Amritsar
8ਵੀ ਜਮਾਤ ਦੇ ਅਵੱਲ ਵਿਦਿਆਰਥੀਆਂ ਦਾ ਕਰਵਾਇਆ ਮੂੰਹ ਮਿੱਠਾ ਤੇ ਵੰਡੇ ਇਨਾਮ
ਅੰਮ੍ਰਿਤਸਰ 4 ਮਈ ( ਰਣਜੀਤ ਸਿੰਘ ਮਸੌਣ )
ਵਿਸ਼ਵ ਪਬਲਿਕ ਹਾਈ ਸਕੂਲ ਦਾ 8ਵੀਂ ਜਮਾਤ ਦਾ ਨਤੀਜਾ 100 ਪ੍ਤੀਸ਼ਤ ਰਿਹਾ। ਸਕੂਲ ਦੇ ਵਿਦਿਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ। ਪੰਜਾਬ ਸਕੂਲ ਸਿੱਖਿਆ ਬੋਰਡ ਐਸਏਐਸ ਨਗਰ ਮੋਹਾਲੀ ਦੇ ਵੱਲੋਂ ਐਲਾਨੇ ਗਏ 8ਵੀਂ ਦੇ ਨਤੀਜੇ ਦੌਰਾਨ ਕੋਮਲਪ੍ਰੀਤ ਕੌਰ ਨੇ 93#, ਅਮਨਪ੍ਰੀਤ ਕੌਰ ਨੇ 92%, ਭਵਲੀਨ ਕੌਰ ਨੇ 91%, ਸਿਮਰਨਪ੍ਰੀਤ ਕੌਰ ਨੇ 90%, ਗੁਰਲੀਨ ਕੌਰ ਨੇ 89% ਅਤੇ ਵੰਸ਼ਦੀਪ ਸਿੰਘ ਨੇ 87% ਅੰਕ ਹਾਂਸਲ ਕੀਤੇ। ਇਸ ਮੌਕੇ ਪ੍ਰਿੰਸੀਪਲ ਜਗਜੀਤ ਸਿੰਘ ਤੇ ਮੈਡਮ ਰਮਨਦੀਪ ਕੌਰ ਨੇ ਸਾਝੇ ਤੌਰ ਤੇ ਮੋਹਰੀ ਰਹੇ ਵਿਦਿਆਰਥੀਆਂ ਦਾ ਸਕੂਲ ਪੁੱਜਣ ਤੇ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਤੇ ਭਵਿੱਖ ਵਿੱਚ ਹੋਰ ਵੀ ਸ਼ਾਨਦਾਰ ਤੇ ਬੇਹਤਰ ਕਰਕੇ ਦਿਖਾਉਣ ਦੀਆਂ ਸ਼ੁੱਭ ਇਛਾਵਾਂ ਦਿੱਤੀਆ। ਇਸ ਮੌਕੇ ਦਿਨੇਸ਼, ਮੋਨਿਕਾ ਤੇ ਸੋਨਿਕਾ ਆਦਿ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਤੇ ਹੋਰ ਸਖਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ।