Ludhiana - Khanna
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਨੇ ਸੰਵਿਧਾਨ ਵਿੱਚ ਦਲਿਤਾਂ ਨੂੰ ਆਪਣੇ ਅਧਿਕਾਰ ਲੈਣ ਦਾ ਹੱਕ ਦਿੱਤਾ – ਬੈਂਸ
ਬੈਂਸ, ਸਹੋਤਾ, ਬਿੱਟੂ, ਕਾਕਾ ਨੇ ਸ਼ਰਧਾਂਜਲੀ ਭੇਟ ਕੀਤੀ
ਲੁਧਿਆਣਾ, 29 ਅਪ੍ਰੈਲ ਡਾ ਤਰਲੋਚਨ
ਭਾਰਤੀਯਵਾਲਮੀਕਿ ਧਰਮ ਸਮਾਜ (ਰਜ਼ਿ) ਭਾਵਾਧਸ ਲੁਧਿਆਣਾ ਵਲੋਂ ਸੰਵਿਧਾਨ ਰਚੇਤਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ 132 ਵੀ ਜੈਅੰਤੀ ਨੂੰ ਸਮਰਪਿਤ ਵਿਸ਼ਾਲ ਸਤਸੰਗ ਭਾਵਾਧਸ ਜੋਨ – ਸੀ ਇੰਚਾਰਜ ਬਿੱਟੂ ਡੁਲਗੱਚ ਦੀ ਪ੍ਰਧਾਨਗੀ ਹੇਠ ਜੋਨ – ਸੀ ਦਫਤਰ ਸਾਹਮਣੇ ਕਰਵਾਇਆ ਗਿਆ। ਇਸ ਮੌਕੇ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ, ਭਾਵਾਧਸ ਦੇ ਰਾਸ਼ਟਰੀਯ ਸਰਵਉੱਚ ਨਿਰਦੇਸ਼ਕ ਵੀਰ ਅਸ਼ਵਨੀ ਸਹੋਤਾ, ਲੋਕ ਇਨਸਾਫ ਪਾਰਟੀ ਐਸ. ਸੀ. ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਡੁਲਗੱਚ, ਸਮਾਜ ਸੇਵੀ ਟੀ. ਐੱਸ. ਕਾਕਾ. ਕੌਂਸਲਰ ਅਰਜਨ ਸਿੰਘ ਚੀਮਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਉਕਤ ਆਗੂਆਂ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀ ਤਸਵੀਰ ਸਾਹਮਣੇ ਫੁੱਲ ਅਰਪਿਤ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਤੇ ਗਾਇਕ ਬਲਵਿੰਦਰ ਰਸੀਲਾ ਨੇ ਬਾਬਾ ਸਾਹਿਬ ਦੀ ਉਸਤਤਿ ‘ਚ ਗੀਤ ਗਾ ਕੇ ਜਨਸਮੂਹ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਮੌਕੇ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਸੰਵਿਧਾਨ ਵਿੱਚ ਦਲਿਤਾਂ ਨੂੰ ਆਪਣੇ ਅਧਿਕਾਰ ਲੈਣ ਦਾ ਹੱਕ ਦਿੱਤਾ ਹੈ ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਦੇ ਅਧਿਕਾਰਾਂ ਨੂੰ ਦਰਕਿਨਾਰ ਕਰਕੇ ਰੱਖਿਆ। ਉਨ੍ਹਾਂ ਕਿਹਾ ਕਿ ਹੁਣ ਦਲਿਤ ਭਾਈਚਾਰਾ ਪੂਰੀ ਤਰ੍ਹਾਂ ਜਾਗਰੂਕ ਹੋ ਚੁਕਿਆ ਹੈ। ਹੁਣ ਉਹ ਇਨ੍ਹਾਂ ਦੀਆਂ ਮੋਮੋਠਗਣੀਆ ਗੱਲਾਂ ਵਿਚ ਆਉਣ ਵਾਲਾ ਨਹੀਂ। ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰੇ ਨੂੰ ਇਕਜੁੱਟ ਹੋ ਕੇ ਆਪਣੇ ਅਧਿਕਾਰ ਲੈਣ ਲਈ ਹੰਭਲਾ ਮਾਰਨਾ ਚਾਹੀਦਾ ਹੈ। ਇਸ ਮੌਕੇ ਤੇ ਮੇਨਪਾਲ ਡੁਲਗੱਚ, ਆਰ ਡੀ ਗਹਿਲੋਤ, ਵਜਿੰਦਰ ਡੁਲਗੱਚ, ਅਰੁਣ ਭਗਤਾ, ਨੀਨੂ ਫੋਕਲ ਪੁਆਇੰਟ, ਅਨਿਲ ਚਨਾਲੀਆ, ਟੋਨੀ ਬਾਗੜੀ, ਮੋਨੂੰ ਟਾਂਕ, ਦੀਪਕ ਪਾਨਤਾਮੋਲੀ, ਗੋਪਾਲ ਪਾਨਤਾਮੋਲੀ, ਮੁਕੇਸ਼ ਭੱਟੀ, ਸੰਜੇ ਕਾਂਗੜਾ, ਪਰਵਿੰਦਰ ਗਹਿਲੋਤ, ਸੰਜੀਵ ਉਪਲ, ਸੰਗੀਤ ਇੰਸਪੈਕਟਰ ਤਹਿਬਾਜ਼ਾਰੀ, ਨਾਮਦੇਵ, ਗਿਆਨ ਸਿੰਘ ਸਹੋਤਾ, ਰਾਜੇਸ਼ ਸਹੋਤਾ, ਸਤਪਾਲ ਬੋਹਤ, ਮਦਨ ਬਿਡਲਾਨ, ਗਾਂਧੀ ਜੈਨ ਕਾਲੋਨੀ, ਬਬਲੂ ਚਨਾਲੀਆ, ਦੀਪਕ ਲੋਹਟ, ਮੰਜੂ ਠਾਕੁਰ ਮਹਿਲਾ ਵਿੰਗ, ਸੁਮੀਤ ਸਿਲੇਲਾਨ, ਰਵਿੰਦਰ ਹੈਬੋਵਾਲ, ਬਲਵਿੰਦਰ ਸਹਾਰਨਮਾਜਰਾ, ਸੋਖੀ ਖੇੜੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।