Amritsar
ਸੀ.ਆਈ.ਏ.ਸਟਾਫ਼ ਅੰਮ੍ਰਿਤਸਰ ਸਿਟੀ ਵੱਲੋਂ 2 ਮੁਲਜਮਾਂ ਨੂੰ ਇੱਕ ਪਿਸਟਲ, ਮੈਗਜ਼ੀਨ ਅਤੇ 4 ਰੌਂਦ (32 ਬੋਰ) ਸਮੇਤ ਕੀਤਾ ਗਿਆ ਕਾਬੂ
ਸ੍ਰੀ ਅੰਮ੍ਰਿਤਸਰ ਸਾਹਿਬ 22 ਅਪ੍ਰੈਲ ( ਰਣਜੀਤ ਸਿੰਘ ਮਸੌਣ )
ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਮਾੜੇ ਅਨਸਰਾਂ ਖਿਲਾਫ਼ ਚਲਾਈ ਗਈ ਸਪੈਸ਼ਲ ਮੁਹਿੰਮਤ ਤਹਿਤ ਹਰਜੀਤ ਸਿੰਘ ਧਾਲੀਵਾਲ, ਪੀ.ਪੀ.ਐਸ, ਏ.ਸੀ.ਡੀ.ਪੀ ਡਿਟਕੈਟਿਵ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਪਰ ਗੁਰਿੰਦਰ ਪਾਲ ਸਿੰਘ ਨਾਗਰਾ, ਪੀ.ਪੀ.ਐਸ, ਏ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਅਮਨਦੀਪ ਸਿੰਘ ਇੰਚਾਂਰਜ਼ ਸੀ.ਆਈ.ਏ ਸਟਾਫ, ਅੰਮ੍ਰਿਤਸਰ ਦੀ ਅਗਵਾਈ ਤੇ ਏ.ਐਸ.ਆਈ ਵਿਨੋਦ ਕੁਮਾਰ ਸਮੇਤ ਪੁਲਿਸ ਪਾਰਟੀ ਖਾਸ ਮੁਖਬਰ ਵੱਲੋਂ ਸੂਚਨਾਂ ਦੇ ਅਧਾਰ ਤੇ ਯੋਜ਼ਨਾਬੰਧ ਤਰੀਕੇ ਨਾਲ ਦੋਸ਼ੀ ਸਾਹਿਲ ਗਦਰੇਲਾ ਦੇ ਘਰੋਂ, ਗਲੀ ਨੰਬਰ 2, ਗੁੱਜਰਪੁਰਾ ਤੋਂ ਦੋਸ਼ੀ ਸਾਹਿਲ ਗਰਦੇਲਾ ਪੁੱਤਰ ਰਾਜਾ ਵਾਸੀ ਮਕਾਨ ਨੰਬਰ 2143, ਗਲੀ ਨੰਬਰ 02, ਗੁੱਜ਼ਰਪੁਰਾ,ਅੰਮ੍ਰਿਤਸਰ ਅਤੇ ਮੰਗਲ ਸਿੰਘ ਪੁੱਤਰ ਲੇਟ ਬਾਬਾ ਰਾਝਾਂ ਵਾਸੀ ਗਲੀ ਨੰਬਰ 02, ਗੁੱਜ਼ਰਪੁਰਾ,ਅੰਮ੍ਰਿਤਸਰ ਨੂੰ ਕਾਬੂ ਕਰਕੇ ਪਿਸਟਲ ਸਮੇਤ ਮੈਗਜ਼ੀਨ ਅਤੇ 04 ਰੌਦ, 32ਬੋਰ ਬ੍ਰਾਮਦ ਕੀਤੇ ਗਏ ਅਤੇ ਇਹਨਾਂ ਤੇ ਮੁਕੱਦਮਾਂ ਨੰਬਰ 42 ਮਿਤੀ 21-04-2023 ਜੁਰਮ 25(6),(7),(8)/54/59 ਅਸਲ੍ਹਾ ਐਕਟ, ਥਾਣਾ ਸੀ-ਡਵੀਜ਼ਨ, ਅੰਮ੍ਰਿਤਸਰਅੰਮ੍ਰਿਤਸਰ ਵਿੱਚ ਦਰਜ ਕੀਤਾ ਹੈ।
*ਗ੍ਰਿਫ਼ਤਾਰ ਦੋਸ਼ੀ ਸਾਹਿਲ ਗਰਦੇਲਾ ਗੈਂਗਸਟਰ ਸਿਮਰਨਜੀਤ ਜ਼ੁਝਾਰ ਗੈਂਗ ਨਾਲ ਸਬੰਧ ਰੱਖਦਾ ਹੈ ਅਤੇ ਮੰਗਲ ਸਿੰਘ ਗੈਂਗਸਟਰ, ਸ਼ਾਮਾ ਡੋਨ ਦਾ ਭਰਾ ਹੈ।* ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਸਲ ਕੀਤਾ ਜਾਵੇਗਾ ਤੇ ਇਹਨਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫ਼ਤੀਸ਼ ਜਾਰੀ ਹੈ।
*ਪਹਿਲਾਂ ਦਰਜ਼ ਮੁਕੱਮਦੇ ਸਾਹਿਲ ਗਰਦੇਲਾ ਦੇ ਖਿਲਾਫ਼ ਕਤਲ, ਇਰਾਦਾ ਕਤਲ ਅਤੇ ਅਸਲ੍ਹਾ ਐਕਟ ਅਧੀਨ ਤਿੰਨ ਮੁਕੱਦਮੇ ਦਰਜ ਹਨ ਅਤੇ ਮੰਗਲ ਸਿੰਘ ਦੇ ਖਿਲਾਫ਼ ਐਨ.ਡੀ.ਪੀ.ਐਸ ਐਕਟ ਅਧੀਨ ਇੱਕ ਮੁਕੱਦਮਾਂ ਦਰਜ਼ ਹੈ।*