Ludhiana - Khanna
ਵਾਰਡ ਵਾਸੀਆਂ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਰਹਾਂਗਾ : ਚੌਧਰੀ ਚਮਨ ਲਾਲ
ਕਿਹਾ ਵਿਧਾਇਕ ਗਰੇਵਾਲ ਦੀ ਅਗਵਾਈ ਹੇਠ ਵਾਰਡ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਕਰਵਾਈਆਂ ਜਾ ਰਹੀਆਂ ਹਨ ਮੁਹੱਈਆ
ਲੁਧਿਆਣਾ 25 ਅਪ੍ਰੈਲ (ਜੋਗਿੰਦਰ ਕੰਬੋਜ)
ਹਲਕਾ ਪੂਰਬੀ ਦੇ ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਚੌਧਰੀ ਚਮਨ ਲਾਲ ਨੇ ਕਿਹਾ ਕਿ ਹਲਕਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਾਰਡ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਮੁੱਢਲੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ । ਚੌਧਰੀ ਨੇ ਕਿਹਾ ਕਿ ਵਾਰਡ ਅੰਦਰ ਉਹਨਾਂ ਵਲੋ ਟੀਮ ਦੇ ਪੂਰਨ ਸਹਿਯੋਗ ਨਾਲ ਪਿਛਲੇ ਕਈ ਮਹੀਨਿਆਂ ਤੋਂ ਮੈਡੀਕਲ ਕੈਂਪ , ਜ਼ੀਰੋ ਬਕਾਇਆ ਬੈਂਕ ਖਾਤੇ ਖੋਲ੍ਹਨ ਸਬੰਧੀ ਲਗਾਤਾਰ ਤਕਰੀਬਨ ਹਰ ਹਫਤੇ ਕੈਂਪ ਲਗਾਏ ਜਾਂਦੇ ਹਨ , ਇਸ ਤੋਂ ਇਲਾਵਾ ਅਧਾਰ ਕਾਰਡ ਕੈਂਪ ਵੀ ਹਰ ਹਫ਼ਤੇ ਵੱਖ -ਵੱਖ ਮੁਹੱਲਿਆਂ ਵਿੱਚ ਲਗਾਏ ਜਾਂਦੇ ਹਨ । ਚੌਧਰੀ ਨੇ ਅੱਗੇ ਹੋਰ ਗੱਲਬਾਤ ਕਰਦਿਆਂ ਕਿਹਾ ਕਿ ਆਧਾਰ ਕਾਰਡ ਕੈਂਪ ਅਤੇ ਬੈਂਕ ਖਾਤਾ ਖੋਲ੍ਹਣ ਸਬੰਧੀ ਕੈਂਪਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ । ਉਨ੍ਹਾਂ ਕਿਹਾ ਕਿ ਇਨ੍ਹਾਂ ਲਗਾਏ ਗਏ ਕੈਂਪਾਂ ਦੌਰਾਨ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਆਪਣੇ ਬੈਂਕ ਖਾਤੇ ਅਤੇ ਆਧਾਰ ਕਾਰਡ ਬਣਵਾ ਚੁੱਕੇ ਹਨ । ਚੌਧਰੀ ਨੇ ਕਿਹਾ ਕਿ ਉਹ ਵਾਰਡ ਵਾਸੀਆਂ ਦੀ ਸੇਵਾ ਲਈ ਉਹ ਹਮੇਸ਼ਾ ਹਾਜਰ ਰਹਿਣਗੇ ਤਾਂ ਜੋ ਵਾਰਡ ਵਾਸੀਆਂ ਨੂੰ ਆਪਣੇ ਕੰਮ ਕਰਵਾਉਣ ਲਈ ਖੱਜਲ-ਖੁਆਰ ਨਾ ਹੋਣਾ ਪਵੇ ।