Education
ਐਨ.ਸੀ.ਸੀ ਕੈਡਿਟਾਂ ਨੇ ਡਾ. ਭੀਮ ਰਾਓ ਅੰਬੇਦਕਰ ਸਰਕਾਰੀ ਕਾਲਜ ਰੋਸ਼ਨਵਾਲਾ ਵਿਖੇ ਲਗਾਏ ਬੂਟੇ
ਭਵਾਨੀਗੜ੍ਹ, 18 ਅਪ੍ਰੈਲ (ਦਿਵਿਆ ਸਵੇਰਾ )
ਅੱਜ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਦੇ ਲੱਗਭੱਗ ਵੀਹ ਕੁ ਐਨ ਸੀ ਸੀ ਕੈਡਿਟਾਂ ਨੇ ਆਪਣੇ ਸਕੂਲ ਦੇ ਏ ਐਨ ਓ ਥਰਡ ਅਫ਼ਸਰ ਸ਼੍ਰੀ ਵੀਰ ਚੰਦ ਨਾਲ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਸਰਕਾਰੀ ਕਾਲਜ ਰੋਸ਼ਨਵਾਲਾ ਵਿਖੇ ਦੌਰਾ ਕੀਤਾ। ਜਿਸ ਦੌਰਾਨ ਐਨ ਸੀ ਸੀ ਕੈਡਿਟਾਂ ਵੱਲੋਂ ਕਾਲਜ ਵਿੱਚ ਛਾਂ ਦਾਰ ਪੌਦੇ ਲਗਾਏ ਗਏ। ਇਸ ਸਮੇਂ ਕਾਲਜ ਦੇ ਪ੍ਰਿੰਸੀਪਲ ਡਾ. ਜਰਨੈਲ ਸਿੰਘ ਧਾਲੀਵਾਲ ਨੇ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹੋਏ ਸੰਬੋਧਨ ਕੀਤਾ। ਉਨ੍ਹਾਂ ਨੇ ਸਮਾਜ ਨੂੰ ਐਨ ਸੀ ਸੀ ਦੇ ਯੋਗਦਾਨ ਅਤੇ ਮਹੱਤਤਾ ਤੇ ਚਾਨਣਾ ਪਾਇਆ। ਇਸ ਸਮੇਂ ਪ੍ਰੋਫੈਸਰ ਇੰਦਰਦੀਪ ਸਿੰਘ ਜੱਸੜ ਵੱਲੋਂ ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਦਾ ਇੰਤਜ਼ਾਮ ਕੀਤਾ ਗਿਆ ਅਤੇ ਪ੍ਰੋਫੈਸਰ ਅਸ਼ਵਨੀ ਕੁਮਾਰ ਵੱਲੋਂ ਸੰਸਥਾ, ਐਨ ਸੀ ਸੀ ਅਫ਼ਸਰ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਸੰਸਥਾ ਵੱਲੋਂ ਕੀਤੇ ਗਏ ਇਸ ਉੱਦਮ ਦੀ ਸ਼ਲਾਘਾ ਕੀਤੀ ਗਈ।