Amritsar
ਅੰਮ੍ਰਿਤਸਰ ‘ਚ ਟਰੈਫਿਕ ਪੁਲਿਸ ਹੋਈ ਸਖ਼ਤ, ਨੋ-ਪਾਰਕਿੰਗ ਜ਼ੋਨ ‘ਚ ਖੜ੍ਹੀਆਂ 40 ਕਾਰਾਂ ਟੋਹ ਕਰਕੇ ਕੀਤੇ ਚਲਾਨ
ਸ੍ਰੀ ਅੰਮ੍ਰਿਤਸਰ ਸਾਹਿਬ 20 ਅਪ੍ਰੈਲ (ਰਣਜੀਤ ਸਿੰਘ ਮਸੌਣ)
ਗੁਰੂ ਨਗਰੀ ਅੰਮ੍ਰਿਤਸਰ ਵਿੱਚ ਟਰੈਫਿਕ ਸਮੱਸਿਆ ਤੋਂ ਸ਼ਹਿਰ ਵਾਸੀਆਂ ਨੂੰ ਸੜਕਾਂ ਤੇ ਲੱਗਣ ਵਾਲੇ ਜਾਮਾਂ ਤੋਂ ਨਿਜਾਤ ਦਿਵਾਉਣ ਲਈ ਲਗਾਤਾਰ ਕੀਤੇ ਜਾ ਰਹੇ ਉੱਪਰਾਲਿਆਂ ਤਹਿਤ ਅਤੇ ਪਹਿਲਾਂ ਤੋਂ ਚੱਲ ਰਹੇ ਅਭਿਆਨ ਤਹਿਤ ਸ਼੍ਰੀਮਤੀ ਅਮਨਦੀਪ ਕੋਰ, ਪੀ.ਪੀ.ਐਸ, ਵਧੀਕ ਉੱਪ ਕਮਿਸ਼ਨਰ ਪੁਲਿਸ, ਟਰੈਫਿਕ, ਅੰਮ੍ਰਿਤਸਰ ਵੱਲੋਂ ਕਮਿਸ਼ਨਰੇਟ ਅੰਮ੍ਰਿਤਸਰ ਦੇ ਨਿਰਦੇਸ਼ਾਂ ਹੇਠ ਇੰਸਪੈਕਟਰ ਧਰਮਿੰਦਰ ਕਲਿਆਣ ਦੀ ਪੁਲਿਸ ਟੀਮ ਨੇ ਜੋਨ ਨੰ. 01 ਦੇ ਏਰੀਆਂ ਰਾਮ ਬਾਗ ਤੋਂ ਘਿਉ ਮੰਡੀ ਤੱਕ ਅਤੇ ਆਈ.ਡੀ.ਐਚ. ਮਾਰੀਕਟ, ਜੋਨ ਨੰ. 02 ਅਮਨਦੀਪ ਹਸਪਤਾਲ ਦੇ ਬਾਹਰੋਂ, ਕਿਚਲੂ ਚੌਕ ਤੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੱਕ, ਅਮਨਦੀਪ ਮੈਡੀਸਿਟੀ ਅਤੇ ਨਾਵਲਟੀ ਚੌਕ ਤੱਕ ਅਤੇ ਜੌਨ ਨੰ. 03 ਦੁਰਗਿਆਨਾ ਮੰਦਰ, ਹਾਥੀ ਗੇਟ ਤੱਕ ਸੜਕਾਂ ਤੇ ਨੋ-ਪਾਰਕਿੰਗ ਜੋਨ ਵਿੱਚ ਲੱਗੀਆਂ ਗੱਡੀਆਂ ਨੂੰ ਟੋਅ ਕਰਵਾਕੇ ਸੜਕ ਖਾਲੀ ਕਰਾਈ ਗਈ ਤੇ ਟਰੈਫਿਕ ਨੂੰ ਰੈਗੁਲੇਟ ਕਰਵਾਇਆ ਗਿਆ। ਉਕਤਾ ਵੱਖ-ਵੱਖ ਜਗ੍ਹਾ ਤੋਂ ਕਰੀਬ 40 ਗੱਡੀਆ ਟੋਅ ਕਰਵਾ ਕੇ ਸੜਕਾਂ ਨੂੰ ਖਾਲੀ ਕਰਵਾ ਕੇ ਗੱਡੀਆ ਦੇ ਚਲਾਣ ਕੀਤੇ ਗਏ। ਇਸ ਤੋਂ ਇਲਾਵਾ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਦਲਜੀਤ ਸਿੰਘ ਵੱਲੋਂ ਆਪਣੀ ਟੀਮ ਨਾਲ ਰਿਕਸ਼ਾ ਯੂਨੀਅਨ ਆਟੋ ਯੂਨੀਅਨ ਦੇ ਡਰਾਇਵਰਾ ਨੂੰ ਟਰੈਫਿਕ ਦੇ ਨਿਯਮਾ ਸਬੰਧੀ ਜਾਗਰੂਕ ਕਰਨ ਲਈ ਕੈਂਪ ਲਗਾਇਆ ਗਿਆ ਤੇ ਟਰੈਫਿਕ ਨਿਯਮਾ ਦੀ ਪਾਲਣਾ ਕਰਵਾਈ ਗਈ ਤਾਂ ਜੋ ਇੰਨਾ ਏਰੀਆ ਵਿੱਚ ਆਮ ਪਬਲਿਕ ਨੂੰ ਟਰੈਫਿਕ ਦੀ ਸਮੱਸਿਆ ਪੇਸ਼ ਨਾ ਆਵੇ। ਇਹ ਮੁਹਿੰਮ ਭਵਿੱਖ ਵਿੱਚ ਲਗਾਤਾਰ ਵੀ ਜਾਰੀ ਰਹੇਗੀ।