Amritsar

ਗੰਨ ਪੁਆਇੰਟ ‘ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 2 ਮੁਲਜ਼ਮ ਕੀਤੇ ਕਾਬੂ

Published

on

ਕਾਬੂ ਕੀਤੇ ਦੋਸ਼ੀਆਂ ਤੋਂ 1 ਦੇਸੀ ਕੱਟਾ, 5 ਕਾਰਤੂਸ ਜਿੰਦਾ (315 ਬੋਰ) ਤੇ 1 ਚੋਰੀ ਦੀ ਐਕਟਿਵਾ ਵੀ ਕੀਤੀ ਗਈ ਬਰਾਮਦ

ਸ੍ਰੀ ਅੰਮ੍ਰਿਤਸਰ ਸਾਹਿਬ 18 ਅਪ੍ਰੈਲ ( ਰਣਜੀਤ ਸਿੰਘ ਮਸੌਣ)
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੌਨਿਹਾਲ ਸਿੰਘ ਦੀਆਂ ਹਦਾਇਤਾਂ ਤੇ ਹਰਜੀਤ ਸਿੰਘ ਏ.ਡੀ.ਸੀ.ਪੀ ਡਿਟੈਕਟਿਵ ਦੇ ਦਿਸ਼ਾ-ਨਿਰਦੇਸ਼ਾਂ ਤੇ ਗੁਰਿੰਦਰਪਾਲ ਸਿੰਘ ਨਾਗਰਾ ਏ.ਸੀ.ਪੀ ਡਿਟੈਕਟਿਵ ਦੀ ਨਿਗਰਾਨੀ ਹੇਠ ਇੰਸਪੈਕਟਰ ਅਮਨਦੀਪ ਸਿੰਘ, ਇੰਚਾਰਜ ਸੀ.ਆਈ.ਏ ਸਟਾਫ, ਅੰਮ੍ਰਿਤਸਰ ਨੇ ਦੱਸਿਆਂ ਕਿ ਇਹ ਮੁਕੱਦਮਾਂ ਅਰਸ਼ਦੀਪ ਸਿੰਘ ਵਾਸੀ ਮਜੀਠਾ ਰੋਡ, ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਹੋਇਆ ਕਿ ਮਿਤੀ 12-04-2023 ਸਮਾਂ ਕਰੀਬ 09:45 ਪੀ.ਐਮ, ਉਹ, ਆਪਣੀ ਐਕਟੀਵਾਂ ਹੋਂਡਾ ਤੇ ਸਵਾਰ ਹੋ ਕੇ ਹਰਜੋਤ ਡੇਅਰੀ ਤੋਂ ਦੁੱਧ ਲੈ ਕੇ ਸਟਾਰ ਬੇਕਰੀ ਪੁੱਜਾ ਤਾਂ ਇੱਕ ਮੋਟਰਸਾਈਕਲ ਸਪਲੈਂਡਰ ਸਵਾਰ ਤਿੰਨ ਨਾਮਾਲੂਮ ਵਿਅਕਤੀਆਂ ਉਸਦੀ ਐਕਟੀਵਾ ਖੋਹ ਕੇ ਲੈ ਗਏ।
ਏ.ਐਸ.ਆਈ ਵਿਨੋਦ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਨੇ ਹਰ ਪਹਿਲੂ ਤੋਂ ਤਫ਼ਤੀਸ਼ ਕਰਦੇ ਹੋਏ, ਯੋਜਨਾਬੰਦ ਤਰੀਕੇ ਨਾਲ ਮੁਕੱਦਮਾਂ ਵਿੱਚ ਲੋੜੀਂਦੇ ਦੋਸ਼ੀ ਬਿੱਟੂ ਬਹੀਆ ਪੁੱਤਰ ਨੰਦੂ ਵਾਸੀ ਗਲੀ ਮਾਲੀਆ ਵਾਲੀ ਫੇਜਪੁਰਾ ਥਾਣਾ ਮਜੀਠਾ ਰੋਡ ਅੰਮ੍ਰਿਤਸਰ ਨੂੰ ਮਿਤੀ 17-4-2023 ਅਤੇ ਅਜੇਬੀਰ ਸਿੰਘ ਉਰਫ ਅਜੇ ਪੁੱਤਰ ਬਲਜੀਤ ਸਿੰਘ ਵਾਸੀ ਗਲੀ ਨੰਬਰ 2 ਬਾਬਾ ਦੀਪ ਸਿੰਘ ਕਲੌਨੀ ਨੰਗਲੀ ਭੱਠਾ, ਥਾਣਾ ਸਦਰ, ਅੰਮ੍ਰਿਤਸਰ ਨੂੰ ਮਿਤੀ 18-04-2023 ਨੂੰ ਗ੍ਰਿਫ਼ਤਾਰ ਕਰਕੇ *ਇਹਨਾਂ ਪਾਸੋਂ ਇੱਕ ਦੇਸੀ ਕੱਟਾ 315 ਬੋਰ ਸਮੇਤ 5 ਰੌਦ ਜਿੰਦਾ 315 ਬੋਰ ਅਤੇ ਇੱਕ ਚੋਰੀ ਦੀ ਐਕਟਿਵਾ ਸਕੂਟਰੀ ਰੰਗ ਚਿੱਟਾ ਬਿਨਾਂ ਨੰਬਰੀ ਬਰਾਮਦ ਕੀਤੀ* ਗਈ।
ਗ੍ਰਿਫ਼ਤਾਰ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਇੰਕਸ਼ਾਫ਼ ਕੀਤਾ ਕਿ *ਪਿੱਛਲੇ ਦਿਨੀ ਖੰਡੇ ਵਾਲਾ ਚੌਕ ਤੋਂ ਮੈਡੀਕਲ ਇਨਕਲੇਵ ਵੱਲ ਜਾਂਦੇ ਸਮੇਂ ਇੱਕ ਲੜਕੇ ਪਾਸੋਂ ਇੱਕ ਐਕਟਿਵਾ ਰੰਗ ਗਰੇਅ ਨੂੰ ਪਿਸਟਲ ਦੀ ਨੋਕ ਤੇ ਖੋਹ ਕੀਤਾ* ਸੀ। ਜਿਸ ਸਬੰਧੀ ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਵਿੱਖੇ ਮੁਕੱਦਮਾ ਨੰਬਰ 27 ਮਿਤੀ 2-04-2023 ਜੁਰਮ 379-ਬੀ/34 ਭ.ਦ. 25/54/59 ਅਸਲਾ ਐਕਟ ਦਰਜ਼ ਰਜਿਸਟਰ ਕੀਤਾ ਗਿਆ ਸੀ ਤੇ ਹੁਣ ਮੁਕੱਦਮਾਂ ਨੰਬਰ 110 ਮਿਤੀ 13-04-2023 ਜੁਰਮ 379-ਬੀਵਾਧਾ ਜੁਰਮ 379-ਬੀ (2), 41125/54/5 ਸ੍ਐਕਟ, ਥਾਣਾ ਸਦਰ, ਅੰਮ੍ਰਿਤਸਰ ਵਿੱਚ ਕੀਤਾ ਗਿਆ ਹੈ
ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਹਨਾਂ ਦੇ ਤੀਜ਼ੇ ਸਾਥੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਤਫ਼ਤੀਸ਼ ਜਾਰੀ ਹੈ।
*ਪਹਿਲਾਂ ਦਰਜ਼ ਮੁਕੱਦਮੇਂ:-* ਗ੍ਰਿਫ਼ਤਾਰ ਦੋਸ਼ੀ ਬਿੱਟ ਬਹੀਆ ਦੇ ਖਿਲਾਫ਼ ਪਹਿਲਾਂ ਵੀ ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਵਿੱਖੇ ਲੁੱਟ-ਖੋਹ, ਆਰਮਜ਼ ਐਕਟ ਅਧੀਨ 2 ਮੁਕੱਦਮੇਂ ਦਰਜ਼ ਹਨ ਅਤੇ ਦੋਸ਼ੀ ਅਜੇਬੀਰ ਸਿੰਘ ਦੇ ਖਿਲਫ ਪਹਿਲਾਂ ਵੀ ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਵਿੱਖੇ ਲੁੱਟ-ਖੋਹ ਤੇ ਚੋਰੀ ਦੇ 2 ਮੁਕੱਦਮੇਂ ਦਰਜ਼ ਹਨ।

5/5 - (1 vote)

Leave a Reply

Your email address will not be published. Required fields are marked *

Trending

Exit mobile version