੀ ਅੰਮ੍ਰਿਤਸਰ ਸਾਹਿਬ 26 ਅਪ੍ਰੈਲ ( ਰਣਜੀਤ ਸਿੰਘ ਮਸੌਣ)
ਗਿਆਰਾ ਪੀਬੀ ਬੀਐਨ ਐਨਸੀਸੀ ਦੇ ਕਮਾਡਿੰਗ ਅਫਸਰ ਕਰਨਲ ਕਰਨੈਲ ਸਿੰਘ ਨੇ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਵੇਰਕਾ (ਲੜਕੇ) ਅੰਮ੍ਰਿਤਸਰ ਦਾ ਦੌਰਾ ਕੀਤਾ। ਜਿਸ ਵਿੱਚ ਕੈਡਿਟਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਨੇ ਦੇਸ਼ ਸੇਵਾ ਲਈ ਸਮਰਪਿਤ ਰਹਿਣ ਦੀ ਪ੍ਰੇਰਣਾ ਦਿੱਤੀ, ਅਤੇ ਸੋਚ ਨੂੰ ਉੱਚਾ ਤੇ ਸੁੱਚਾ ਰੱਖਣ ਅਤੇ ਕਾਮਯਾਬੀ ਦਾ ਰਸਤਾ ਤੈਅ ਕਰਨ ਲਈ ਪੂਰੀ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਸੰਸਥਾ ਦੇ ਮੁੱਖੀ ਸ੍ਰੀਮਤੀ ਨਵਜੋਤ ਖੁਰਾਣਾ ਨੇ ਕਰਨੈਲ ਸਿੰਘ ਦਾ ਸਵਾਗਤ ਕੀਤਾ ਅਤੇ ਕੈਡਿਟਸ ਨੂੰ ਇੱਕ ਚੰਗਾ ਇਨਸ਼ਾਨ ਬਣਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੈਪਟਨ ਕੁਮਾਰ, ਐਸ.ਓ. ਸੁਮੰਤ ਗੁਪਤਾ ਤੋਂ ਇਲਾਵਾ ਮਾਸਟਰ ਹਰਬੀਰ ਸਿੰਘ ਚਵਿੰਡਾ, ਅਸਵਨੀ ਕੁਮਾਰ, ਰਜਿੰਦਰ ਪ੍ਰਸ਼ਾਦ, ਚੰਦਰ ਮੋਹਨ, ਗੁਰਪ੍ਰੀਤ ਸਿੰਘ ਮਾਨ, ਗੁਰਮੇਜ ਸਿੰਘ, ਲਖਜੀਤ ਸਿੰਘ , ਪ੍ਰਵੇਸ਼ ਕੁਮਾਰ, ਮੈਡਮ ਰਜਨੀ ਬਾਲਾ, ਨਵਪ੍ਰੀਤ ਕੌਰ ਆਦਿ ਹਾਜ਼ਰ ਸਨ