Kapurthala-Phagwara
ਫਗਵਾੜਾ-ਜਲੰਧਰ ਹਾਈਵੇਅ ਤੇ ਵਾਪਰਿਆ ਭਿਆਨਕ ਹਾਦਸਾ:-ਚਲਦੀ ਅਲਟੋ ਕਾਰ ਨੂੰ ਲੱਗੀ ਅੱਗ
ਪਰਿਵਾਰਕ ਮੈਂਬਰਾਂ ਨੇ ਭੱਜ ਕੇ ਬਚਾਈ ਜਾਨ
ਫਗਵਾੜਾ 23 ਮਈ (ਦਿਵਿਆ ਸਵੇਰਾ ਟੀਮ)
ਮੰਗਲਵਾਰ ਵਾਲੇ ਦਿਨ ਉਸ ਸਮੇਂ ਇੱਕ ਹਾਦਸਾ ਵਾਪਰ ਗਿਆ, ਜਦੋਂ ਫਗਵਾੜਾ-ਜਲੰਧਰ ਹਾਈਵੇਅ ਤੇ ਚੱਲਦੀ ਅਲਟੋ ਕਾਰ ਨੂੰ ਅਚਾਨਕ ਅੱਗ ਲੱਗ ਗਈ। ਜਿਸ ਕਾਰਣ ਵੱਡਾ ਜਾਨੀ ਨੁਕਸਾਨ ਹੋਣੋਂ ਬੱਚ ਗਿਆ। ਪੰਜਾਬ ਭਰ ਦੇ ਵਿੱਚ ਦਿਨ-ਬ-ਦਿਨ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ, ਜਿਸ ਨਾਲ ਅੱਗ ਲੱਗਣ ਦੇ ਰੋਜ਼ਾਨਾ ਕਈ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਦੱਸ ਦੇਈਏ ਕਿ ਇਹ ਹਾਦਸਾ ਫਗਵਾੜਾ ਦੇ ਨੇੜੇ ਪਿੰਡ ਕਬਰਵਾਲਾ ਚਾਚੋਕੀ ਨਜ਼ਦੀਕ ਫਲਾਈਓਵਰ ਉਪਰ ਵਾਪਰਿਆ। ਜਿੱਥੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਕਾਰ ਚਾਲਕ ਮੁਤਾਬਕ ਉਹ ਲੁਧਿਆਣਾ ਤੋਂ ਜਦੋਂ ਫਗਵਾੜਾ ਵਾਲੀ ਸਾਈਡ ਆ ਰਹੇ ਸਨ ਤਾਂ ਚਾਚੋਕੀ ਨੇੜੇ ਉਨ੍ਹਾਂ ਦੀ ਕਾਰ ‘ਚੋਂ ਧੂਏਂ ਦੀ ਸਮੈੱਲ ਆਉਣ ਲੱਗੀ। ਜਲਦੀ ਹੀ ਅੱਗ ਨੇ ਕਾਰ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਦੇਖਦੇ ਹੀ ਦੇਖਦੇ ਪੂਰੀ ਕਾਰ ਸੜ ਕੇ ਸੁਆਹ ਹੋ ਗਈ। ਕਾਰ ਵਿਚ ਸਵਾਰ ਲੋਕਾਂ ਵਲੋਂ ਜਲਦਬਾਜ਼ੀ ਕਾਰ ‘ਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਸੜਕ ‘ਤੇ ਭਗਦੜ ਮੱਚ ਗਈ। ਇਸ ਸਾਰੀ ਘਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।