Amritsar
325 ਬੋਤਲਾਂ ਨਜਾਇਜ਼ ਸ਼ਰਾਬ ਅਤੇ ਇਨੋਵਾ ਕਾਰ ਸਮੇਤ ਇੱਕ ਕਾਬੂ
ਸ੍ਰੀ ਅੰਮ੍ਰਿਤਸਰ ਸਾਹਿਬ 21 ਅਪ੍ਰੈਲ ( ਰਣਜੀਤ ਸਿੰਘ ਮਸੌਣ)
ਮੁੱਖ ਅਫ਼ਸਰ ਥਾਣਾ ਮਕਬੂਲਪੁਰਾ ਅੰਮ੍ਰਿਤਸਰ ਦੇ ਇੰਸਪੈਕਟਰ ਅਮੋਲਕਦੀਪ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਐਸ.ਆਈ ਜਸਬੀਰ ਸਿੰਘ ਇੰਚਾਂਰਜ਼ ਪੁਲਿਸ ਚੌਕੀ ਵੱਲਾ ਸਮੇਤ ਸਾਥੀ ਕਰਮਚਾਰੀਆਂ ਏ.ਐਸ.ਆਈ ਰਵਿੰਦਰ ਸਿੰਘ, ਏ.ਐਸ.ਆਈ ਰਾਜਮੇਲ ਸਿੰਘ ਆਦਿ ਗਸ਼ਤ ਦੌਰਾਨ ਨੇੜੇ ਫੋਰੈਸਟ ਰਿਜ਼ੋਰਟ ਬਾਈਪਾਸ ਮੌਜੂਦ ਸੀ ਤਾਂ ਸੂਚਨਾਂ ਦੇ ਅਧਾਰ ਤੇ ਇੱਕ ਇਨੋਵਾ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਨੋਵਾ ਗੱਡੀ ਵਿੱਚ ਸਵਾਰ ਦੋਵੇ ਵਿਅਕਤੀ ਗੱਡੀ ਨੂੰ ਯੱਕਦਮ ਰੋਕ ਕੇ ਭੱਜਣ ਲੱਗੇ ਤਾਂ ਪੁਲਿਸ ਪਾਰਟੀ ਵੱਲੋਂ ਬੜੀ ਮੁਸ਼ਤੈਦੀ ਨਾਲ ਭੱਜ ਰਹੇ ਇੱਕ ਵਿਅਕਤੀ ਹਰਜੀਤ ਸਿੰਘ ਪੁੱਤਰ ਤੋਤਾ ਸਿੰਘ ਵਾਸੀ ਪਿੰਡ ਰਾਮਪੂਰਾ, ਥਾਣਾ ਚਾਟੀਵਿੰਡ, ਅੰਮ੍ਰਿਤਸਰ ਦਿਹਾਤੀ ਨੂੰ ਕਾਬੂ ਕਰ ਲਿਆ ਤੇ ਦੂਸਰਾ ਵਿਅਕਤੀ ਹਰਪ੍ਰੀਤ ਸਿੰਘ ਵਾਸੀ ਪਿੰਡ ਛਾਪਾ ਰਾਮ ਸਿੰਘ ਥਾਣਾ ਜੰਡਿਆਲਾ ਗੁਰੂ, ਅੰਮ੍ਰਿਤਸਰ ਦਿਹਾਤੀ ਮੌੌੌੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਇਨੋਵਾ ਗੱਡੀ ਨੂੰ ਚੈਕ ਕਰਨ ਤੇ ਇਸ ਵਿੱਚੋ 325 ਬੋਤਲਾਂ (ਦੇਸੀ ਸ਼ਰਾਬ) ਬ੍ਰਾਮਦ ਕੀਤੀ ਗਈ ਤੇ ਇਹਨਾਂ ਤੇ ਮੁਕੱਦਮਾਂ ਨੰਬਰ 95 ਮਿਤੀ 21-04-2023 ਜੁਰਮ 61/1/14 ਆਬਕਾਰੀ ਐਕਟ, ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ ਹੈ। ਫੜੇ ਗਏ ਦੋਸ਼ੀ ਸ਼ਰਾਬ ਸਮੱਗਲੰਿਗ ਦਾ ਧੰਦਾ ਕਰਦੇ ਹਨ ਅਤੇ ਇਹਨਾਂ ਖਿਲਾਫ਼ ਪਹਿਲਾਂ ਵੀ ਅੰਮ੍ਰਿਤਸਰ ਸਿਟੀ ਅਤੇ ਨਾਲ ਲੱਗਦੇ ਜਿਲਿਆਂ ਵਿੱਚ ਐਕਸਾਈਜ਼ ਐਕਟ ਅਧੀਨ ਕਈ ਮੁਕੱਦਮੇਂ ਦਰਜ਼ ਹਨ। ਭਗੋੜੇ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਕੱਦਮਾਂ ਦੀ ਤਫ਼ਤੀਸ਼ ਜਾਰੀ ਹੈ।