Ludhiana - Khanna
ਦੇਰ ਰਾਤ ਬੁੱਢੇ ਦਰਿਆ ‘ਚ ਪਿਆ ਪਾੜ, ਕੜੀ ਮਸ਼ੱਕਤ ਤੋਂ ਬਾਅਦ ਪਾਇਆ ਗਿਆ ਕਾਬੂ
ਵਿਧਾਇਕ ਗਰੇਵਾਲ ਖ਼ੁਦ ਉੱਤਰੇ ਮੈਦਾਨ ਚ ਟੁੱਟੇ ਬੰਨ ਨੂੰ ਬੰਦ ਕਰਨ ਲਈ ਕੀਤੀ ਮਦਦ
ਹਲਕਾ ਵਾਸੀਆਂ ਦੀ ਜਾਨ ਮਾਲ ਦੇ ਰਾਖੀ ਕਰਨਾ ਸਾਡਾ ਪਹਿਲਾ ਫਰਜ਼ – ਵਿਧਾਇਕ ਗਰੇਵਾਲ
ਲੁਧਿਆਣਾ 11 ਜੁਲਾਈ (ਜੋਗਿੰਦਰ ਕੰਬੋਜ਼)
ਸੂਬੇ ਭਰ ਵਿੱਚ ਹੜ੍ਹ ਦੀ ਸਥਿਤੀ ਵਿਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ, ਉਥੇ ਹੀ ਪੰਜਾਬ ਭਰ ਦੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਆਪਨੇ ਆਪਣੇ ਹਲਕਿਆਂ ਦੀ ਨਿਗਰਾਨੀ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ , ਉਧਰ ਦੂਜੇ ਪਾਸੇ ਹਰ ਹਲਕੇ ਦਾ ਵਿਧਾਇਕ ਵੀ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ , ਚਾਹੇ ਰਾਤ ਹੋਵੇ ਜਾਂ ਦਿਨ ਹਰ ਵਿਧਾਇਕ ਵੱਲੋਂ ਆਪਣੇ ਹਲਕੇ ਅੰਦਰ ਇਸ ਔਖੀ ਘੜੀ ਚ ਮੁਸੀਬਤ ਚ ਫੱਸੇ ਲੋਕਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਪਹੁੰਚਾਉਣ ਲਈ ਮੈਦਾਨ ‘ਚ ਖੜੇ ਨਜ਼ਰ ਆ ਰਹੇ ਹਨ। ਇਸੇ ਹੀ ਤਹਿਤ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਪਿਛਲੇ ਕਈ ਦਿਨਾਂ ਤੋਂ ਜਿੱਥੇ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਨਾਲ ਲੈ ਕੇ ਹਲਕੇ ਅੰਦਰ ਪੂਰੀ ਤਰ੍ਹਾਂ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ , ਬੀਤੀ ਰਾਤ ਬੁੱਢੇ ਦਰਿਆ ਵਿੱਚ ਪਾੜ ਪੈਣ ਦੀ ਭਨਕ ਲਗਦੇ ਸਾਰ ਵਿਧਾਇਕ ਗਰੇਵਾਲ ਖੁਦ ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਤੇ ਇਸ ਜਗ੍ਹਾ ਤੇ ਸਭ ਤੋਂ ਵੱਡੀ ਗੱਲ ਇਹ ਵੇਖਣ ਨੂੰ ਮਿਲੀ ਕਿ ਵਿਧਾਇਕ ਖੁਦ ਉਹਨਾਂ ਲੋਕਾਂ ਦਾ ਹੱਥ ਵਟਾਉਂਦੇ ਨਜ਼ਰ ਆਏ ਜੋ ਉਸ ਟੁੱਟੇ ਬੰਨ੍ਹ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਸਨ । ਇਸ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਆਗੂ ਵੀ ਹਾਜ਼ਰ ਸਨ।