Ludhiana - Khanna

ਮੰਦਿਰ ਸ਼੍ਰੀ ਬਾਬਾ ਬਾਲਕ ਨਾਥ ਤੋਂ 57ਵਾਂ ਸਲਾਨਾ ਚਾਲਾ 25 ਅਪ੍ਰੈਲ ਨੂੰ ਹੋਵੇਗਾ ਰਵਾਨਾ

Published

on

ਲੁਧਿਆਣਾ 21 ਅਪ੍ਰੈਲ (ਸੁਖਵਿੰਦਰ ਸੁੱਖੀ)

ਮੰਦਿਰ ਸ਼੍ਰੀ ਬਾਬਾ ਬਾਲਕ ਨਾਥ ਜੀ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੀ ਦਾ ਚਾਲਾ ਰਵਾਨਾ ਕੀਤਾ ਜਾਏਗਾ,ਜੋ ਕਿ 25 ਅਪ੍ਰੈਲ ਨੂੰ ਰਵਾਨਾ ਹੋਵੇਗਾ।ਇਸ ਮੌਕੇ ਜ਼ਿਆਦਾ ਜਾਣਕਾਰੀ ਦਿੰਦਿਆਂ ਦਰਬਾਰ ਦੀ ਗੱਦੀ ਨਸ਼ੀਨ ਗੁਰੂ ਮਾਤਾ ਕਾਂਤਾ ਦੇਵੀ ਅਤੇ ਸੇਵਕ ਸ਼ਿਵਮ ਕੁਮਾਰ ਨੇ ਦੱਸਿਆ ਕਿ ਇਹ ਸਲਾਨਾ ਚਾਲਾ ਪਰਮ ਪੂਜਨੀਕ ਸੰਤ ਸ਼੍ਰੀ ਭਗਤ ਜੀਤ ਲਾਲ ਜੀ ਦੇ ਅਸ਼ੀਰਵਾਦ ਨਾਲ ਰਵਾਨਾ ਕੀਤਾ ਜਾਏਗਾ।ਜਿਸਦੇ ਤਹਿਤ 22 ਅਪ੍ਰੈਲ ਦਿਨ ਐਤਵਾਰ ਨੂੰ ਬਾਬਾ ਜੀ ਦੀ ਵਿਸ਼ਾਲ ਚੌਂਕੀ ਅਤੇ ਭੰਡਾਰੇ ਦਾ ਆਯੋਜਨ ਕੀਤਾ ਜਾਏਗਾ।ਇਸ ਦੌਰਾਨ ਸਵੇਰੇ 10 ਵਜੇ ਝੰਡੇ ਝੜਾਏ ਜਾਣਗੇ।ਇਹ ਚਾਲਾ 25 ਅਪ੍ਰੈਲ ਨੂੰ ਆਰੰਭ ਹੋ 27 ਅਪ੍ਰੈਲ ਨੂੰ ਪੀਰ ਨਿਹਾਹੇ ਦੇ ਦਰਸ਼ਨ ਕਰਦੇ ਹੋਏ ਵਾਪਿਸ ਪਰਤੇਗਾ।ਇਸ ਮੌਕੇ ਚੌਂਕੀ ਵਿੱਚ ਬਾਬਾ ਜੀ ਦਾ ਗੁਣਗਾਣ ਕਰਨ ਲਈ ਪ੍ਰਸਿੱਧ ਗਾਇਕ ਮੁਕੇਸ਼ ਇਨਾਇਤ ਵਿਸ਼ੇਸ਼ ਤੋਰ ਤੇ ਪਹੁੰਚਣਗੇ।ਇਸ ਮੌਕੇ ਮੰਦਿਰ ਕਮੇਟੀ ਅਤੇ ਦਰਬਾਰ ਦੇ ਮੁੱਖ ਸੇਵਾਦਾਰ ਵਲੋਂ ਬੇਨਤੀ ਕੀਤੀ ਗਈ ਕਿ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਪਹੁੰਚ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹੋਏ ਆਪਣਾ ਜੀਵਨ ਸਫਲ ਬਣਾਓ।

5/5 - (2 votes)

Leave a Reply

Your email address will not be published. Required fields are marked *

Trending

Exit mobile version