Amritsar
12 ਸਾਲਾਂ ਦੀ ਬੱਚੀ ਬਣੀ ਮਾਂ:- ਪੁੱਤਰ ਨੂੰ ਦਿੱਤਾ ਜਨਮ
ਪੁਲਿਸ ਮਾਮਲੇ ਦੀ ਬਾਰੀਕੀ ਨਾਲ ਕਰ ਰਹੀ ਜਾਂਚ
ਅੰਮ੍ਰਿਤਸਰ 27 ਮਈ (ਰਣਜੀਤ ਸਿੰਘ ਮਸੌਣ)
ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੀ ਤੋਂ ਇੱਕ ਸ਼ਰਮਨਾਕ ਖ਼ਬਰ ਸੁਣਨ ਨੂੰ ਮਿਲੀ, ਜਿੱਥੇ ਇੱਕ 12 ਸਾਲਾਂ ਦੀ ਮਾਸੂਮ ਬੱਚੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਦਾ ਪਰਿਵਾਰ ਫ਼ਗਵਾੜਾ ਦਾ ਰਹਿਣ ਵਾਲਾ ਦੱਸਿਆਂ ਜਾਂ ਰਿਹਾ ਹੈ। ਲੜਕੀ ਦੇ ਪਿਤਾ ਨੇ ਇਸ ਘਟਨਾ ਪਿੱਛੇ ਬਲਾਤਕਾਰ ਦਾ ਖਦਸ਼ਾ ਪ੍ਰਗਟਾਇਆ ਹੈ। ਉਸ ਨੇ ਦੱਸਿਆ ਕਿ ਮੇਰੀ ਪਤਨੀ ਦੋ ਸਾਲ ਪਹਿਲਾਂ ਘਰੋਂ ਚਲੀ ਗਈ ਸੀ। ਫਿਲਹਾਲ ਡਾਕਟਰਾਂ ਦੀ ਟੀਮ ਬੱਚੇ ਅਤੇ ਮਾਂ ਦੀ ਸਿਹਤ ਲਈ ਕੰਮ ਕਰ ਰਹੀ ਹੈ। ਪੀੜਤਾਂ ਨੇ ਦੱਸਿਆ ਕਿ ਸ਼ੌਚ ਜਾਂਦੇ ਸਮੇਂ ਉਸ ਨਾਲ ਇਹ ਹਰਕਤ ਹੋਈ ਸੀ। ਪਰਿਵਾਰ ਬਹੁਤ ਗਰੀਬ ਪਰਿਵਾਰ ਤੋਂ ਹੈ, ਜਿਸ ਕਾਰਨ ਉਹ ਘਰ ਤੋਂ ਬਾਹਰ ਸ਼ੌਚ ਲਈ ਜਾਂਦਾ ਸੀ। ਜੰਮੇ ਬੱਚੇ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਉਸਦਾ ਭਾਰ ਸਿਰਫ਼ 800 ਗ੍ਰਾਮ ਹੈ। ਫ਼ਿਲਹਾਲ ਬੱਚੇ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। ਪੀੜਤ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਸੂਚਨਾ ਮਿਲਣ ‘ਤੇ ਫ਼ਗਵਾੜਾ ਪੁਲਿਸ ਨੇ ਅੰਮ੍ਰਿਤਸਰ ਪਹੁੰਚ ਕੇ ਪੀੜਤ ਲੜਕੀ ਦੇ ਬਿਆਨ ਦਰਜ ਕਰ ਲਏ ਹਨ। ਪੁਲਿਸ ਨੇ ਆਪਣੇ ਪੱਧਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।