Amritsar
ਵਿਸ਼ਵ ਮਾਨਵ ਅਧਿਕਾਰ ਪਰਿਸ਼ਦ ਦੇ ਨੈਸ਼ਨਲ ਵਾਈਸ ਪ੍ਰੈਜੀਡੈਂਟ ਰੁਪੇਸ਼ ਧਵਨ ਨੂੰ ਕੀਤਾ ਗਿਆ ਸਨਮਾਨਿਤ
‘ਵਾਰ ਆਫ ਡਾਂਸ ਸੀਜਨ-1’ ’ਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਰੁਪੇਸ਼ ਧਵਨ
ਸ੍ਰੀ ਅੰਮ੍ਰਿਤਸਰ ਸਾਹਿਬ 23 ਅਪ੍ਰ੍ਰੈਲ (ਰਣਜੀਤ ਸਿੰਘ ਮਸੌਣ)
ਵਰਲਡ ਹਿਊਮਨ ਰਾਈਟਸ ਕੌਂਸਲ (ਵਿਸ਼ਵ ਮਾਨਵ ਅਧਿਕਾਰ ਪਰਿਸ਼ਦ) ਦੇ ਨੈਸ਼ਨਲ ਵਾਈਸ ਪ੍ਰੈਜੀਡੈਂਟ ਰੁਪੇਸ਼ ਧਵਨ ਨੂੰ ਦੇਸੀ ਅਰਬਨ ਡਾਂਸ ਐਂਡ ਫਿਟਨਸ ਅਕੈਡਮੀ ਵਲੋਂ ਕਰਵਾਏ ਗਏ ‘ਵਾਰ ਆਫ ਡਾਂਸ ਸੀਜਨ-1 ’ਚ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਅਕੈਡਮੀ ਦੇ ਐੱਮਡੀ ਵੀਰੇਨ ਸਿੰਘ ਅਤੇ ਕਿਰਨ ਜੋਸ਼ੀ ਦੀ ਅਗਵਾਈ ਵਿਚ ਕਰਵਾਏ ਇਸ ਸਟੇਟ ਪੱਧਰੀ ਡਾਂਸ ਪ੍ਰਤੀਯੋਗਤਾ ਵਿੱੱਚ ਵਿਸ਼ਵ ਮਾਨਵ ਅਧਿਕਾਰ ਪਰਿਸ਼ਦ ਦੇ ਨੈਸ਼ਨਲ ਵਾਈਸ ਪ੍ਰੈਜੀਡੈਂਟ ਰੁਪੇਸ਼ ਧਵਨ ਨੇ ਮੁੱਖ ਮਹਿਮਾਨ ਵੱੱਜੋਂ ਸ਼ਿਰਕਤ ਕੀਤੀ ਅਤੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਕੀਤੀ। ਗੁਰੂ ਨਾਨਕ ਆਡੋਟੋਰੀਅਮ ਨਜ਼ਦੀਕ ਬੱਸ ਸਟੈਂਡ ਵਿਖੇ ਦੇਸੀ ਅਰਬਨ ਡਾਂਸ ਐਂਡ ਫਿਟਨਸ ਅਕੈਡਮੀ ਰਣਜੀਤ ਐਵੀਨਿਊ ਡੀ-ਬਲਾਕ ਵੱਲੋਂ ਕਰਵਾਏ ਇਸ ਸਮਾਰੋਹ ਵਿੱਚ ਮਨੀਸ਼ਾ ਸ਼ਰਮਾ, ਰਾਹੁਲ ਸ਼ਰਮਾ, ਚੰਨ ਮਾਹੀ, ਵਿਸ਼ਾਲ ਕੈਪਿੰਗ, ਬੀਰ ਰਾਧਾ ਸ਼ੇਰਪਾ, ਗੁਰਪ੍ਰੀਤ ਸਿੰਘ, ਉਦੇ ਮਾਣਕ, ਤਿਤਕਸ਼ੂ ਆਦਿ ਕਈ ਹੋਰ ਸ਼ਖਸੀਅਤਾਂ ਵੀ ਸ਼ਾਮਿਲ ਹੋਈਆਂ। ਇਸ ਦੌਰਾਨ ਰੁਪੇਸ਼ ਧਵਨ ਨੇ ਕਿਹਾ ਕਿ ਅਜਿਹੀਆਂ ਪ੍ਰਤੀਯੋਤਗਾਵਾਂ ਬੱਚਿਆਂ ਦੇ ਹੁਨਰ ਨੂੰ ਹੋਰ ਵੀ ਨਿਖਾਰਦੀਆਂ ਹਨ ਅਤੇ ਅਜਿਹੇ ਮੰਚ ਹੀ ਹੁਨਰ ਦਾ ਟੈਲੈਂਟ ਰੱਖਣ ਵਾਲੇ ਬੱਚਿਆਂ ਨੂੰ ਅੱਗੇ ਵਧਣ ਦਾ ਮੌਕਾ ਦਿੰਦੀਆਂ ਹਨ। ਇਸ ਉਪਰੰਤ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਰੁਪੇਸ਼ ਧਵਨ ਤੇ ਪ੍ਰਬੰਧਕਾਂ ਵਲੋਂ ਨਿਭਾਈ ਗਈ। ਅਕੈਡਮੀ ਦੇ ਐੱਮਡੀ ਵੀਰੇਨ ਸਿੰਘ ਅਤੇ ਕਿਰਨ ਜੋਸ਼ੀ ਵਲੋਂ ਰੁਪੇਸ਼ ਧਵਨ ਨੂੰ ਸਨਮਾਨਿਤ ਕਰਦਿਆਂ ਧੰਨਵਾਦ ਕੀਤਾ।