Entertainment
ਜਗਦੇਵ ਸਿੰਘ ਜੱਸੋਵਾਲ ਦੇ 88ਵੇਂ ਜਨਮ ਦਿਨ ਤੇ ਸ਼ੁਭ ਚਿੰਤਕਾਂ ਨੇ ਯਾਦ – ਪਟਾਰੀਆਂ ਖੋਲ੍ਹੀਆਂ
ਜੱਸੋਵਾਲ ਕੋਲ ਦੂਸਰਿਆ ਨੂੰ ਵੰਡਣ ਲਈ ਹਰ ਵਕਤ ਸੱਜਰਾ ਸੁਪਨਾ ਹੁੰਦਾ ਸੀ : ਪ੍ਰੋ. ਗੁਰਭਜਨ ਸਿੰਘ ਗਿੱਲ
ਲੁਧਿਆਣਾ 30 ਅਪ੍ਰੈਲ (ਸੋਨੀਆਂ)
ਜਗਦੇਵ ਸਿੰਘ ਜੱਸੋਵਾਲ ਦੇ 88ਵੇਂ ਜਨਮ ਦਿਨ ਤੇ ਸ਼ੁਭ ਚਿੰਤਕਾਂ ਦੇ ਵਿਸ਼ਾਲ ਇਕੱਠ ਵਿੱਚ ਪੁਰਾਣੇ ਸਾਥੀਆਂ, ਸ਼ਾਗਿਰਦਾਂ ਤੇ ਪਰਿਵਾਰਕ ਸਨੇਹੀਆਂ ਨੇ ਜੱਸੋਵਾਲ ਨਾਲ ਸਬੰਧਿਤ ਯਾਦ – ਪਟਾਰੀਆਂ ਖੋਲ੍ਹੀਆਂ। ਸਾਬਕਾ ਮੰਤਰੀ ਮਲਕੀਅਤ ਸਿੰਘ ਦਾਖਾ,ਸਾਬਕਾ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਤੇ ਅਮਰਜੀਤ ਸਿੰਘ ਟਿੱਕਾ, ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਧਾਨ ਪਰਗਟ ਸਿੰਘ ਗਰੇਵਾਲ, ਸਕੱਤਰ ਜਨਰਲ ਨਿਰਮਲ ਸਿੰਘ ਜੌੜਾ, ਸਭਿਆਚਾਰਕ ਸੱਥ ਪੰਜਾਬ ਦੇ ਚੇਅਰਮੈਨ ਸ ਜਸਮੇਰ ਸਿੰਘ ਢੱਟ, ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜੀ ਦੇ ਪੋਤਰੇ ਸ ਇੰਦਰਜੀਤ ਸਿੰਘ ਬੱਬੂ, ਪੰਜਾਬੀ ਗੀਤਕਾਰ ਸਰਬਜੀਤ ਵਿਰਦੀ, ਫੋਟੋ ਕਲਾਕਾਰ ਤੇ ਕਵੀ ਰਵਿੰਦਰ ਰਵੀ,ਪੰਜਾਬੀ ਕਵੀ ਅਮਰਜੀਤ ਸ਼ੇਰਪੁਰੀ ਤੇ ਪ੍ਰਸਿੱਧ ਢਾਡੀ ਸ ਬਲਬੀਰ ਸਿੰਘ ਫੁੱਲਾਂਵਾਲ ਨੇ ਵੀ ਸ.ਜਗਦੇਵ ਸਿੰਘ ਜੱਸੋਵਾਲ ਨਾਲ ਸਬੰਧਿਤ ਯਾਦਾਂ ਸਾਂਝੀਆਂ ਕੀਤੀਆਂ।
ਸ. ਜਗਦੇਵ ਸਿੰਘ ਜੱਸੋਵਾਲ ਦੇ ਪੋਤਰੇ ਸ.ਅਮਰਿੰਦਰ ਸਿੰਘ ਜੱਸੋਵਾਲ ਨੇ ਆਈਆਂ ਸ਼ਖਸੀਅਤਾਂ ਦੀ ਸੁਆਗਤ ਕਰਦਿਆਂ ਕਿਹਾ ਮੇਰੇ ਦਾਦਾ ਜੀ ਦਾ ਪਰਿਵਾਰ ਪੂਰੇ ਸੰਸਾਰ ਵਿੱਚ ਫ਼ੈਲਿਆ ਹੋਇਆ ਹੈ ਜਿਸ ਸਦਕਾ ਸਵੇਰ ਤੋਂ ਹੀ ਦੇਸ਼ ਬਦੇਸ਼ ਤੋਂ ਮੁਬਾਰਕ ਸੰਜੇਸ਼ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਬਾਪੂ ਜੀ ਦਾ ਆਲ੍ਹਣਾ ਸਭਨਾਂ ਲਈ ਹੁਣ ਵੀ ਉਵੇਂ ਹੀ ਸਭ ਦਾ ਸੁਆਗਤ ਕਰਦਾ ਹੈ ਜਿਵੇਂ ਬਾਪੂ ਜੀ ਵੇਲੇ ਹੁੰਦਾ ਸੀ।
ਇਸ ਮੌਕੇ ਬੋਲਦਿਆਂ ਮਲਕੀਅਤ ਸਿੰਘ ਦਾਖਾ ਨੇ ਕਿਹਾ ਕਿ ਜਗਦੇਵ ਸਿੰਘ ਜੱਸੋਵਾਲ ਇਤਿਹਾਸ ਗਿਆਤਾ ਸਨ ਅਤੇ ਚੰਗੇ ਭਵਿੱਖ ਦੇ ਸੁਪਨਕਾਰ ਸਨ। ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਰਾਏਕੋਟ ਹਲਕੇ ਦੇ 1980 ਤੋਂ 1985 ਤੀਕ ਉਹ ਵਿਧਾਇਕ ਰਹੇ। ਇਸ ਸਮੇਂ ਵਿੱਚ ਹੀ ਉਹ ਮੇਰੇ ਰਾਹ ਦਿਸੇਰਾ ਬਣੇ।
ਡਾ.ਨਿਰਮਲ ਜੌੜਾ ਨੇ ਕਿਹਾ ਕਿ 1990 ਤੋਂ ਲੈ ਕੇ ਉਨ੍ਹਾਂ ਦੇ ਆਖ਼ਰੀ ਸਵਾਸਾਂ ਤੀਕ ਮੈਂ ਉਨ੍ਹਾਂ ਦਾ ਪਰਛਾਵਾਂ ਬਣ ਕੇ ਨਾਲ ਨਾਲ ਰਿਹਾ, ਜਿਸਦਾ ਮੈਨੂੰ ਰੱਜ ਕੇ ਮਾਣ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿ ਸਃ ਜੱਸੋਵਾਲ ਕੋਲ ਦੂਸਰਿਆ ਨੂੰ ਵੰਡਣ ਲਈ ਹਰ ਵਕਤ ਸੱਜਰਾ ਸੁਪਨਾ ਹੁੰਦਾ ਸੀ। ਉਹ ਡਬਲ ਐੱਮ ਏ, ਲਾਅ ਗਰੈਜੂਏਟ ਤੇ ਲੋਕ ਤੰਤਰੀ ਪਰੰਪਰਾਵਾਂ ਦੇ ਜਾਣਕਾਰ ਹੋਣ ਕਾਰਨ ਸਾਡੇ ਮਾਰਗ ਦਰਸ਼ਕ ਸਨ। ਮੈਨੂੰ ਮਾਣ ਹੈ ਕਿ 1971-72 ਤੋਂ ਲੈ ਕੇ 2014 ਤੀਕ ਮੇਰੇ ਪਰਿਵਾਰਕ ਦੁਖ ਸੁਖ ਵਿੱਚ ਸ਼ਾਮਿਲ ਰਹੇ। ਉਨ੍ਹਾਂ ਸੁਝਾਅ ਦਿੱਤਾ ਕਿ ਸਾਨੂੰ ਹਰ ਮਹੀਨੇ ਗੁਰਦੇਵ ਨਗਰ ਵਿੱਚ ਉਨ੍ਹਾਂ ਦੀ ਯਾਦ ਵਿੱਚ ਜੁੜ ਬੈਠਣਾ ਚਾਹੀਦਾ ਹੈ ਅਤੇ ਸਮਾਜਿਕ ਸਾਰਥਿਕਤਾ ਵਾਲਾ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ।
ਸ ਪਰਗਟ ਸਿੰਘ ਗਰੇਵਾਲ ਨੇ ਕਿਹਾ ਕਿ ਜ਼ਿੰਦਗੀ ਦੇ ਸਭ ਖੇਤਰਾਂ ਵਿੱਚ ਉਨ੍ਹਾਂ ਦੀਆਂ ਪੈੜਾਂ ਨਿਵੇਕਲੀਆਂ ਹਨ। ਅਸੀਂ ਤਾ ਉਨ੍ਹਾਂ ਦੇ ਲਾਏ ਹੋਏ ਬੂਟੇ ਹਾਂ।
ਇਸ ਮੌਕੇ ਸ ਜਗਦੇਵ ਸਿੰਘ ਜੱਸੋਵਾਲ ਦੇ ਭਤੀਜੇ ਸ ਮਨਿੰਦਰ ਸਿੰਘ ਗਰੇਵਾਲ, ਦਾਦ ਪਿੰਡ ਦੇ ਸਰਪੰਚ ਸ ਜਗਦੀਸ਼ਪਾਲ ਸਿੰਘ ਗਰੇਵਾਲ,ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਮੀਤ ਪ੍ਰਧਾਨ ਸ ਗੁਰਨਾਮ ਸਿੰਘ ਧਾਲੀਵਾਲ,ਸਃ ਮਨਜੀਤ ਸਿੰਘ ਹੰਭੜਾਂ,ਰਾਜੀਵ ਕੁਮਾਰ ਲਵਲੀ, ਕਮਾਂਡੈਂਟ ਸ ਭੁਪਿੰਦਰ ਸਿੰਘ ਧਾਲੀਵਾਲ (ਚੌਕੀਮਾਨ) ਮਣੀ ਖੀਵਾ, ਅਜੈ ਸਿੱਧੂ, ਹਨੀ ਦੱਤਾ, ਗਾਇਕ ਤੇ ਗੀਤਕਾਰ ਲਵ ਸੈਦਪੁਰੀਆ,ਗੁਰਪ੍ਰੀਤ ਸਿੰਘ ਮਾਦਪੁਰ ਸਮੇਤ ਕਈ ਸਿਰਕੱਢ ਸ਼ਖਸੀਅਤਾਂ ਹਾਜ਼ਰ ਸਨ।
Entertainment
ਵਾਰਡ 32 ‘ਚ ਧੁੰਨਾ ਦੀ ਸਰਪ੍ਰਸਤੀ ਹੇਠ ‘ਤੀਜ’ ਦਾ ਤਿਉਹਾਰ ਧੂਮ – ਧਾਮ ਨਾਲ ਮਨਾਇਆ
ਸੱਭਿਆਚਾਰਕ ਰੰਗ ਨਾਲ ਰੰਗਿਆ ਤੀਜ ਦਾ ਤਿਉਹਾਰ ‘ਚ ਹਿੱਸਾ ਲੈ ਕੇ ਮਨ ਗਦ – ਗਦ ਹੋ ਗਿਆ – ਵਿਧਾਇਕਾ ਛੀਨਾ
ਲੁਧਿਆਣਾ , 25 ਜੁਲਾਈ (ਡਾ ਤਰਲੋਚਨ)
ਸਾਉਣ ਦੇ ਮਹੀਨੇ ‘ਚ ਮਨਾਇਆ ਜਾਣ ਵਾਲਾ ਮਹਿਲਾਵਾਂ ਦਾ ਤਿਉਹਾਰ ‘ਤੀਜ’ ਵਾਰਡ ਨੰ : 32 ਵਿਖੇ ਸਥਿੱਤ ਗੋਲਡਨ ਪੈਲੇਸ , ਡਾਬਾ ਵਿਖੇ ਆਮ ਆਦਮੀ ਪਾਰਟੀ ਹਲਕਾ ਦੱਖਣੀ ਬੀ. ਸੀ . ਵਿੰਗ ਦੇ ਪ੍ਰਧਾਨ ਜਗਦੇਵ ਸਿੰਘ ਧੁੰਨਾ ਦੀ ਸਰਪ੍ਰਸਤੀ ‘ਚ ‘ਆਓ ਭੈਣੇ ਤੀਜ ਮਨਾਈਏ , ਆਪਣੇ ਹਾਸਿਆਂ ਅਤੇ ਕਲਾਕਾਰੀਆਂ ਨਾਲ ਵਿਹੜਾ ਮਹਿਕਾਈਏ ‘ ਦੇ ਬੈਨਰ ਹੇਠ ਬਹੁਤ ਹੀ ਧੂਮ – ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਹਲਕਾ ਦੱਖਣੀ ਦੀ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਤੇ ਬੀਬੀ ਛੀਨਾ ਦਾ ਜ਼ੋਰਦਾਰ ਸਵਾਗਤ ਕਰਦਿਆਂ ਮਹਿਲਾਵਾਂ ਨੇ ਉਹਨਾਂ ਨੂੰ ਫੁਲਕਾਰੀ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਜਗਦੇਵ ਸਿੰਘ ਧੁੰਨਾ ਨੇ ਬੀਬੀ ਛੀਨਾ ਨੂੰ ਇਸ ਪ੍ਰੋਗਰਾਮ ਵਿੱਚ ਪਹੁੰਚਣ ਤੇ ਜੀ ਆਇਆਂ ਕਿਹਾ । ਉਹਨਾਂ ਕਿਹਾ ਕਿ ਭਾਵੇਂ ਬੀਬੀ ਛੀਨਾ ਨੂੰ ਬਹੁਤ ਸਾਰੇ ਰੁਝੇਵੇਂ ਹੁੰਦੇ ਹਨ ਪਰ ਉਹ ਵਾਰਡ ਨੰ : 32 ‘ਚ ਕਰਵਾਏ ਜਾਂਦੇ ਹਰ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਕੇ ਸਾਡਾ ਸਾਰੇ ਵਾਰਡ ਵਾਸੀਆਂ ਦਾ ਮਾਣ ਵਧਾਉਂਦੇ ਹਨ । ਇਸ ਮੌਕੇ ਤੇ ਬੀਬੀ ਛੀਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਉਣ ਦੇ ਮਹੀਨੇ ‘ਚ ਮਨਾਇਆ ਜਾਂਦਾ ਇਹ ਤੀਜ ਦਾ ਤਿਉਹਾਰ ਮਹਿਲਾਵਾਂ ਦਾ ਖਾਸ ਤਿਉਹਾਰ ਹੈ। ਇਸ ਤਿਉਹਾਰ ਨੂੰ ਨਵ ਵਿਆਹੀਆਂ ਕੁੜੀਆਂ ਬਹੁਤ ਹੀ ਧੂਮ – ਧਾਮ ਨਾਲ ਮਨਾਉਂਦੀਆਂ ਹਨ। ਉਹਨਾਂ ਕਿਹਾ ਕਿ ਅੱਜ ਇਹ ਪ੍ਰੋਗਰਾਮ ਦੇਖ ਕੇ ਜਿਸ ਵਿਚ ਹਰ ਤਰਾਂ ਦਾ ਸੱਭਿਆਚਾਰਕ ਰੰਗ ਭਰਿਆ ਹੋਇਆ ਸੀ ਅਤੇ ਜਿਸ ਤਰ੍ਹਾਂ ਇਸ ਵਿਚ ਪੁਰਾਤਨ ਵਸਤੂਆਂ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਛੋਟੇ-ਛੋਟੇ ਬੱਚਿਆਂ ਵਲੋਂ ਪੇਸ਼ ਕੀਤਾ ਗਿਆ ਨਾਟਕ ‘ਸੰਧਾਰਾ’ ਉਸ ਨੂੰ ਦੇਖਕੇ ਮੇਰਾ ਮਨ ਗਦ-ਗਦ ਹੋ ਗਿਆ ਹੈ । ਉਨ੍ਹਾਂ ਕਿਹਾ ਕਿ ਅਗਲੇ ਸਾਲ ਇਸ ਤੋਂ ਵੀ ਵੱਡਾ ਪ੍ਰੋਗਰਾਮ ਹਲਕਾ ਦੱਖਣੀ ਵਿੱਚ ਕੀਤਾ ਜਾਵੇਗਾ। ਜਿਸ ਵਿੱਚ ਹਲਕਾ ਦੱਖਣੀ ਦੀਆਂ ਸਮੂਹ ਮਹਿਲਾਵਾਂ ਨੂੰ ਸੱਦਾ ਪੱਤਰ ਦਿੱਤਾ ਜਾਵੇਗਾ। ਇਸ ਮੌਕੇ ਤੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੀਆਂ ਮਹਿਲਾਵਾਂ ਨੂੰ ਬੀਬੀ ਛੀਨਾ , ਹਰਪ੍ਰੀਤ ਸਿੰਘ , ਜਗਦੇਵ ਸਿੰਘ ਧੁੰਨਾ ਵਲੋਂ ਆਕਰਸ਼ਕ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਜੱਸੀ , ਰਮਨ , ਨਿੱਧੀ , ਨਰਿੰਦਰ , ਪੱਲਵੀ , ਹਰਪ੍ਰੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ‘ਚ ਮਹਿਲਾਵਾਂ ਹਾਜ਼ਰ ਸਨ ।
Entertainment
ਨੱਚਦਾ ਪੰਜਾਬ ਯੂਥ ਵੈੱਲਫੇਅਰ ਕਲੱਬ ਨੇ ਕਰਵਾਇਆ ਸੱਭਿਆਰਚਾਰਕ ਪ੍ਰੋਗਰਾਮ
ਨੌਜਵਾਨ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜਕੇ ਰੱਖਣ ਯੂਥ ਕਲੱਬਾਂ -ਰਿਸ਼ੀਤਾ ਰਾਣਾ
ਲੁਧਿਆਣਾ , 4 ਜੁਲਾਈ (ਡਾ ਤਰਲੋਚਨ)
ਨੱਚਦਾ ਪੰਜਾਬ ਯੂਥ ਵੈੱਲਫੇਅਰ ਕਲੱਬ ਵਲੋਂ ਭੰਗੜਾ ਸਿਖਲਾਈ ਕੈਂਪ ਆਈ. ਟੀ. ਆਈ ਕਾਲਜ , ਗਿੱਲ ਰੋਡ ਵਿਖੇ 1 ਜੂਨ ਤੋਂ ਸ਼ੁਰੂ ਕੀਤਾ ਗਿਆ ਸੀ । ਕੈਂਪ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਸਿੱਖਿਆਰਥੀਆਂ ਨੇ 2 ਜੁਲਾਈ ਦਿਨ ਐਤਵਾਰ ਨੂੰ ਕਲੱਬ ਵਲੋਂ ਜੀ. ਐਨ. ਈ ਕਾਲਜ , ਗਿੱਲ ਰੋਡ ਵਿਖੇ ਕਰਵਾਏ ਗਏ ਸਮਾਗਮ ਬੱਲੇ – ਬੱਲੇ – 2023 ਵਿੱਚ ਭਾਗ ਲਿਆ । ਇਸ ਮੌਕੇ ਮੁੱਖ ਮਹਿਮਾਨ ਸੁਰਜੀਤ ਸਿੰਘ ਐਮ . ਡੀ ਕਿ੍ਸ਼ਟਲ ਸਵਿੱਚ ਗੇਅਰ ਅਤੇ ਮਿਸ ਇੰਡੀਆ ਰਿਸ਼ੀਤਾ ਰਾਣਾ ਵਿਸ਼ੇਸ ਮਹਿਮਾਨ ਦੇ ਤੌਰ ਤੇ ਹਾਜ਼ਰ ਸਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਚੇਅਰਮੈਨ ਜਸਦੇਵ ਸਿੰਘ ਸੇਖੋਂਂ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਬੱਚਿਆਂ ਤੋਂ ਇਲਾਵਾ ਨੌਜ਼ਵਾਨ ਮੁੰਡੇ , ਕੁੜੀਆਂ , ਅੌਰਤਾਂ ਅਤੇ ਮਰਦਾਂ ਨੂੰ ਭੰਗੜੇ ਦੀ ਸਿਖਲਾਈ ਦਿੱਤੀ ਗਈ ਸੀ । ਇਹ ਕੈਂਪ ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਕੈਨੇਡਾ ਵਾਸੀ ਦੀ ਦੇਖ – ਰੇਖ ਹੇਠ ਨੇਪਰੇ ਚਾੜਿਆ ਗਿਆ ।ਕਲੱਬ ਦੇ ਉਪ ਪ੍ਰਧਾਨ ਮਹਿੰਦਰ ਸਿੰਘ ਬਿੱਲਾ ਨੇ ਦੱਸਿਆ ਕਿ ਕਲੱਬ ਦਾ ਮੁੱਖ ਮਕਸਦ ਨੌਜ਼ਵਾਨ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜ ਕੇ ਰੱਖਣਾ ਹੈ । ਕਲੱਬ ਦੇ ਕਾਰਜ਼ਕਾਰੀ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਇਹ ਕੈਂਪ ਪਿੱਛਲੇ ਲਗਭਗ 32 ਸਾਲ ਤੋਂ ਲਗਾਏ ਜਾ ਰਹੇ ਹਨ । ਜਿਸ ਵਿੱਚ ਹੁਣ ਤੱਕ ਹਜਾਰਾਂ ਬੱਚੇ ਅਤੇ ਨੌਜ਼ਵਾਨ ਭੰਗੜਾ ਸਿੱਖ ਚੁੱਕੇ ਹਨ । ਕਲੱਬ ਦੇ ਸਕੱਤਰ ਹਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਕੈਂਪ ਵਿੱਚ ਭਾਗ ਲੈਣ ਵਾਲੇ ਸਾਰੇ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਅਤੇ ਟਰਾਫੀ ਨਾਲ ਵਿਸ਼ੇਸ ਤੌਰ ਤੇ ਅੱਜ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੁਰਜੀਤ ਸਿੰਘ ਐਮ . ਡੀ ਕਿ੍ਸ਼ਟਲ ਸਵਿੱਚ ਗੇਅਰ ਅਤੇ ਮਿਸ ਇੰਡੀਆ ਰਿਸ਼ੀਤਾ ਰਾਣਾ ਨੇ ਸਿੱਖਿਆਰਥੀਆਂ ਨੂੰ ਇਨਾਮ ਵੰਡੇ । ਇਸ ਮੌਕੇ ਮਿਸ ਰਿਸ਼ੀਤਾ ਰਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਬਾਕੀ ਯੂਥ ਕਲੱਬਾਂ ਨੂੰ ਵੀ ਅਜਿਹੇ ਸੱਭਿਆਚਾਰ ਪ੍ਰੋਗਰਾਮ ਕਰਵਾਉਣੇ ਚਾਹੀਦੇ ਹਨ ਤਾਂ ਕਿ ਨੌਜ਼ਵਾਨ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜਕੇ ਰੱਖਿਆ ਜਾ ਸਕੇ । ਇਸ ਮੌਕੇ ਪ੍ਰਸਿੱਧ ਐਂਕਰ ਤੇ ਸਟੇਟ ਅਵਾਰਡੀ ਮਾਸਟਰ ਕਰਮਜੀਤ ਸਿੰਘ ਗਰੇਵਾਲ ਤੋਂ ਇਲਾਵਾ ਭੰਗੜਾ ਕੋਚ ਲਖਵੰਤ ਸਿੰਘ , ਭੰਗੜਾ ਕੋਚ ਸੁਰਿੰਦਰਜੀਤ ਕੌਰ , ਸੁੱਖਨਪਾਲ ਸਿੰਘ , ਬੇਅੰਤ ਸਿੰਘ , ਹਰਮੀਤ ਸਿੰਘ ਟਿੱਲੂ , ਭੁਪਿੰਦਰ ਵਿੱਕੀ , ਸੰਦੀਪ ਸਿੰਘ ਮਠਾੜੂ , ਗੁਰਬਖਸ਼ ਸਿੰਘ , ਹਰਵਿੰਦਰ ਸਿੰਘ , ਰਜਿੰਦਰ ਸਿੰਘ , ਅਵਤਾਰ ਸਿੰਘ ਕਲੇਰਾਂ ਵਾਲਾ , ਬਹਾਦਰ ਸਿੰਘ , ਪੰਜਾਬੀ ਲੋਕ ਗਾਇਕ ਬਾਈ ਡਾਲਰਜੀਤ , ਲੋਕ ਗਾਇਕ ਮਲਕੀਤ ਮੰਗਾ , ਦਲਜੀਤ ਕੌਰ ਮਠਾੜੂ ਕੋਚ ਅਤੇ ਅੰਤਰਰਾਸ਼ਟਰੀ ਢੋਲੀ ਮਾਸਟਰ ਰਕੇਸ਼ ਯੋਗੀ ਅਤੇ ਜਤਨ ਕੁਮਾਰ ਆਦਿ ਵੀ ਹਾਜ਼ਰ ਸਨ ।
Entertainment
ਲੁਧਿਆਣਾ ਪੁੱਜੇ ਡੀਜੀਪੀ ਪੰਜਾਬ ਗੌਰਵ ਯਾਦਵ:- ਛੋਟੇ ਵੱਡੇ ਰੈਂਕ ਦੇ ਸਾਰੇ ਮੁਲਾਜਮਾਂ ਨਾਲ ਖਾਦਾ ਵੱਡਾ ਖਾਣਾ
ਲੁਧਿਆਣਾ 26 ਮਈ (ਅੰਮ੍ਰਿਤਪਾਲ ਸਿੰਘ ਸੋਨੂੰ)
ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਸ਼ੁਕਰਵਾਰ ਵਾਲੇ ਦਿਨ ਲੁਧਿਆਣਾ ਪਹੁੰਚੇ, ਜਿਨ੍ਹਾਂ ਨੇ ਆਪਣੇ ਪੁਲਿਸ ਮੁਲਾਜ਼ਮਾਂ ਨਾਲ ‘ਬੜਾ ਖਾਣਾ’ ਖਾਦਾ ਅਤੇ ਉਹਨਾ ਨੂੰ ਆ ਰਹੀਆ ਮੁਸ਼ਕਿਲਾਂ ਬਾਰੇ ਵੀ ਸੁਣਿਆ। ਇਸ ਮੌਕੇ ਤੇ ਸਾਰੇ ਰੈਂਕ ਦੇ ਪੁਲਿਸ ਅਧਿਕਾਰੀ ਸ਼ਾਮਲ ਸਨ। ਦੂਸਰੇ ਪਾਸੇ ਛੋਟੇ ਰੈਂਕ ਦੇ ਮੁਲਾਜਮਾਂ ਨੇ ਵੀ ਡੀਜੀਪੀ ਪੰਜਾਬ ਨਾਲ ਖੁੱਲ੍ਹੇ ਦਿਲ ਨਾਲ ਗੱਲਬਾਤ ਕੀਤੀ ਅਤੇ ਆਪਣੇ ਅਨੁਭਵ ਅਤੇ ਫੀਡਬੈਕ ਸਾਂਝੇ ਕੀਤੇ। ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਲੁਧਿਆਣਾ ਸਣੇ ਹੋਰ ਜ਼ਿਲ੍ਹਿਆਂ ਦੇ ਮੁਲਾਜਮਾਂ ਵਿੱਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ।
ਡੀ.ਜੀ.ਪੀ. ਪੰਜਾਬ ਨੇ ਪ੍ਰੇਰਿਤ ਕਰਦੇ ਹੋਏ ਪੁਲਿਸ ਕਰਮਚਾਰੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ 100% ਸਹਾਇਤਾ ਦਾ ਭਰੋਸਾ ਦਿੱਤਾ।
- Ludhiana - Khanna2 years ago
ਗਲੀ ‘ਚ ਖੇਡ ਰਹੇ ਬੱਚੇ ਨੂੰ ਥਾਰ ਚਾਲਕ ਨੇ ਕੁਚਲਿਆ
- Amritsar2 years ago
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਸ਼ਹਿਰਵਾਸੀਆਂ ਨੂੰ ਗਰਮੀ ਤੋਂ ਬਚਣ ਦੀ ਕੀਤੀ ਅਪੀਲ
- Agriculure2 years ago
ਟੁੱਟੇ ਜਾਂ ਬਦਰੰਗ ਦਾਣੇ ਤੇ ਖਰੀਦ ਏਜੰਸੀਆਂ ਵੱਲੋਂ ਕੀਤੀ ਜਾਣ ਵਾਲੀ ਕਟੌਤੀ ਦੀ ਭਰਪਾਈ ਕਰੇਗੀ ਪੰਜਾਬ ਸਰਕਾਰ
- Crime9 months ago
ਲੜਾਈ-ਝਗੜੇ ਦੇ ਮਾਮਲੇ ‘ਚ ਨਾਮਜ਼ਦ ਲੋੜੀਂਦੀ ਮਹਿਲਾ ਭਗੌੜਾ ਨੂੰ ਕੀਤਾ ਕਾਬੂ
- Health2 years ago
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਵਿਗੜੀ ਸਿਹਤ
- Religious2 years ago
ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਬੇਅਦਬੀ ਬਰਦਾਸ਼ਤ ਤੋਂ ਬਾਹਰ : ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ
- Amritsar2 years ago
ਗੰਨ ਪੁਆਇੰਟ ‘ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 2 ਮੁਲਜ਼ਮ ਕੀਤੇ ਕਾਬੂ
- Lifestyle2 years ago
ਲੁਧਿਆਣਾ ਸ਼ਹਿਰ ਦੇ ਟ੍ਰੈਫ਼ਿਕ ਜ਼ੋਨ-ਇੰਚਾਰਜ਼ ਅਸ਼ੋਕ ਚੌਹਾਨ ਨੇ ਦੇਸ਼ਾਂ-ਵਿਦੇਸ਼ਾਂ ਤੱਕ ਪੱਟੀਆਂ ਧੁੰਮਾਂ