Ropar-Nawanshahar
ਨੌਜਵਾਨ ਮੋਟਰ ਸਾਈਕਲ ਸਵਾਰ ਦੀ ਕੈਂਟਰ ਦੀ ਲਪੇਟ ‘ਚ ਆਉਣ ਨਾਲ ਹੋਈ ਮੌਤ
ਕੈਟਰ ਚਾਲਕ ਹੋਇਆ ਮੌਕੇ ‘ਤੇ ਫਰਾਰ
ਕਾਠਗੜ੍ਹ 18 ਅਪ੍ਰੈਲ (ਦਿਵਿਆ ਸਵੇਰਾ)
ਬਲਾਚੌਰ ਰੌਪੜ ਰਾਜ ਮਾਰਗ ਤੇ ਸਥਿਤ ਅੱਡਾ ਤਾਜੌਵਾਲ ਦੇ ਨੇੜੇ ਬਾਬੇ ਦੇ ਢਾਬੇ ਦੇ ਸਾਹਮਣੇ ਕੱਟ ਤੌ ਇੱਕ ਕੈਟਰ ਜਿਸ ਦਾ ਨੰਬਰ ਐਚ ਆਰ 65ਏ 7727 ਜੌ ਉਪਰੋਕਤ ਸਥਾਨ ਰੋਪੜ ਤੋਂ ਬਲਾਚੌਰ ਵੱਲ ਮੁੜ ਰਿਹਾ ਸੀ, ਬਲਾਚੌਰ ਵੱਲ ਤੌ ਇੱਕ ਮੌਟਰ ਸਾਈਕਲ ਮਾਰਕਾ ਹੀਰੋ ਹਾਂਡਾ ਸਪਲੈਂਡਰ ਆ ਰਿਹਾ ਸੀ ਜਿਸ ਦਾ ਨੰਬਰ ਪੀ ਬੀ 20 ਡੀ 0523 ਜਿਸ ਨੂੰ ਰਾਹੁਲ ਕੁਮਾਰ ਪੁੱਤਰ ਚੇਤਨ ਕੁਮਾਰ ਰੈਲਮਾਜਰਾ ਜਿਸ ਦੀ ਉਮਰ 18 ਸਾਲ ਦੇ ਕਰੀਬ ਇੱਕ ਸਕੂਲੀ ਵਿਦਿਆਰਥੀ ਦੱਸਿਆ ਜਾ ਰਿਹਾ ਹੈ ਜੋ ਕਿ ਆਪਣੀ ਭੂਆ ਦੇ ਪਿੰਡ ਤੋਂ ਸਕੂਲ ਜਾ ਰਿਹਾ ਸੀ ਅਤੇ ਕੈਟਰ ਦੀ ਲਪੇਟ ਵਿੱਚ ਆ ਗਿਆ ਜਿਸਦੀ ਮੌਕੇ ਤੇ ਹੀ ਮੌਤ ਹੌ ਗਈ , ਕੈਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਇਸ ਘਟਨਾ ਦੀ ਖਬਰ ਸੁਣਦੇ ਸਾਰ ਚੌਕੀ ਇੰਚਾਰਜ ਐਸ ਆਈ ਸਤਨਾਮ ਸਿੰਘ ਸਮੇਤ ਪੁਲੀਸ ਪਾਰਟੀ ਮੌਕੇ ਤੇ ਪਹੁੰਚ ਗਏ ਅਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਐਬੂਲੈਂਸ ਰਾਹੀ ਬਲਾਚੌਰ ਭੇਜ ਦਿੱਤਾ ਅਤੇ ਕੈਟਰ ਅਤੇ ਮੌਟਰ ਸਾਈਕਲ ਨੂੰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ