Ropar-Nawanshahar
ਸੜ੍ਹਕ ਹਾਦਸੇ ‘ਚ ਨੌਜਵਾਨ ਦੀ ਮੌਤ
ਕਾਠਗੜ੍ਹ 20 ਅਪ੍ਰੈਲ (ਦਿਵਿਆ ਸਵੇਰਾ)
ਅੱਜ ਵਕਤ ਕਰੀਬ 12ਵਜੇ ਬਲਾਚੌਰ ਰੋਪੜ ਨੈਸ਼ਨਲ ਮਾਰਗ ਤੇ ਨੇੜਲੇ ਪਿੰਡ ਭਰਥਲਾ ਦੇ ਸੜਕ ਕਰਾਸ ਕੱਟ ਤੇ ਇਕ ਕਾਰ ਅਤੇ ਐਕਟਿਵਾ ਦੀ ਅਚਾਨਕ ਭਿਆਨਕ ਟੱਕਰ ਹੋ ਗਈ।ਜਿਸ ਵਿਚ ਐਕਟਿਵਾ ਸਵਾਰ ਹਰਭਜਨਾ ਪੁਤਰ ਜੱਲਾ ਰਾਮ ਵਾਸੀ ਭਰਥਲਾ ਥਾਣਾ ਕਾਠਗੜ੍ਹ ਆਪਣੇ ਕਿਸੇ ਨਿਜੀ ਕੰਮ ਤੋਂ ਬੇਟ ਖੇਤਰ ਤੋਂ ਆਪਣੇ ਘਰ ਆ ਰਿਹਾ ਸੀ। ਤਾਂ ਅਚਾਨਕ ਇਕ ਕਾਰ ਨੰਬਰ ਪੀ,ਬੀ,07 ਬੀ,ਐਮ,3483 ਬਲਾਚੌਰ ਵਲ ਤੋਂ ਰੋਪੜ ਵੱਲ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਜਿਸ ਨਾਲ ਦੋਨਾਂ ਵਾਹਨਾਂ ਦੀ ਟੱਕਰ ਹੋ ਗਈ। ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਥਾਣਾ ਕਾਠਗੜ੍ਹ ਨੂੰ ਫੋਨ ਰਾਹੀਂ ਦੱਸਿਆ ਕਿ ਭਰਥਲਾ ਕ੍ਰਾਸ ਕੱਟ ਤੇ ਇਕ ਐਕਟਿਵਾ ਸਕੂਟਰੀ ਅਤੇ ਕਾਰ ਦੀ ਭਿਆਨਕ ਟੱਕਰ ਹੋ ਗਈ ਹੈ। ਸੂਚਨਾ ਮਿਲਦੀ ਸਾਰ ਥਾਣਾ ਕਾਠਗੜ੍ਹ ਦੀ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ। ਪੁਲੀਸ ਨੇ ਜ਼ਖ਼ਮੀ ਹਾਲਤ ਵਿੱਚ ਐਕਟਿਵਾ ਸਵਾਰ ਨੂੰ ਰੋਪੜ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਜਿਥੇ ਡਾਕਟਰਾਂ ਵੱਲੋਂ ਉਸ ਜ਼ਖ਼ਮੀ ਵਿਅਕਤੀ ਨੂੰ ਮਿਰਤਕ ਐਲਾਨਿਆ ਗਿਆ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾ ਕੇ ਪੁਲੀਸ ਥਾਣਾ ਕਾਠਗੜ੍ਹ ਨੇ ਕਾਰ ਅਤੇ ਐਕਟਿਵਾ ਸਕੂਟਰੀ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।