Amritsar
12 ਤੋਂ 14 ਮਈ ਤੱਕ ਮਲੋਟ ਵਿਖੇ ਹੋਣ ਵਾਲੀ ਬਾਕਸਿੰਗ ਚੈਂਪੀਅਨਸ਼ਿਪ ਦੀ ਕਰਵਾਈ ਜਾ ਰਹੀ ਤਿਆਰੀ
ਅੰਮ੍ਰਿਤਸਰ 5 ਮਈ ( ਰਣਜੀਤ ਸਿੰਘ ਮਸੌਣ)
ਡਿਸਟ੍ਰਿਕਟ ਕਿੱਕਬਾਕਸਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੋਚ ਬਲਦੇਵ ਰਾਜ ਦੇਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿੱਕ ਬਾਕਸਿੰਗ ਸੀਨੀਅਰ ਸਟੇਟ ਬਾਕਸਿੰਗ ਚੈਂਪੀਅਨਸ਼ਿਪ ਮਲੋਟ ਵਿਖੇ 12 ਮਈ ਤੋਂ 14 ਮਈ ਤੱਕ ਕਰਵਾਈ ਜਾ ਰਹੀ ਹੈ। ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਅੰਮ੍ਰਿਤਸਰ ਦੇ ਬੱਚੇ, ਵੱਧ ਤੋਂ ਵੱਧ ਬੱਚੇ ਪੈ੍ਕਟਿੰਸ ਕਰ ਰਹੇ ਹਨ। ਜਿਹੜੇ ਪੰਜਾਬ ਦੇ ਬੱਚੇ ਸੋਨ ਤਗਮਾ ਹਾਸਲ ਕਰਨਗੇ, ਉਹਨਾਂ ਦੀ ਚੋਣ ਨੈਸ਼ਨਲ ਲਈ ਹੋਵੇਗੀ ਅਤੇ ਨੈਸ਼ਨਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ 1 ਤੋਂ 5 ਜੁਲਾਈ ਤੱਕ ਕਰਵਾਈ ਜਾ ਰਹੀ ਹੈ, ਨੈਸ਼ਨਲ ਲੇਵਲ ਤੱਕ ਬੱਚਿਆਂ ਨੂੰ ਪਹੁੰਚਾਉਣ ਲਈ ਕੋਚ ਬਲਦੇਵ ਰਾਜ ਦੇਵ, ਬੱਚਿਆਂ ਨੂੰ ਹੁਣ ਤੋਂ ਹੀ ਪੈ੍ਕਟਿੰਸ ਕਰਵਾ ਕੇ ਸੀਨੀਅਰ ਸਟੇਟ ਲਈ ਤਿਆਰ ਕਰ ਰਹੇ ਹਨ।