Entertainment
ਪੰਜਾਬੀ ਕਵੀ ਗੁਰਭਜਨ ਗਿੱਲ ਦੀ ਕਾਵਿ – ਪੁਸਤਕ ਚਰਖ਼ੜੀ ਦਾ ਦੂਜਾ ਐਡੀਸ਼ਨ ਲੋਕ ਅਰਪਣ
ਲੁਧਿਆਣਾ 22 ਅਪ੍ਰੈਲ (ਸੋਨੀਆਂ)
ਪੰਜਾਬੀ ਕਵੀ ਪ੍ਰੋ ਗੁਰਭਜਨ ਸਿੰਘ ਗਿੱਲ ਦੇ ਸਿਰਫ਼ ਡੇਢ ਸਾਲ ਪਹਿਲਾਂ ਛਪੇ ਕਾਵਿ ਸੰਗ੍ਰਹਿ ਚਰਖ਼ੜੀ ਦਾ ਦੂਜਾ ਐਡੀਸ਼ਨ ਪ੍ਰਕਾਸ਼ਿਤ ਹੋਣਾ ਜਿੱਥੇ ਮਾਣ ਵਾਲੀ ਗੱਲ ਹੈ, ਓਥੇ ਇਸ ਗੱਲ ਦਾ ਵੀ ਜੁਆਬ ਹੈ ਕਿ ਪੰਜਾਬੀ ਕਵਿਤਾ ਪੜ੍ਹਨ ਵਾਲਿਆਂ ਦੀ ਗਿਣਤੀ ਘਟ ਰਹੀ ਹੈ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ ਰਵਿੰਦਰ ਸਿੰਘ ਭੱਠਲ ਨੇ ਬੀਤੀ ਸ਼ਾਮ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਲੋਕ ਅਰਪਣ ਕਰਦਿਆ ਇਹ ਸ਼ਬਦ ਕਹੇ।
232 ਪੰਨਿਆਂ ਦੀ ਇਸ ਵੱਡ ਆਕਾਰੀ ਪੁਸਤਕ ਦੀਆਂ 1000 ਕਾਪੀਆਂ ਨੂੰ ਸਵੀਨਾ ਪ੍ਰਕਾਸ਼ਨ ਕੈਲੇਫੋਰਨੀਆ ਨੇ ਪ੍ਰਕਾਸ਼ਿਤ ਕਰਕੇ ਸਿੰਘ ਬਰਦਰਜ਼ ਰਾਹੀਂ ਵਿਤਰਿਤ ਕੀਤਾ ਸੀ।
ਇਸ ਮੌਕੇ ਨਿਉਯਾਰਕ ਤੋਂ ਆਏ ਰਾਗ ਤ੍ਰੈਮਾਸਿਕ ਪੱਤਰ ਦੇ ਮੁੱਖ ਸੰਪਾਦਕ ਇੰਦਰਜੀਤ ਸਿੰਘ ਪੁਰੇਵਾਲ ਨੇ ਕਿਹਾ ਕਿ ਕਵਿਤਾ, ਗੀਤ, ਗ਼ਜ਼ਲ ਤੇ ਰੁਬਾਈ ਨੂੰ ਇੱਕੋ ਜਿੰਨੀ ਮੁਹਾਰਤ ਵਾਲੇ ਬਹੁਤ ਘੱਟ ਲੇਖਕ ਹਨ, ਪਰ ਪ੍ਰੋ ਗਿੱਲ ਨੇ ਪਿਛਲੇ ਪੰਜ ਦਹਾਕਿਆਂ ਤੋਂ ਇਹ ਸਭ ਕਾਵਿ ਰੂਪ ਲਿਖਣ ਵਿੱਚ ਨਿਰੰਤਰਤਾ ਕਾਇਮ ਰੱਖੀ ਹੈ।
ਮੋਦੀ ਕਾਲਿਜ ਪਟਿਆਲਾ ਦੇ ਸੇਵਾ ਮੁਕਤ ਪ੍ਰੋਫ਼ੈਸਰ ਬਲਬੀਰ ਸਿੰਘ ਗੁਰਾਇਆ ਪਟਿਆਲਾ ਨੇ ਚਰਖ਼ੜੀ ਦਾ ਸੁਆਗਤ ਕਰਦਿਆਂ ਕਿਹਾ ਕਿ ਵਕਤ ਦੀ ਨਬਜ਼ ਨੂੰ ਇਸ ਸੰਗ੍ਰਹਿ ਵਿੱਚ ਧੜਕਦੇ ਮਹਿਸੂਸ ਕੀਤਾ ਜਾ ਸਕਦਾ ਹੈ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ ਗੁਰਇਕਬਾਲ ਸਿੰਘ ਨੇ ਮੁਬਾਰਕ ਦੇਂਦਿਆਂ ਕਿਹਾ ਕਿ ਚਰਖ਼ੜੀ ਵਿੱਚ ਉਨ੍ਹਾਂ ਦੀਆਂ 2013 ਤੋਂ ਬਾਅਦ ਲਗਪਗ ਨੌਂ ਸਾਲ ਦੀਆਂ ਆਜ਼ਾਦ ਕਵਿਤਾਵਾਂ ਹਨ ਜੋ ਸਾਨੂੰ ਇਸ ਸਮਾਕਾਲ ਦੇ ਰੂ ਬਰੂ ਖ੍ਹਾ ਕਰਦੀਆਂ ਹਨ।
ਕੌਮੀ ਪੁਰਸਕਾਰ ਵਿਜੇਤਾ ਅਧਿਆਪਕ ਤੇ ਪੰਜਾਬੀ ਬਾਲ ਸਾਹਿੱਤ ਲੇਖਕ ਕਰਮਜੀਤ ਸਿੰਘ ਗਰੇਵਾਲ(ਲਲਤੋਂ) ਨੇ ਵੀ ਇਸ ਮੁੱਲਵਾਨ ਰਚਨਾ ਵਿੱਚੋਂ ਮਹੱਤਵਪੂਰਨ ਕਵਿਤਾਵਾਂ ਨੰਦੋ ਬਾਜੀਗਰਨੀ, ਬਦਲ ਗਏ ਮੰਡੀਆਂ ਦੇ ਭਾਅ, ਤਰੱਕੀ ਰਾਮ, ਪਰਜਾਪੱਤ, ਦੁਸਹਿਰਾ ਯੁੱਧ ਦਾ ਆਖ਼ਰੀ ਦਿਨ ਨਹੀਂ ਹੁੰਦਾ,ਸੂਰਜ ਦੀ ਜ਼ਾਤ ਨਹੀਂ ਹੁੰਦੀ, ਡਾਰਵਿਨ ਝੂਠ ਬੋਲਦਾ ਹੈ, ਬਹੁਤ ਯਾਦ ਆਉਂਦੀ ਹੈ ਲਾਲਟੈਣ ਦੇ ਹਵਾਲੇ ਨਾਲ ਕੁਝ ਮੁੱਲਵਾਨ ਟਿਪਣੀਆਂ ਕੀਤੀਆਂ। ਤ੍ਰੈਲੋਚਨ ਲੋਚੀ ਨੇ ਦੱਸਿਆ ਕਿ ਭਾ ਜੀ ਗੁਰਭਜਨ ਲਗਾਤਾਰ ਸਿਰਜਣਸ਼ੀਲ ਕਵੀ ਹਨ ਜਿੰਨ੍ਹਾਂ ਨੇ 1971 ਤੋਂ ਕਾਵਿ ਸਿਰਜਣਾ ਆਰੰਭੀ ਅਤੇ 1978 ਵਿੱਚ ਉਨ੍ਹਾਂ ਦਾ ਪਹਿਲਾ ਕਾਵਿ ਸੰਗ੍ਰਹਿ “ਸ਼ੀਸ਼ਾ ਝੂਠ ਬੋਲਦਾ ਹੈ” ਛਪਿਆ। ਇਸ ਤੋਂ ਬਾਅਦ ਹਰ ਧੁਖਦਾ ਪਿੰਡ ਮੇਰਾ ਹੈ (ਗਜ਼ਲ ਸੰਗ੍ਰਹਿ), ਸੁਰਖ਼ ਸਮੁੰਦਰ (ਕਾਵਿ ਸੰਗ੍ਰਹਿ) ਦੋ ਹਰਫ਼ ਰਸੀਦੀ (ਗ਼ਜ਼ਲ ਸੰਗ੍ਰਹਿ) ਅਗਨ ਕਥਾ (ਕਾਵਿ ਸੰਗ੍ਰਹਿ), ਮਨ ਦੇ ਬੂਹੇ ਬਾਰੀਆਂ (ਗ਼ਜ਼ਲ ਸੰਗ੍ਰਹਿ) ਧਰਤੀ ਨਾਦ (ਕਾਵਿ ਸੰਗ੍ਰਹਿ), ਖ਼ੈਰ ਪੰਜਾਂ ਪਾਣੀਆਂ ਦੀ (ਹਿੰਦ ਪਾਕ ਰਿਸ਼ਤਿਆਂ ਤੇ ਪੰਜਾਬੀਅਤ ਬਾਰੇ ਕਵਿਤਾਵਾਂ), ਫੁੱਲਾਂ ਦੀ ਝਾਂਜਰ (ਗੀਤ ਸੰਗ੍ਰਹਿ), ਪਾਰਦਰਸ਼ੀ (ਕਾਵਿ ਸੰਗ੍ਰਹਿ), ਮੋਰਪੰਖ (ਗ਼ਜ਼ਲ ਸੰਗ੍ਰਹਿ)
ਮਨ ਤੰਦੂਰ (ਕਾਵਿ ਸੰਗ੍ਰਹਿ), ਤਾਰਿਆਂ ਦੇ ਨਾਲ ਗੱਲਾਂ ਕਰਦਿਆਂ (ਸੁਲੱਖਣ ਸਿੰਘ ਸਰਹੱਦੀ ਵੱਲੋਂ ਸੰਪਾਦਿਤ ਗ਼ਜ਼ਲ ਸੰਗ੍ਰਹਿ) ਗੁਲਨਾਰ (ਗ਼ਜ਼ਲ ਸੰਗ੍ਰਹਿ)
ਮਿਰਗਾਵਲੀ (ਗ਼ਜ਼ਲ ਸੰਗ੍ਰਹਿ) ਰਾਵੀ ( ਗ਼ਜ਼ਲ ਸੰਗ੍ਰਹਿ) ਸੁਰਤਾਲ (ਗ਼ਜ਼ਲ ਸੰਗ੍ਰਹਿ) ਪਿੱਪਲ ਪੱਤੀਆਂ (ਗੀਤ ਸੰਗ੍ਰਹਿ ) ਜਲ ਕਣ (ਰੁਬਾਈਆਂ)
ਪੱਤੇ ਪੱਤੇ ਲਿਖੀ ਇਬਾਰਤ, (ਕੁਦਰਤ ਬਾਰੇ 103 ਰੁਬਾਈਆਂ ਅਤੇ ਤੇਜ ਪ੍ਰਤਾਪ ਸਿੰਘ ਸੰਧੂ ਦੇ ਫੋਟੋ ਚਿਤਰਾਂ ਸਮੇਤ ਵਾਤਾਵਰਣ ਬਾਰੇ ਇਕਲੌਤੀ ਵਾਰਤਕ ਪੁਸਤਕ ਕੈਮਰੇ ਦੀ ਅੱਖ ਬੋਲਦੀ 1999 ਚ ਛਪੀ ਸੀ। ਪ੍ਰੋ ਗੁਰਭਜਨ ਸਿੰਘ ਗਿੱਲ ਨੇ ਸਭ ਲੇਖਕ ਦੋਸਤਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਗੈਰ ਰਸਮੀ ਢੰਗ ਨਾਲ ਇਸ ਕਿਤਾਬ ਦੇ ਦੂਜੇ ਐਡੀਸ਼ਨ ਨੂੰ ਪਾਠਕਾਂ ਦੇ ਰੂ ਬ ਰੂ ਕੀਤਾ ਹੈ।
ਇਸ ਮੌਕੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਨਿਉਯਾਰਕ ਤੋ ਆਏ ਲੇਖਕ ਇੰਦਰਜੀਤ ਸਿੰਘ ਪੁਰੇਵਾਲ ਸੰਪਾਦਕ “ਰਾਗ” ਨੂੰ ਪਾਰਕਰ ਦਾ ਪੈੱਨ ਤੇ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ। ਪਰਵਾਸੀ ਸਾਹਿੱਤ ਅਧਿਐਨ ਕੇਂਦਰ ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਵੱਲੋਂ ਛਪਦੇ ਤ੍ਰੈਮਾਸਿਕ ਪੱਤਰ ਪਰਵਾਸ ਦੇ ਕੁਝ ਅੰਕ ਵੀ ਪੰਜਾਬੀ ਵਿਭਾਗ ਦੀ ਮੁਖੀ ਪ੍ਰੋ ਸ਼ਰਨਜੀਤ ਕੌਰ ਵੱਲੋਂ ਤ੍ਰੈਲੋਚਨ ਲੋਚੀ ਰਾਹੀਂ ਸ ਇੰਦਰਜੀਤ ਸਿੰਘ ਪੁਰੇਵਾਲ ਨੂੰ ਭੇਂਟ ਕੀਤੇ ਗਏ। ਡਾ ਗੁਰਇਕਬਾਲ ਸਿੰਘ ਨੇ ਆਪਣਾ ਨਵ ਪ੍ਰਕਾਸ਼ਿਤ ਪਲੇਠਾ ਕਾਵਿ ਸੰਗ੍ਰਹਿ “ਜੋਗੀ ਅਰਜ਼ ਕਰੇ” ਹਾਜ਼ਰ ਲੇਖਕਾਂ ਨੂੰ ਭੇਂਟ ਕੀਤਾ।
Entertainment
ਵਾਰਡ 32 ‘ਚ ਧੁੰਨਾ ਦੀ ਸਰਪ੍ਰਸਤੀ ਹੇਠ ‘ਤੀਜ’ ਦਾ ਤਿਉਹਾਰ ਧੂਮ – ਧਾਮ ਨਾਲ ਮਨਾਇਆ
ਸੱਭਿਆਚਾਰਕ ਰੰਗ ਨਾਲ ਰੰਗਿਆ ਤੀਜ ਦਾ ਤਿਉਹਾਰ ‘ਚ ਹਿੱਸਾ ਲੈ ਕੇ ਮਨ ਗਦ – ਗਦ ਹੋ ਗਿਆ – ਵਿਧਾਇਕਾ ਛੀਨਾ
ਲੁਧਿਆਣਾ , 25 ਜੁਲਾਈ (ਡਾ ਤਰਲੋਚਨ)
ਸਾਉਣ ਦੇ ਮਹੀਨੇ ‘ਚ ਮਨਾਇਆ ਜਾਣ ਵਾਲਾ ਮਹਿਲਾਵਾਂ ਦਾ ਤਿਉਹਾਰ ‘ਤੀਜ’ ਵਾਰਡ ਨੰ : 32 ਵਿਖੇ ਸਥਿੱਤ ਗੋਲਡਨ ਪੈਲੇਸ , ਡਾਬਾ ਵਿਖੇ ਆਮ ਆਦਮੀ ਪਾਰਟੀ ਹਲਕਾ ਦੱਖਣੀ ਬੀ. ਸੀ . ਵਿੰਗ ਦੇ ਪ੍ਰਧਾਨ ਜਗਦੇਵ ਸਿੰਘ ਧੁੰਨਾ ਦੀ ਸਰਪ੍ਰਸਤੀ ‘ਚ ‘ਆਓ ਭੈਣੇ ਤੀਜ ਮਨਾਈਏ , ਆਪਣੇ ਹਾਸਿਆਂ ਅਤੇ ਕਲਾਕਾਰੀਆਂ ਨਾਲ ਵਿਹੜਾ ਮਹਿਕਾਈਏ ‘ ਦੇ ਬੈਨਰ ਹੇਠ ਬਹੁਤ ਹੀ ਧੂਮ – ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਹਲਕਾ ਦੱਖਣੀ ਦੀ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਤੇ ਬੀਬੀ ਛੀਨਾ ਦਾ ਜ਼ੋਰਦਾਰ ਸਵਾਗਤ ਕਰਦਿਆਂ ਮਹਿਲਾਵਾਂ ਨੇ ਉਹਨਾਂ ਨੂੰ ਫੁਲਕਾਰੀ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਜਗਦੇਵ ਸਿੰਘ ਧੁੰਨਾ ਨੇ ਬੀਬੀ ਛੀਨਾ ਨੂੰ ਇਸ ਪ੍ਰੋਗਰਾਮ ਵਿੱਚ ਪਹੁੰਚਣ ਤੇ ਜੀ ਆਇਆਂ ਕਿਹਾ । ਉਹਨਾਂ ਕਿਹਾ ਕਿ ਭਾਵੇਂ ਬੀਬੀ ਛੀਨਾ ਨੂੰ ਬਹੁਤ ਸਾਰੇ ਰੁਝੇਵੇਂ ਹੁੰਦੇ ਹਨ ਪਰ ਉਹ ਵਾਰਡ ਨੰ : 32 ‘ਚ ਕਰਵਾਏ ਜਾਂਦੇ ਹਰ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਕੇ ਸਾਡਾ ਸਾਰੇ ਵਾਰਡ ਵਾਸੀਆਂ ਦਾ ਮਾਣ ਵਧਾਉਂਦੇ ਹਨ । ਇਸ ਮੌਕੇ ਤੇ ਬੀਬੀ ਛੀਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਉਣ ਦੇ ਮਹੀਨੇ ‘ਚ ਮਨਾਇਆ ਜਾਂਦਾ ਇਹ ਤੀਜ ਦਾ ਤਿਉਹਾਰ ਮਹਿਲਾਵਾਂ ਦਾ ਖਾਸ ਤਿਉਹਾਰ ਹੈ। ਇਸ ਤਿਉਹਾਰ ਨੂੰ ਨਵ ਵਿਆਹੀਆਂ ਕੁੜੀਆਂ ਬਹੁਤ ਹੀ ਧੂਮ – ਧਾਮ ਨਾਲ ਮਨਾਉਂਦੀਆਂ ਹਨ। ਉਹਨਾਂ ਕਿਹਾ ਕਿ ਅੱਜ ਇਹ ਪ੍ਰੋਗਰਾਮ ਦੇਖ ਕੇ ਜਿਸ ਵਿਚ ਹਰ ਤਰਾਂ ਦਾ ਸੱਭਿਆਚਾਰਕ ਰੰਗ ਭਰਿਆ ਹੋਇਆ ਸੀ ਅਤੇ ਜਿਸ ਤਰ੍ਹਾਂ ਇਸ ਵਿਚ ਪੁਰਾਤਨ ਵਸਤੂਆਂ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਛੋਟੇ-ਛੋਟੇ ਬੱਚਿਆਂ ਵਲੋਂ ਪੇਸ਼ ਕੀਤਾ ਗਿਆ ਨਾਟਕ ‘ਸੰਧਾਰਾ’ ਉਸ ਨੂੰ ਦੇਖਕੇ ਮੇਰਾ ਮਨ ਗਦ-ਗਦ ਹੋ ਗਿਆ ਹੈ । ਉਨ੍ਹਾਂ ਕਿਹਾ ਕਿ ਅਗਲੇ ਸਾਲ ਇਸ ਤੋਂ ਵੀ ਵੱਡਾ ਪ੍ਰੋਗਰਾਮ ਹਲਕਾ ਦੱਖਣੀ ਵਿੱਚ ਕੀਤਾ ਜਾਵੇਗਾ। ਜਿਸ ਵਿੱਚ ਹਲਕਾ ਦੱਖਣੀ ਦੀਆਂ ਸਮੂਹ ਮਹਿਲਾਵਾਂ ਨੂੰ ਸੱਦਾ ਪੱਤਰ ਦਿੱਤਾ ਜਾਵੇਗਾ। ਇਸ ਮੌਕੇ ਤੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੀਆਂ ਮਹਿਲਾਵਾਂ ਨੂੰ ਬੀਬੀ ਛੀਨਾ , ਹਰਪ੍ਰੀਤ ਸਿੰਘ , ਜਗਦੇਵ ਸਿੰਘ ਧੁੰਨਾ ਵਲੋਂ ਆਕਰਸ਼ਕ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਜੱਸੀ , ਰਮਨ , ਨਿੱਧੀ , ਨਰਿੰਦਰ , ਪੱਲਵੀ , ਹਰਪ੍ਰੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ‘ਚ ਮਹਿਲਾਵਾਂ ਹਾਜ਼ਰ ਸਨ ।
Entertainment
ਨੱਚਦਾ ਪੰਜਾਬ ਯੂਥ ਵੈੱਲਫੇਅਰ ਕਲੱਬ ਨੇ ਕਰਵਾਇਆ ਸੱਭਿਆਰਚਾਰਕ ਪ੍ਰੋਗਰਾਮ
ਨੌਜਵਾਨ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜਕੇ ਰੱਖਣ ਯੂਥ ਕਲੱਬਾਂ -ਰਿਸ਼ੀਤਾ ਰਾਣਾ
ਲੁਧਿਆਣਾ , 4 ਜੁਲਾਈ (ਡਾ ਤਰਲੋਚਨ)
ਨੱਚਦਾ ਪੰਜਾਬ ਯੂਥ ਵੈੱਲਫੇਅਰ ਕਲੱਬ ਵਲੋਂ ਭੰਗੜਾ ਸਿਖਲਾਈ ਕੈਂਪ ਆਈ. ਟੀ. ਆਈ ਕਾਲਜ , ਗਿੱਲ ਰੋਡ ਵਿਖੇ 1 ਜੂਨ ਤੋਂ ਸ਼ੁਰੂ ਕੀਤਾ ਗਿਆ ਸੀ । ਕੈਂਪ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਸਿੱਖਿਆਰਥੀਆਂ ਨੇ 2 ਜੁਲਾਈ ਦਿਨ ਐਤਵਾਰ ਨੂੰ ਕਲੱਬ ਵਲੋਂ ਜੀ. ਐਨ. ਈ ਕਾਲਜ , ਗਿੱਲ ਰੋਡ ਵਿਖੇ ਕਰਵਾਏ ਗਏ ਸਮਾਗਮ ਬੱਲੇ – ਬੱਲੇ – 2023 ਵਿੱਚ ਭਾਗ ਲਿਆ । ਇਸ ਮੌਕੇ ਮੁੱਖ ਮਹਿਮਾਨ ਸੁਰਜੀਤ ਸਿੰਘ ਐਮ . ਡੀ ਕਿ੍ਸ਼ਟਲ ਸਵਿੱਚ ਗੇਅਰ ਅਤੇ ਮਿਸ ਇੰਡੀਆ ਰਿਸ਼ੀਤਾ ਰਾਣਾ ਵਿਸ਼ੇਸ ਮਹਿਮਾਨ ਦੇ ਤੌਰ ਤੇ ਹਾਜ਼ਰ ਸਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਚੇਅਰਮੈਨ ਜਸਦੇਵ ਸਿੰਘ ਸੇਖੋਂਂ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਬੱਚਿਆਂ ਤੋਂ ਇਲਾਵਾ ਨੌਜ਼ਵਾਨ ਮੁੰਡੇ , ਕੁੜੀਆਂ , ਅੌਰਤਾਂ ਅਤੇ ਮਰਦਾਂ ਨੂੰ ਭੰਗੜੇ ਦੀ ਸਿਖਲਾਈ ਦਿੱਤੀ ਗਈ ਸੀ । ਇਹ ਕੈਂਪ ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਕੈਨੇਡਾ ਵਾਸੀ ਦੀ ਦੇਖ – ਰੇਖ ਹੇਠ ਨੇਪਰੇ ਚਾੜਿਆ ਗਿਆ ।ਕਲੱਬ ਦੇ ਉਪ ਪ੍ਰਧਾਨ ਮਹਿੰਦਰ ਸਿੰਘ ਬਿੱਲਾ ਨੇ ਦੱਸਿਆ ਕਿ ਕਲੱਬ ਦਾ ਮੁੱਖ ਮਕਸਦ ਨੌਜ਼ਵਾਨ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜ ਕੇ ਰੱਖਣਾ ਹੈ । ਕਲੱਬ ਦੇ ਕਾਰਜ਼ਕਾਰੀ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਇਹ ਕੈਂਪ ਪਿੱਛਲੇ ਲਗਭਗ 32 ਸਾਲ ਤੋਂ ਲਗਾਏ ਜਾ ਰਹੇ ਹਨ । ਜਿਸ ਵਿੱਚ ਹੁਣ ਤੱਕ ਹਜਾਰਾਂ ਬੱਚੇ ਅਤੇ ਨੌਜ਼ਵਾਨ ਭੰਗੜਾ ਸਿੱਖ ਚੁੱਕੇ ਹਨ । ਕਲੱਬ ਦੇ ਸਕੱਤਰ ਹਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਕੈਂਪ ਵਿੱਚ ਭਾਗ ਲੈਣ ਵਾਲੇ ਸਾਰੇ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਅਤੇ ਟਰਾਫੀ ਨਾਲ ਵਿਸ਼ੇਸ ਤੌਰ ਤੇ ਅੱਜ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੁਰਜੀਤ ਸਿੰਘ ਐਮ . ਡੀ ਕਿ੍ਸ਼ਟਲ ਸਵਿੱਚ ਗੇਅਰ ਅਤੇ ਮਿਸ ਇੰਡੀਆ ਰਿਸ਼ੀਤਾ ਰਾਣਾ ਨੇ ਸਿੱਖਿਆਰਥੀਆਂ ਨੂੰ ਇਨਾਮ ਵੰਡੇ । ਇਸ ਮੌਕੇ ਮਿਸ ਰਿਸ਼ੀਤਾ ਰਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਬਾਕੀ ਯੂਥ ਕਲੱਬਾਂ ਨੂੰ ਵੀ ਅਜਿਹੇ ਸੱਭਿਆਚਾਰ ਪ੍ਰੋਗਰਾਮ ਕਰਵਾਉਣੇ ਚਾਹੀਦੇ ਹਨ ਤਾਂ ਕਿ ਨੌਜ਼ਵਾਨ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜਕੇ ਰੱਖਿਆ ਜਾ ਸਕੇ । ਇਸ ਮੌਕੇ ਪ੍ਰਸਿੱਧ ਐਂਕਰ ਤੇ ਸਟੇਟ ਅਵਾਰਡੀ ਮਾਸਟਰ ਕਰਮਜੀਤ ਸਿੰਘ ਗਰੇਵਾਲ ਤੋਂ ਇਲਾਵਾ ਭੰਗੜਾ ਕੋਚ ਲਖਵੰਤ ਸਿੰਘ , ਭੰਗੜਾ ਕੋਚ ਸੁਰਿੰਦਰਜੀਤ ਕੌਰ , ਸੁੱਖਨਪਾਲ ਸਿੰਘ , ਬੇਅੰਤ ਸਿੰਘ , ਹਰਮੀਤ ਸਿੰਘ ਟਿੱਲੂ , ਭੁਪਿੰਦਰ ਵਿੱਕੀ , ਸੰਦੀਪ ਸਿੰਘ ਮਠਾੜੂ , ਗੁਰਬਖਸ਼ ਸਿੰਘ , ਹਰਵਿੰਦਰ ਸਿੰਘ , ਰਜਿੰਦਰ ਸਿੰਘ , ਅਵਤਾਰ ਸਿੰਘ ਕਲੇਰਾਂ ਵਾਲਾ , ਬਹਾਦਰ ਸਿੰਘ , ਪੰਜਾਬੀ ਲੋਕ ਗਾਇਕ ਬਾਈ ਡਾਲਰਜੀਤ , ਲੋਕ ਗਾਇਕ ਮਲਕੀਤ ਮੰਗਾ , ਦਲਜੀਤ ਕੌਰ ਮਠਾੜੂ ਕੋਚ ਅਤੇ ਅੰਤਰਰਾਸ਼ਟਰੀ ਢੋਲੀ ਮਾਸਟਰ ਰਕੇਸ਼ ਯੋਗੀ ਅਤੇ ਜਤਨ ਕੁਮਾਰ ਆਦਿ ਵੀ ਹਾਜ਼ਰ ਸਨ ।
Entertainment
ਲੁਧਿਆਣਾ ਪੁੱਜੇ ਡੀਜੀਪੀ ਪੰਜਾਬ ਗੌਰਵ ਯਾਦਵ:- ਛੋਟੇ ਵੱਡੇ ਰੈਂਕ ਦੇ ਸਾਰੇ ਮੁਲਾਜਮਾਂ ਨਾਲ ਖਾਦਾ ਵੱਡਾ ਖਾਣਾ
ਲੁਧਿਆਣਾ 26 ਮਈ (ਅੰਮ੍ਰਿਤਪਾਲ ਸਿੰਘ ਸੋਨੂੰ)
ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਸ਼ੁਕਰਵਾਰ ਵਾਲੇ ਦਿਨ ਲੁਧਿਆਣਾ ਪਹੁੰਚੇ, ਜਿਨ੍ਹਾਂ ਨੇ ਆਪਣੇ ਪੁਲਿਸ ਮੁਲਾਜ਼ਮਾਂ ਨਾਲ ‘ਬੜਾ ਖਾਣਾ’ ਖਾਦਾ ਅਤੇ ਉਹਨਾ ਨੂੰ ਆ ਰਹੀਆ ਮੁਸ਼ਕਿਲਾਂ ਬਾਰੇ ਵੀ ਸੁਣਿਆ। ਇਸ ਮੌਕੇ ਤੇ ਸਾਰੇ ਰੈਂਕ ਦੇ ਪੁਲਿਸ ਅਧਿਕਾਰੀ ਸ਼ਾਮਲ ਸਨ। ਦੂਸਰੇ ਪਾਸੇ ਛੋਟੇ ਰੈਂਕ ਦੇ ਮੁਲਾਜਮਾਂ ਨੇ ਵੀ ਡੀਜੀਪੀ ਪੰਜਾਬ ਨਾਲ ਖੁੱਲ੍ਹੇ ਦਿਲ ਨਾਲ ਗੱਲਬਾਤ ਕੀਤੀ ਅਤੇ ਆਪਣੇ ਅਨੁਭਵ ਅਤੇ ਫੀਡਬੈਕ ਸਾਂਝੇ ਕੀਤੇ। ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਲੁਧਿਆਣਾ ਸਣੇ ਹੋਰ ਜ਼ਿਲ੍ਹਿਆਂ ਦੇ ਮੁਲਾਜਮਾਂ ਵਿੱਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ।
ਡੀ.ਜੀ.ਪੀ. ਪੰਜਾਬ ਨੇ ਪ੍ਰੇਰਿਤ ਕਰਦੇ ਹੋਏ ਪੁਲਿਸ ਕਰਮਚਾਰੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ 100% ਸਹਾਇਤਾ ਦਾ ਭਰੋਸਾ ਦਿੱਤਾ।
- Ludhiana - Khanna2 years ago
ਗਲੀ ‘ਚ ਖੇਡ ਰਹੇ ਬੱਚੇ ਨੂੰ ਥਾਰ ਚਾਲਕ ਨੇ ਕੁਚਲਿਆ
- Amritsar2 years ago
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਸ਼ਹਿਰਵਾਸੀਆਂ ਨੂੰ ਗਰਮੀ ਤੋਂ ਬਚਣ ਦੀ ਕੀਤੀ ਅਪੀਲ
- Agriculure2 years ago
ਟੁੱਟੇ ਜਾਂ ਬਦਰੰਗ ਦਾਣੇ ਤੇ ਖਰੀਦ ਏਜੰਸੀਆਂ ਵੱਲੋਂ ਕੀਤੀ ਜਾਣ ਵਾਲੀ ਕਟੌਤੀ ਦੀ ਭਰਪਾਈ ਕਰੇਗੀ ਪੰਜਾਬ ਸਰਕਾਰ
- Crime9 months ago
ਲੜਾਈ-ਝਗੜੇ ਦੇ ਮਾਮਲੇ ‘ਚ ਨਾਮਜ਼ਦ ਲੋੜੀਂਦੀ ਮਹਿਲਾ ਭਗੌੜਾ ਨੂੰ ਕੀਤਾ ਕਾਬੂ
- Health2 years ago
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਵਿਗੜੀ ਸਿਹਤ
- Religious2 years ago
ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਬੇਅਦਬੀ ਬਰਦਾਸ਼ਤ ਤੋਂ ਬਾਹਰ : ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ
- Amritsar2 years ago
ਗੰਨ ਪੁਆਇੰਟ ‘ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 2 ਮੁਲਜ਼ਮ ਕੀਤੇ ਕਾਬੂ
- Lifestyle2 years ago
ਲੁਧਿਆਣਾ ਸ਼ਹਿਰ ਦੇ ਟ੍ਰੈਫ਼ਿਕ ਜ਼ੋਨ-ਇੰਚਾਰਜ਼ ਅਸ਼ੋਕ ਚੌਹਾਨ ਨੇ ਦੇਸ਼ਾਂ-ਵਿਦੇਸ਼ਾਂ ਤੱਕ ਪੱਟੀਆਂ ਧੁੰਮਾਂ