Education
ਸਾਈਂ ਪਬਲਿਕ ਸਕੂਲ ਵਿਖੇ ਦਯਾਨੰਦ ਮੈਡੀਕਲ ਕਾਲਜ ਵੱਲੋਂ ਵਿਸ਼ੇਸ਼ ਮੈਡੀਕਲ ਕੈਂਪ ਦਾ ਕੀਤਾ ਗਿਆ ਆਯੋਜਨ
ਲੁਧਿਆਣਾ 20 ਅਪ੍ਰੈਲ (ਮਨਦੀਪ)
ਸਾਈਂ ਪਬਲਿਕ ਸੀਨੀ ਸੈਂਕੰ ਸਕੂਲ ਵਿਖੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵੱਲੋਂ ਵਿਸ਼ੇਸ਼ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੇ ਦੋਰਾਨ ਹਸਪਤਾਲ ਦੇ ਡਾਕਟਰਾਂ ਦੀ ਵਿਸ਼ੇਸ਼ ਟੀਮ ਸਕੂਲ ਪਹੰਚੀ,ਜਿਨ੍ਹਾਂ ਦੁਆਰਾ ਸਕੂਲ ਦੀਆਂ ਛੇਵੀਂ ਤੋਂ ਬਾਰਵੀਂ ਸ਼੍ਰੇਣੀ ਦੀਆਂ ਵਿਦਿਆਰਥਣਾਂ ਨੂੰ ਕਿਸ਼ੋਰ ਅਵਸਥਾ ਦੇ ਦੋਰਾਨ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਬਾਰੇ ਜਾਗਰੂਕ ਕਰਨ ਲਈ ਡਾਕਟਰ ਸਾਹਿਬਾਨ ਵੱਲੋਂ ਵਿਸ਼ੇਸ਼ ਜਾਣਕਾਰੀ ਪ੍ਰਦਾਨ ਕੀਤੀ। ਜਿਸ ਵਿਚ ਵਿਦਿ: ਨੂੰ ਅਨੀਮੀਆ(ਖੂਨ ਦੀ ਕਮੀ) ਦੇ ਕਾਰਨ ਅਤੇ ਲੱਛਣਾ ਬਾਰੇ ਦੱਸਿਆ ਗਿਆ ਨਾਲ ਹੀ ਖੂਨ ਦੀ ਕਮੀ ਤੋਂ ਬਚਣ ਲਈ ਵਿਸ਼ੇਸ਼ ਖਾਦ ਪਦਾਰਥ ਜਿਵੇਂ ਕਿ ਹਰੀਆਂ ਸਬਜੀਆਂ ਅਤੇ ਫਲ ਖਾਣ ਬਾਰੇ ਦੱਸਿਆ ਗਿਆ। ਇਸ ਕੈਂਪ ਦੇ ਦੌਰਾਨ ਵਿਦਿ: ਦਾ ਹੀਮੋਗਲੋਬਿਨ ਚੈਕ- ਅੱਪ ਕਰਦੇ ਹੋਏ ਉਨ੍ਹਾਂ ਦੇ ਸਰੀਰ ਅਦੰਰ ਖੂਨ ਦੀ ਮਾਤਰਾ ਦੀ ਵੀ ਜਾਂਚ ਕਰਵਾਈ ਗਈ।ਇਸ ਤੋਂ ਇਲਾਵਾ ਵਿਦਿ: ਦੇ ਹੋਰ ਕਈ ਤਰ੍ਹਾਂ ਦੇ ਟੈਸਟ ਵੀ ਕਰਵਾਏ ਗਏ।ਇਸ ਮੌਕੇ ਤੇ ਸਕੂਲ ਦੇ ਪ੍ਰਧਾਨ ਡਾ.ਦੀਪਕ ਮੰਨਣ ਜੀ ਦੁਆਰਾ ਸਕੂਲ ਵਿਚ ਪਹੰਚੇ ਸਾਰੇ ਹੀ ਡਾਕਟਰ ਸਾਹਿਬਾਨ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਹਨਾਂ ਨੇ ਉਨ੍ਹਾਂ ਦੇ ਸਕੂਲ ਦੇ ਵਿਦਿ: ਨੂੰ ਸਿਹਤ ਸਮੱਸਿਆਵਾਂ ਸੰਬੰਧੀ ਜਾਗਰੂਕ ਕਰਨ ਲਈ ਵਿਸ਼ੇਸ਼ ਉਪਰਾਲਾ ਕੀਤਾ। ਸਕੂਲ ਦੇ ਡਾਇਰੈਕਟਰ ਮੈਡਮ ਸਰੋਜ ਮੰਨਣ ਜੀ ਨੇ ਸਕੂਲ ਪਹੰਚੇ ਡਾਕਟਰ ਸਾਹਿਬਾਨ ਦਾ ਧੰਨਵਾਦ ਕੀਤਾ।