Crime

ਮਾਮੂਲੀ ਤਕਰਾਰ ਤੋਂ ਬਾਅਦ ਅਗਵਾ ਕਰ ਕੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ

Published

on

ਲੁਧਿਆਣਾ 27 ਅਪ੍ਰੈਲ (ਮਨਦੀਪ)
ਮੇਲਾ ਦੇਖਣ ਜਾ ਰਹੇ ਨੌਜਵਾਨ ਅਤੇ ਉਸ ਦੇ ਦੋਸਤ ਨੂੰ ਇਨੋਵਾ ਕਾਰ ਵਿਚ ਕਿਡਨੈਪ ਕਰ ਕੇ ਵਿਰਾਨ ਥਾਂ ਤੇ ਲਿਜਾਣ ਤੋਂ ਬਾਅਦ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮੁਲਜ਼ਮਾਂ ਨੇ ਬੇਸਬਾਲ ਦੇ ਡੰਡਿਆਂ ਨਾਲ ਨੌਜਵਾਨ ਅਤੇ ਉਸਦੇ ਦੋਸਤ ਨੂੰ ਵੀ ਇਸ ਕਦਰ ਸੱਟਾਂ ਮਾਰੀਆਂ ਕਿ ਉਹ ਬੇਸੁੱਧ ਹੋ ਗਿਆ। ਹਮਲਾ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਐਂਬੂਲੈਂਸ ਬੁਲਾਈ ਅਤੇ ਐਕਸੀਡੈਂਟ ਦਾ ਹਵਾਲਾ ਦੇ ਕੇ ਦੋਵਾਂ ਨੌਜਵਾਨਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ। ਮ੍ਰਿਤਕ ਦਾ ਦੋਸਤ ਜਦ ਹੋਸ਼ ਵਿੱਚ ਆਇਆ ਤਾਂ ਉਸ ਨੇ ਸਾਰੀ ਹਕੀਕਤ ਬਿਆਨ ਕੀਤੀ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਦੁੱਗਰੀ ਦੇ ਰਹਿਣ ਵਾਲੇ ਜਸਵੰਤ ਸਿੰਘ ਦੀ ਸ਼ਿਕਾਇਤ ਤੇ ਸਤਜੋਤ ਨਗਰ ਧਾਂਦਰਾ ਦੇ ਰਹਿਣ ਵਾਲੇ ਸਿਧਾਂਤ ਕੁਮਾਰ, ਰੂਪ ਨਗਰ ਧਾਂਦਰਾ ਰੋਡ ਦੇ ਵਾਸੀ ਅਖਿਲੇਸ਼, ਅਰਵਿੰਦ,ਟੋਨੀ, ਨਾਰਾਇਣ, ਭਰਤ,ਗੋਲੇ,ਰਮਾਇਣ,ਧੀਰਜ ਅਤੇ ਪੰਜ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕਿਡਨੈਪਿੰਗ ਅਤੇ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਸਬ ਇੰਸਪੈਕਟਰ ਹਰਮੇਸ਼ ਸਿੰਘ ਨੇ ਦੱਸਿਆ ਕਿ ਜਸਵੰਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਬੇਟਾ ਉਜਵਲ(18) ਆਪਣੇ ਦੋਸਤ ਅਮਿਤ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਦੁੱਗਰੀ ਇਲਾਕੇ ਵਿੱਚ ਚੱਲ ਰਿਹਾ ਮੇਲਾ ਦੇਖਣ ਲਈ ਗਿਆ ਸੀ। ਇਸੇ ਦੌਰਾਨ ਮੁਲਜ਼ਮ ਅਖਿਲੇਸ਼ ਦੇ ਚਾਚੇ ਨਾਲ ਉਜਵਲ ਦਾ ਮੋਟਰਸਾਈਕਲ ਖਹਿ ਗਿਆ। ਕੁਝ ਸਮੇਂ ਬਾਅਦ ਇਨੋਵਾ ਕਾਰ ਤੇ ਸਵਾਰ ਹੋ ਕੇ ਸਾਰੇ ਮੁਲਜ਼ਮ ਆਏ ਅਤੇ ਉਨ੍ਹਾਂ ਨੇ ਅਮਿਤ ਅਤੇ ਉਜਵਲ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਮੁਲਜ਼ਮਾਂ ਨੇ ਦੋਵਾਂ ਨੂੰ ਕਾਰ ਵਿੱਚ ਅਗਵਾ ਕੀਤਾ ਅਤੇ ਮੁਹੱਲਾ ਰੂਪਨਗਰ ਇਲਾਕੇ ਦੇ ਇੱਕ ਖਾਲੀ ਪਲਾਟ ਵਿੱਚ ਲੈ ਗਏ। ਮੁਲਜ਼ਮਾਂ ਨੇ ਦੋਵਾਂ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਬੇਸਬਾਲ ਦੇ ਡੰਡਿਆਂ ਨਾਲ ਸੱਟਾਂ ਮਾਰੀਆਂ। ਖੁਦ ਦਾ ਬਚਾਅ ਕਰਨ ਲਈ ਉਨ੍ਹਾਂ ਨੇ ਐਕਸੀਡੈਂਟ ਦਾ ਹਵਾਲਾ ਦੇ ਕੇ ਐਂਬੂਲੈਂਸ ਬੁਲਾਈ ਅਤੇ ਦੋਵਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ। ਸਿਵਲ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਜਵਲ ਨੂੰ ਮ੍ਰਿਤਕ ਐਲਾਨ ਕਰ ਦਿੱਤਾ । ਹੋਸ਼ ਵਿਚ ਆਉਣ ਤੋਂ ਬਾਅਦ ਅਮਿਤ ਨੇ ਹਕੀਕਤ ਤੋਂ ਪਰਦਾ ਚੁੱਕਿਆ। ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਹਰਮੇਸ਼ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕਤਲ ਅਤੇ ਕਿਡਨੈਪਿੰਗ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਸਿਧਾਂਤ ਨੂੰ ਗਿਰਫ਼ਤਾਰ ਕਰ ਲਿਆ ਹੈ। ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

Rate this post

Leave a Reply

Your email address will not be published. Required fields are marked *

Trending

Exit mobile version