Amritsar
ਸ਼ਰੇਆਮ ਗੋਲੀਆਂ ਚਲਾਉਣ ਵਾਲਾ ਪਿਸਟਲ 32 ਬੋਰ ਤੇ ਮੋਪਡ ਸਮੇਤ ਕਾਬੂ
ਸ੍ਰੀ ਅੰਮ੍ਰਿਤਸਰ ਸਾਹਿਬ 30 ਅਪ੍ਰੈਲ ( ਰਣਜੀਤ ਸਿੰਘ ਮਸੌਣ)
ਮੁੱਖ ਅਫ਼ਸਰ ਥਾਣਾ ਵੇਰਕਾ, ਅਮ੍ਰਿਤਸਰ ਦੇ ਇੰਸਪੈਕਟਰ ਹਰਸੰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਅਭਿਮਨਿਊ ਰਾਣਾ, ਆਈ.ਪੀ.ਐਸ., ਏਡੀਸੀਪੀ ਸਿਟੀ-3 ਦੀਆ ਹਦਾਇਤਾਂ ਅਨੁਸਾਰ ਏ.ਐਸ.ਆਈ ਸ਼ਿਵ ਕੁਮਾਰ ਸਮੇਤ ਪੁਲਿਸ ਪਾਰਟੀ ਵੱਲੋਂ ਹਰ ਪਹਿਲੂ ਤੋਂ ਤਫਤੀਸ਼ ਕਰਦੇ ਹੋਏ ਦੋਸ਼ੀ ਲਖਵਿੰਦਰ ਸਿੰਘ ਉਰਫ਼ ਲੱਖਾ ਪੁੱਤਰ ਜਰਨੈਟ ਸਿੰਘ ਵਾਸੀ ਗਲੀ ਨੰਬਰ 2 ਅਬਾਦੀ ਗੁਰੂ ਨਗਰ ਵੇਰਕਾ, ਅੰਮ੍ਰਿਤਸਰ ਨੂੰ ਮੁਕੱਦਮਾ ਦਰਜ ਹੋਣ ਤੋਂ 2 ਘੰਟਿਆ ਦੇ ਅੰਦਰ-ਅੰਦਰ ਗ੍ਰਿਫਤਾਰ ਕਰਕੇ ਇਸ ਪਾਸੋਂ ਇੱਕ ਪਿਸਟਲ 32 ਬੋਰ, 4 ਰੋਦ ਜਿੰਦਾਂ, 3 ਖੋਲ 32 ਬੋਰ, ਇੱਕ ਮੋਪਡ ਜੂਪੀਟਰ ਬ੍ਰਾਮਦ ਕੀਤੀ ਗਈ।
ਇਹ ਮੁੱਕਦਮਾ ਮੁੱਦਈ ਨਿਸ਼ਾਨ ਸਿੰਘ ਵਾਸੀ ਪਿੰਡ ਮੂਧਲ ਅੰਮ੍ਰਿਤਸਰ ਦੇ ਬਿਆਨ ਪਰ ਦਰਜ ਰਜਿਸਟਰ ਕੀਤਾ ਗਿਆ ਕਿ ਉਹ ਮਿਤੀ 28-04-2023 ਨੂੰ ਵਕਤ ਕਰੀਬ 6-30 ਫੰ ਆਪਣੀ ਟਰੈਕਟ-ਟਰਾਲੀ ਪਰ ਸਵਾਰ ਹੋ ਕੇ ਦਾਣਾ ਮੰਡੀ ਭਗਤਾਵਾਲਾ ਤੋਂ ਕਣਕ ਵੇਚ ਕੇ ਘਰ ਆ ਰਿਹਾ ਸੀ ਕਿ ਇੱਕ ਨੌਜਵਾਨ ਆਪਣੀ ਸਕੂਟਰੀ ਫਭ-02-ਧਾਂ-6684 ਤੇ ਸਵਾਰ ਹੋ ਅੱਗੇ-ਅੱਗੇ ਜਾ ਰਿਹਾ ਸੀ। ਜਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਪਰ ਮੁੱਦਈ ਨੇ ਆਪਣੀ ਟਰੈਕਟਰ-ਟਰਾਲੀ ਨਹੀਂ ਰੋਕੀ, ਜਿਸ ਤੇ ਉਕਤ ਵਿਅਕਤੀ ਨੇ ਆਪਣੀ ਸਕੂਟਰੀ ਟਰੈਕਟਰ ਟਰਾਲੀ ਦੇ ਅੱਗੇ ਕਰਕੇ ਰੋਕ ਲਈ ਤੇ ਆਪਣੀ ਡੱਬ ਵਿੱਚੋਂ ਪਿਸਟਲ ਕੱਢ ਕੇ ਤਿੰਨ-ਚਾਰ ਫਾਇਰ ਕੀਤੇ। ਇਸ ਤੇ ਮੁਕੱਦਮਾ ਨੰਬਰ 30 ਮਿਤੀ 28-04-2023 ਜੁਰਮ 341,336 ੀਫਛ, 25/27 ਅਰਮਸ ਅਚਟ, ਥਾਣਾ ਵੇਰਕਾ, ਅੰਮ੍ਰਿਤਸਰ ਵਿੱਚ ਦਰਜ ਕਰ ਲਿਆ ਗਿਆ ਹੈ। ਗਿ੍ਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।