Crime

ਆਰ.ਟੀ.ਏ. ਡਾ. ਪੂਨਮਪ੍ਰੀਤ ਕੌਰ ਵਲੋਂ ਡਰਾਈਵਿੰਗ ਟੈਸਟ ਟਰੈਕ ਦੀ ਅਚਨਚੇਤ ਚੈਕਿੰਗ

Published

on

ਲੁਧਿਆਣਾ, 25 ਅਪ੍ਰੈਲ (ਸੋਨੀਆਂ)

ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ ਲੁਧਿਆਣਾ ਡਾ. ਪੂਨਮਪ੍ਰੀਤ ਕੌਰ ਪੀ.ਸੀ.ਐਸ ਵੱਲੋਂ ਆਰ.ਟੀ.ਏ ਦਫ਼ਤਰ ਲੁਧਿਆਣਾ ਅਧੀਨ ਡਰਾਈਵਿੰਗ ਟੈਸਟ ਟਰੈਕ ‘ਤੇ ਸਵੇਰੇ ਅਤੇ ਬਾਅਦ ਦੁਪਹਿਰ ਅਚਨਚੇਤ ਚੈਕਿੰਗ ਕੀਤੀ ਗਈ।
ਇਸ ਸਬੰਧੀ ਆਰ.ਟੀ.ਏ. ਡਾ. ਪੂਨਮਪ੍ਰੀਤ ਕੌਰ ਨੇ ਦੱਸਿਆ ਕਿ ਟਰੈਕ ‘ਤੇ ਪਬਲਿਕ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਬਦਲਾਅ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਲਾਇਸੰਸ ਦੀ ਸਕਰੂਟਨੀ ਲਈ ਪਹਿਲਾਂ ਇੱਕ ਕਾਂਊਟਰ ਸੀ ਹੁਣ ਦੋ ਕਾਂਊਟਰ ਕਰ ਦਿੱਤੇ ਗਏ ਹਨ ਅਤੇ ਲਾਇਸੰਸ ਦੀ ਫੋਟੋ ਲਈ ਵੀ ਹੁਣ ਦੋ ਬੂਥ ਬਣਾਏ ਗਏ ਹਨ।
ਇਸ ਤੋਂ ਇਲਾਵਾ ਬਾਹਰ ਸ਼ੈਡ ਏਰੀਆਂ ਬਣਾਇਆ ਗਿਆ ਜਿਸ ਵਿੱਚ ਬੈਠਣ ਦੇ ਏਰੀਏ ਵਿੱਚ ਵਾਧਾ ਕਰਕੇ ਪਬਲਿਕ ਲਈ ਬੈਠਣ ਲਈ ਕੁਰਸੀਆਂ ਅਤੇ ਪੱਖਿਆਂ ਦਾ ਵੀ ਪ੍ਰਬੰਧ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਟਰੈਕ ‘ਤੇ ਪਬਲਿਕ ਦੇ ਪੀਣ ਵਾਲੇ ਪਾਣੀ ਦੇ ਕੂਲਰ ਦੀ ਸਰਵਿਸ ਕਰਵਾ ਕੇ ਚਾਲੂ ਕਰਵਾ ਦਿੱਤਾ ਗਿਆ ਹੈ ਤਾਂ ਜੋ ਆਮ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਮਿਲ ਸਕੇ। ਪਬਲਿਕ ਲਈ ਟਰੈਕ ‘ਤੇ ਟੋਕਨ ਸਿਸਟਮ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਟਰੈਕ ‘ਤੇ ਲਾਇਸੰਸ ਸਬੰਧੀ ਅਤੇ ਆਰ.ਟੀ.ਏ ਦਫ਼ਤਰ ਵਿੱਚ ਆਰ.ਸੀ ਅਤੇ ਹੋਰ ਸੇਵਾਵਾਂ ਸਬੰਧੀ ਇਕ ਪੁੱਛ-ਗਿਛ ਕੇਂਦਰ ਬਣਾਇਆ ਗਿਆ ਹੈ ਜਿਸ ‘ਤੇ ਬਿਨੈਕਾਰ ਸਵੇਰੇ 9 ਤੋਂ ਸ਼ਾਮ 5 ਵੱਜੇ ਤੱਕ ਆਪਣਾ ਐਪਲੀਕੇਸ਼ਨ ਸਟੇਟਸ ਜਾਂ ਕਿਸੇ ਵੀ ਕੰਮ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਹਨ।
ਆਰ.ਟੀ.ਏ. ਨੇ ਅੱਗੇ ਦੱਸਿਆ ਕਿ ਬਾਅਦ ਦੁਪਹਿਰ ਵੀ ਸਾਰੇ ਸਟਾਫ਼ ਨਾਲ ਮੀਟਿੰਗ ਕੀਤੀ ਗਈ ਅਤੇ ਸਟਾਫ਼ ਨੂੰ ਹਦਾਇਤ ਕੀਤੀ ਗਈ ਕਿ ਆਪਣੀ ਸੀਟ ਨਾਲ ਸਬੰਧਤ ਕੰਮ ਦੀ ਪਡੈਂਸੀ ਨੂੰ ਜਲਦ ਤੋਂ ਜਲਦ ਖਤਮ ਕੀਤਾ ਜਾਵੇ ਅਤੇ ਪਬਲਿਕ ਦਾ ਕੰਮ ਨਿਮਰਤਾ ਨਾਲ ਅਤੇ ਪਹਿਲ ਦੇ ਅਧਾਰ ‘ਤੇ ਕੀਤਾ ਜਾਵੇ।

 

Rate this post

Leave a Reply

Your email address will not be published. Required fields are marked *

Trending

Exit mobile version