Ludhiana - Khanna
ਬਾਬਾ ਦਵਿੰਦਰ ਬਿੱਟੂ ਜੀ ਦੀ ਅਗੁਵਾਈ ਹੇਠ ਸਰਬੱਤ ਦੇ ਭਲੇ ਲਈ ਹਵਨ ਯੱਗ ਤੇ ਸਪਤਾਹਿਕ ਚੋਂਕੀ ਦਾ ਆਯੋਜਨ
ਲੁਧਿਆਣਾ 28 ਅਪ੍ਰੈਲ (ਸੁਖਵਿੰਦਰ ਸੁੱਖੀ)
ਸ਼੍ਰੀ ਡੇ ਵੇ ਛਓ ਸਿੱਧ ਚਾਨੋ ਕਾਲ ਭੈਰਵ ਮੰਦਰ ਨਿਊ ਸ਼ਿਵ ਪੁਰੀ ਵਿਖੇ ਗੱਦੀ ਨਸ਼ੀਨ ਬਾਬਾ ਦਵਿੰਦਰ ਬਿੱਟੂ ਜੀ ਦੀ ਅਗੁਵਾਈ ਹੇਠ ਸਰਬੱਤ ਦੇ ਭਲੇ ਲਈ ਹਵਨ ਯੱਗ ਅਤੇ ਸਪਤਾਹਿਕ ਚੋਂਕੀ ਕਰਵਾਈ ਗਈ ਇਸ ਤੋਂ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ । ਇਸ ਮੌਕੇ ਤੇ ਸੰਬੋਧਨ ਕਰਦਿਆ ਬਾਬਾ ਦਵਿੰਦਰ ਬਿੱਟੂ ਜੀ ਨੇ ਕਥਾ ਰਾਹੀਂ ਆਈਆਂ ਸੰਗਤਾਂ ਨੂੰ ਬਾਬਾ ਜੀ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ । ਬਾਬਾ ਬਿੱਟੂ ਜੀ ਨੇ ਸਮੂਹ ਸੰਗਤਾਂ ਨੂੰ ਬਾਬਾ ਜੀ ਵੱਲੋਂ ਦਰਸਾਏ ਗਏ ਮਾਰਗ ਤੇ ਚਲਣ ਲਈ ਪ੍ਰੇਰਿਤ ਕੀਤਾ । ਉਨ੍ਹਾਂ ਕਿਹਾ ਕਿ ਸਾਨੂੰ ਸਭਨਾਂ ਨੂੰ ਆਪਣੀ ਜ਼ਿੰਦਗੀ ਦੇ ਰੁਝੇਵਿਆਂ ਵਿੱਚੋਂ ਥੋੜ੍ਹਾ ਜਿਹਾ ਸਮਾਂ ਕੱਢ ਕੇ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਸਾਡਾ ਜੀਵਨ ਸਫਲਾ ਹੋ ਸਕੇ । ਇਸ ਮੌਕੇ ਤੇ ਅਨਮੋਲ ਨਰ , ਧਾਲੀਵਾਲ, ਬੱਬਲੂ ਸਿੰਘ, ਦੀਪਕ ਕੁਮਾਰ, ਅਮਿਤ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ ।