Connect with us

Crime

ਖੰਨਾ ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ:- ਅੰਤਰਰਾਜੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਫਾਸ਼

Published

on

ਖੰਨਾ 13 ਜੂਨ (ਦਿਵਿਆ ਸਵੇਰਾ ਟੀਮ)

ਪੰਜਾਬ ਸਰਕਾਰ ਵੱਲੋਂ ਮਾੜੇ ਅਨਸਰਾਂ ਖਿਲਾਫ਼ ਚਲਾਈ ਗਈ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਖੰਨਾ ਪੁਲਿਸ ਨੇ ਇੱਕ ਅਜਿਹੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਜੋ ਪੰਜਾਬ ਦੇ ਨਾਲ ਨਾਲ ਵੱਖ ਵੱਖ ਸੂਬਿਆ ਵਿੱਚ ਹਥਿਆਰ ਸਪਲਾਈ ਕਰਦੇ ਸਨ। ਮਾਮਲੇ ਦੀ ਜਾਣਕਾਰੀ ਦਿੰਦਿਆਂ ਖੰਨਾ ਪੁਲਿਸ ਮੁੱਖੀ ਅਮਨੀਤ ਕੌਂਡਲ ਅਤੇ ਐਸ.ਪੀ ਪ੍ਰਗਿਆ ਜੈਨ ਨੇ ਦੱਸਿਆ ਹੈ ਕਿ ਉਹਨਾਂ ਦੀ ਪੁਲਿਸ ਪਾਰਟੀ ਨੇ ਇੱਕ ਮੁਕੱਦਮੇ ਦੀ ਨਿਰੰਤਰਤਾ ਵਿੱਚ ਅੰਤਰਰਾਜੀ ਹਥਿਆਰ ਸਪਲਾਈ ਕਰਨ ਵਾਲੇ ਗਰੋਹ ਦੇ ਇੱਕ ਹੋਰ ਮੈਂਬਰ ਨੂੰ ਗ੍ਰਿਫਤਾਰ ਕਰਕੇ, ਉਸਦੇ ਕਬਜ਼ੇ ਵਿੱਚੋਂ 05 ਨਜਾਇਜ਼ ਹਥਿਆਰ ਬਰਾਮਦ ਕੀਤੇ ਹਨ। ਇਸ ਮਾਮਲੇ ਵਿੱਚ ਹੁਣ ਤੱਕ 10 ਹਥਿਆਰ ਬਰਾਮਦ ਕੀਤੇ ਗਏ ਹਨ ਅਤੇ 02 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।

 

Rate this post
Continue Reading
Click to comment

Leave a Reply

Your email address will not be published. Required fields are marked *

Crime

ਕਤਲ ਕੇਸ ‘ਚ ਲੋੜੀਂਦੇ ਦੋ ਮੁਲਜਮਾਂ ਕੋਲੋਂ ਬਰਾਮਦ ਹੋਇਆ ਕਰੋੜਾਂ ਰੁਪਏ ਮੁੱਲ ਦਾ ਚਿੱਟਾ

Published

on

ਨਜਾਇਜ਼ ਅਸਲੇ ਤੇ ਕਰੇਟਾ ਕਾਰ ਸਣੇ ਚੜ੍ਹੇ ਕ੍ਰਾਈਮ ਬ੍ਰਾਂਚ ਟੀਮ ਦੇ ਹੱਥੇ

ਲੁਧਿਆਣਾ 27 ਅਪ੍ਰੈਲ (ਪ੍ਰਭਜੋਤ ਸਿੰਘ ਸੈਣੀ)

ਕਰਾਈਮ ਬਰਾਂਚ ਦੀ ਪੁਲਿਸ ਨੇ ਕਤਲ ਕੇਸ ‘ਚ ਲੁੜੀਂਦੇ ਦੋ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ, ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਸੀਪੀ ਇਨਵੈਸਟੀਗੇਸ਼ਨ ਹਰਪਾਲ ਸਿੰਘ, ਏਡੀਸੀਪੀ ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਅਤੇ ਕਰਾਈਮ ਬਰਾਂਚ ਮੁੱਖੀ ਇੰਸਪੈਕਟਰ ਬੇਅੰਤ ਜਨੇਜਾ ਨੇ ਦੱਸਿਆ ਹੈ ਕਿ ਉਹਨਾਂ ਦੀ ਪੁਲਿਸ ਪਾਰਟੀ ਨੇ ਮੁੱਖਬਰ ਦੀ ਇਤਲਾਹ ਤੇ ਗਗਨ ਗਰੋਵਰ ਉਰਫ ਹਿਮਾਂਸ਼ੂ ਲੁਹਾਰਾ ਅਤੇ ਜਤਿੰਦਰ ਸਿੰਘ ਉਰਫ ਸ਼ੌਂਕੀ ਵਾਸੀ ਡਾਬਾ ਨੂੰ ਕਰੋੜਾਂ ਰੁਪਏ ਮੁੱਲ ਦੇ 1 ਕਿੱਲੋ 20 ਗ੍ਰਾਮ ਚਿੱਟੇ ਸਣੇ ਗ੍ਰਿਫਤਾਰ ਕੀਤਾ ਹੈ। ਗਗਨ ਗਰੋਵਰ ਉਰਫ ਹਿਮਾਂਸ਼ੂ ਲੁਹਾਰਾ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਲੜਾਈ ਝਗੜੇ ਦੇ ਕਈ ਮਾਮਲੇ ਦਰਜ ਹਨ। ਜਿਸ ਦਾ ਸਾਥੀ ਜਤਿੰਦਰ ਸਿੰਘ ਉਰਫ ਸ਼ੌਂਕੀ ਵੀ ਕਤਲ ਕੇਸ ਦੇ ਇੱਕ ਮਾਮਲੇ ਵਿੱਚ ਡਾਬਾ ਪੁਲਿਸ ਨੂੰ ਲੋੜੀਦਾ ਸੀ। ਜਿਨਾਂ ਨੂੰ ਫੜ ਕੇ ਉਹਨਾਂ ਪਾਸੋਂ ਇੱਕ ਪਿਸਟਲ 32 ਬੋਰ ਅਤੇ ਇੱਕ ਦੇਸੀ ਪਿਸਤੌਲ 315 ਬੋਰ ਸਣੇ ਇੱਕ ਸਿਲਵਰ ਰੰਗ ਦੀ ਕਰੇਟਾ ਕਾਰ ਵੀ ਬਰਾਮਦ ਕੀਤੀ ਹੈ, ਫੜੇ ਗਏ ਮੁਲਜਮਾਂ ਦਾ ਅਦਾਲਤ ਪਾਸੋ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ, ਤਾਂ ਜੋ ਕਿ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

5/5 - (1 vote)
Continue Reading

Crime

ਸਪੈਸ਼ਲ ਸੈੱਲ ਦੀ ਟੀਮ ਨੇ ਚੋਰੀਸ਼ੁਦਾ ਮੋਟਰਸਾਈਕਲਾ ਸਣੇ ਦੋ ਨੂੰ ਕੀਤਾ ਕਾਬੂ

Published

on

ਫੜੇ ਗਏ ਦੋਸ਼ੀਆਂ ਪਾਸੋਂ 8 ਮੋਟਰ ਸਾਈਕਲ ਵੀ ਕੀਤੇ ਬਰਾਮਦ

ਲੁਧਿਆਣਾ 26 ਅਪ੍ਰੈਲ (ਦਿਵਿਆ ਸਵੇਰਾ)

ਲੁਧਿਆਣਾ ਕਮਿਸ਼ਨਰੇਟ ਦੀ ਪੁਲਿਸ ਨੇ ਸ਼ਹਿਰ ਵਿਚ ਲੁੱਟ ਖੋਹ ਤੇ ਚੋਰੀ ਦੀਆ ਵਾਰਦਾਤਾਂ ਕਰਨ ਵਾਲਿਆਂ ਖਿਲਾਫ ਚਲਾਈ ਗਈ ਮੁਹਿੰਮ ਨੂੰ ਜਾਰੀ ਰੱਖਦੇ ਹੋਏ, ਦੋ ਦੋਸ਼ੀਆ ਨੂੰ 8 ਮੋਟਰ ਸਾਈਕਲ ਸਣੇ ਕਾਬੂ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਡੀਸੀਪੀ ਇੰਨਵੈਸਟੀਗੈਸ਼ਨ ਅਮਨਦੀਪ ਸਿੰਘ ਬਰਾੜ ਅਤੇ ਸਪੈਸ਼ਲ ਸੈੱਲ ਮੁੱਖੀ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦੀ ਪੁਲਿਸ ਪਾਰਟੀ ਮੁਖਬਰ ਦੀ ਇਤਲਾਹ ਤੇ ਥਰੀਕੇ ਕੱਟ ਨੇੜੇ ਫਿਰੋਜ਼ਪੁਰ ਰੋਡ ਪਾਸ ਮੌਜੂਦ ਸੀ, ਤਾਂ ਇਸ ਦੌਰਾਨ ਮੁਖਬਰ ਪਾਸੋਂ ਇਤਲਾਹ ਮਿਲੀ ਕਿ ਵਿਸ਼ਾਲ ਕੁਮਾਰ ਪੁੱਤਰ ਮੁਕੇਸ਼ ਕੁਮਾਰ ਵਾਸੀ ਛੋਟੀ ਲਲਤੋਂ ਅਤੇ ਮੁਕੇਸ਼ ਸਾਹੂ ਵਾਸੀ ਇਯਾਲੀ ਜੋ ਪਿਛਲੇ ਕਾਫੀ ਸਮੇਂ ਤੋਂ ਮੋਟਰਸਾਈਕਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਹਨ। ਜਿਹਨਾ ਨੂੰ ਗਿਰਫਤਾਰ ਕਰਕੇ ਉਹਨਾ ਪਾਸੋਂ 8 ਚੋਰੀਸ਼ੁਦਾ ਮੋਟਰ ਸਾਈਕਲ ਬਰਾਮਦ ਕਰਕੇ ਉਹਨਾਂ ਖਿਲਾਫ ਥਾਣਾ ਸਰਾਭਾ ਨਗਰ ਵਿਖੇ ਬੀ ਐਂਨ ਐਸ 303(2), 317(2), 3(5) ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਫੜੇ ਗਏ ਮੁਲਜਮ ਨਸ਼ਾ ਕਰਨ ਦਾ ਆਦਿ ਹਨ,ਜਿਸ ਦੀ ਪੂਰਤੀ ਲਈ ਉਹ ਲੁੱਟ ਖੋਹ ਤੇ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ। ਜਿਹਨਾ ਨੂੰ ਪੇਸ਼ ਅਦਾਲਤ ਕਰਕੇ 2 ਦਿਨ ਦਾ ਰਿਮਾਂਡ ਹਾਸਲ ਦੌਰਾਨ ਹੋਰ ਪੁੱਛਗਿੱਛ ਕੀਤੀ ਜਾਵੇਗੀ, ਤਾਂ ਜੋ ਪਤਾ ਲੱਗ ਸਕੇ ਕਿ ਇਹਨਾ ਦੇ ਨਾਲ ਇਸ ਕੰਮ ਵਿਚ ਹੋਰ ਕੋਣ ਸ਼ਾਮਿਲ ਹੈ।

5/5 - (1 vote)
Continue Reading

Crime

ਲੁਧਿਆਣਾ ਪੁਲਿਸ ਨੇ ਚੰਡੀਗੜ੍ਹ ਦੀ ਫਰਜ਼ੀ ਹਾਊਸਿੰਗ ਬੋਰਡ ਦੀ ਅਫਸਰ ਨੂੰ ਕੀਤਾ ਗ੍ਰਿਫ਼ਤਾਰ

Published

on

ਈ.ਡੀ ਤੱਕ ਦੀਆਂ ਨਜ਼ਰਾਂ ਬੀਬਾ ਸਾਹਿਬਾ ਦੀ ਕਰ ਰਹੀਆਂ ਸਨ ਤਲਾਸ਼

ਚੰਡੀਗੜ੍ਹ ਸਣੇ ਬਾਕੀ ਰਾਜਾਂ ਦੀ ਪੁਲਿਸ ਨੂੰ ਮਹਿਲਾ ਦੀ ਭਾਲ

ਲੁਧਿਆਣਾ 3 ਅਪ੍ਰੈਲ (ਅਮ੍ਰਿਤਪਾਲ ਸਿੰਘ ਸੋਨੂੰ)

ਲੁਧਿਆਣਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ, ਜਦੋਂ ਧੋਖਾਧੜੀ ਦੇ ਕਈ ਮਾਮਲਿਆਂ ਵਿੱਚ ਨਾਮਜ਼ਦ ਇਕ ਬੀਬੀ ਮਨਜੀਤ ਕੌਰ ਅਤੇ ਉਸਦੇ ਸਾਥੀਆਂ ਦਾ ਪਰਦਾਫਾਸ਼ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਏਡੀਸੀਪੀ ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਹੈ ਕਿ ਉਹਨਾਂ ਦੀ ਪੁਲਿਸ ਪਾਰਟੀ ਨੂੰ ਜਾਣਕਾਰੀ ਮਿਲੀ ਸੀ ਕਿ ਚੰਡੀਗੜ੍ਹ ਰਹਿਣ ਵਾਲੀ ਮਨਜੀਤ ਕੌਰ ਨਾਮਕ ਔਰਤ ਆਪਣੀ ਨੂੰਹ ਮਲਿਕਾ ਅਤੇ ਨਜ਼ਦੀਕੀ ਪ੍ਰੋਪਰਟੀ ਡੀਲਰਾਂ ਨਾਲ ਮਿਲ ਕੇ ਚੰਡੀਗੜ ਦੀ ਹਾਊਸਿੰਗ ਬੋਰਡ ਦੀ ਮੈਂਬਰ ਅਤੇ ਪ੍ਰਸ਼ਾਸਨ ਵਿੱਚ ਆਪਣੀ ਉੱਚੀ ਪੁਹੰਚ ਦੱਸ ਕੇ ਭੋਲੇ ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੀ ਹੈ। ਇਹ ਔਰਤ ਕਈ ਵਾਰ ਆਪਣੇ ਆਪ ਨੂੰ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਦੀ ਉਮੀਦਵਾਰ ਅਤੇ ਸ੍ਰੀ ਨੀਲ ਕੰਠ ਮਹਾਦੇਵ ਪਰਚੀਨ ਸ਼ਿਵ ਮੰਦਿਰ ਦਾ ਟਰਸਟੀ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਬੀ ਮਨਜੀਤ ਕੌਰ ਸਾਹਿਬਾ ਖਿਲਾਫ ਚੰਡੀਗੜ੍ਹ ਸਣੇ ਹੋਰ ਰਾਜਾਂ ਵਿੱਚ ਤਕਰੀਬਨ ਦਰਜਨ ਦੇ ਕਰੀਬ ਧੋਖਾਧੜੀ ਦੇ ਮਾਮਲੇ ਦਰਜ ਹਨ। ਮਨਜੀਤ ਕੌਰ ਦੀ ਜਮਾਨਤ ਪਹਿਲਾਂ ਹੀ ਹਾਈਕੋਰਟ ਤੋਂ ਰਿਜੈਕਟ ਹੋਣ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ ਦਿੱਲੀ ਤੋਂ ਹੋਈ ਹੈ,ਅਤੇ ਈਡੀ ਵਰਗੇ ਵੱਡੇ ਮਹਿਕਮੇ ਦੀਆਂ ਨਜ਼ਰਾਂ ਵੀ ਬੀਬੀ ਮਨਜੀਤ ਕੌਰ ਤੇ ਟਿਕਿਆਂ ਹੋਈਆਂ ਹਨ। ਚੰਡੀਗੜ੍ਹ ਪੁਲਿਸ ਵੱਲੋਂ ਵੀ ਬੀਬੀ ਮਨਜੀਤ ਕੌਰ ਦੀ ਵੱਡੇ ਪੱਧਰ ਤੇ ਭਾਲ ਕੀਤੀ ਜਾ ਰਹੀ ਸੀ, ਸਮਾਂ ਰਹਿੰਦਿਆਂ ਹੀ ਲੁਧਿਆਣਾ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਥਾਣਾ ਸਦਰ ਵਿਖੇ ਮਾਮਲਾ ਦਰਜ ਕੀਤਾ ਗਿਆ। ਇਹ ਮਾਮਲਾ ਵਰੁਣ ਜੈਨ ਵਾਸੀ ਦੁਗਰੀ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ, ਜਿਸ ਨੇ ਆਪਣੇ ਪਰਿਵਾਰ ਸਮੇਤ ਚੰਡੀਗੜ੍ਹ ਸ਼ਹਿਰ ਵਿੱਚ ਰਹਿਣ ਲਈ ਇੱਕ ਮਕਾਨ ਖਰੀਦਣ ਦੀ ਸੋਚੀ ਸੀ, ਜਿਸ ਨੇ ਆਪਣੇ ਦੋਸਤ ਰਿਸ਼ੀ ਰਾਏ ਨਾਮਕ ਪ੍ਰੋਪਰਟੀ ਡੀਲਰ ਨਾ ਗੱਲ ਕੀਤੀ, ਜਿਸ ਨੇ ਅੱਗੋਂ ਇੱਕ ਰਿਟਾਇਰ ਥਾਣੇ ਦਾ ਅਤੇ ਉਸਦੇ ਸਾਥੀਆਂ ਨਾਲ ਉਸਦੀ ਮੁਲਾਕਾਤ ਕਰਵਾ ਦਿੱਤੀ। ਅਮਰੀਕ ਸਿੰਘ ਅਤੇ ਗੁਰਪਾਲ ਸਿੰਘ ਜੋ ਪ੍ਰੋਪਰਟੀ ਡੀਲਰ ਦਾ ਕੰਮ ਕਰਦੇ ਹਨ, ਇਹਨਾਂ ਦੋਨਾਂ ਨੇ ਮਿਲ ਕੇ ਮਨਜੀਤ ਕੌਰ ਵਾਸੀ ਚੰਡੀਗੜ੍ਹ ਨਾਲ ਵਰੁਣ ਜੈਨ ਦੀ ਮੁਲਾਕਾਤ ਕਰਵਾਈ। ਜਿੱਥੇ ਮਨਜੀਤ ਕੌਰ ਨੇ ਆਪਣੇ ਆਪ ਨੂੰ ਹਾਊਸਿੰਗ ਬੋਰਡ ਦਾ ਅਫਸਰ ਦੱਸ ਕੇ ਸਸਤੇ ਭਾਅ ਤੇ ਕੋਠੀ ਦਵਾਉਣ ਦਾ ਵਾਅਦਾ ਕੀਤਾ। ਮਨਜੀਤ ਕੌਰ ਨੇ ਚੰਡੀਗੜ੍ਹ ਦੇ ਸੈਕਟਰ 38 ਵਿੱਚ ਪੈਂਦੀ ਇੱਕ ਕੋਠੀ ਵਰੂਨ ਜੈਨ ਨੂੰ ਦਿਖਾਈ, ਜੋ ਸੌਦਾ 82 ਲੱਖ ਰੁਪਏ ਵਿੱਚ ਤੈਅ ਹੋ ਗਿਆ। ਜਿਸ ਦੀ ਅਡਵਾਂਸ ਪੈਮੇਂਟ ਦੋ ਲੱਖ ਰੁਪਏ ਨਗਦ ਮਨਜੀਤ ਕੌਰ ਦੇ ਖਾਤੇ ਵਿੱਚ ਜਮਾ ਕਰਵਾਏ ਗਏ। ਜਿਸ ਤੋਂ ਬਾਅਦ ਮਨਜੀਤ ਕੌਰ ਨੇ ਵਰੁਣ ਜੈਨ ਪਾਸੋ 58 ਲੱਖ 17 ਹਜਾਰ ਰੁਪਏ ਦੀ ਰਕਮ ਹਾਸਲ ਕਰਕੇ ਉਸਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਜਿਸ ਨੇ ਲੁਧਿਆਣਾ ਪੁਲਿਸ ਨੂੰ ਦਰਖਾਸਤ ਜਿਸ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਮਨਜੀਤ ਸਿੰਘ ਅਤੇ ਉਸਦੇ ਸਾਥੀ ਅਮਰੀਕ ਸਿੰਘ ਨੂੰ ਗ੍ਰਿਫਤਾਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਿਸਦੇ ਬਾਕੀ ਸਾਥੀ ਗੁਰਪਾਲ ਸਿੰਘ ਵਾਸੀ ਜਲੰਧਰ ਅਤੇ ਮਨਜੀਤ ਕੌਰ ਦੀ ਨੂੰ ਮਲਿਕਾ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।।

(more…)

Rate this post
Continue Reading
Advertisement

ਸਬੰਧਤ ਖ਼ਬਰਾਂ

NEW4 months ago

D

Post Views: 13 NEw POST1

Crime7 months ago

ਕਤਲ ਕੇਸ ‘ਚ ਲੋੜੀਂਦੇ ਦੋ ਮੁਲਜਮਾਂ ਕੋਲੋਂ ਬਰਾਮਦ ਹੋਇਆ ਕਰੋੜਾਂ ਰੁਪਏ ਮੁੱਲ ਦਾ ਚਿੱਟਾ

Post Views: 331 ਨਜਾਇਜ਼ ਅਸਲੇ ਤੇ ਕਰੇਟਾ ਕਾਰ ਸਣੇ ਚੜ੍ਹੇ ਕ੍ਰਾਈਮ ਬ੍ਰਾਂਚ ਟੀਮ ਦੇ ਹੱਥੇ ਲੁਧਿਆਣਾ 27 ਅਪ੍ਰੈਲ (ਪ੍ਰਭਜੋਤ ਸਿੰਘ...

Crime7 months ago

ਸਪੈਸ਼ਲ ਸੈੱਲ ਦੀ ਟੀਮ ਨੇ ਚੋਰੀਸ਼ੁਦਾ ਮੋਟਰਸਾਈਕਲਾ ਸਣੇ ਦੋ ਨੂੰ ਕੀਤਾ ਕਾਬੂ

Post Views: 201 ਫੜੇ ਗਏ ਦੋਸ਼ੀਆਂ ਪਾਸੋਂ 8 ਮੋਟਰ ਸਾਈਕਲ ਵੀ ਕੀਤੇ ਬਰਾਮਦ ਲੁਧਿਆਣਾ 26 ਅਪ੍ਰੈਲ (ਦਿਵਿਆ ਸਵੇਰਾ) ਲੁਧਿਆਣਾ ਕਮਿਸ਼ਨਰੇਟ...

Entertainment7 months ago

ਅਰੀਨਾ ਐਨੀਮੇਸ਼ਨ ਲੁਧਿਆਣਾ ਨੇ ਨਹਿਰੂ ਸਿਧਾਂਤ ਕੇਂਦਰ ਵਿਖੇ ਆਪਣੀ 20ਵੀਂ ਵਰ੍ਹੇਗੰਢ ਨੂੰ ਸ਼ਾਨਦਾਰ ਅੰਦਾਜ਼ ਵਿੱਚ ਮਨਾਇਆ

Post Views: 179 ਲੁਧਿਆਣਾ/ਦਿਵਿਆ ਸਵੇਰਾ ਅਰੀਨਾ ਐਨੀਮੇਸ਼ਨ ਲੁਧਿਆਣਾ ਨੇ ਨਹਿਰੂ ਸਿਧਾਂਤ ਕੇਂਦਰ ਵਿਖੇ ਆਪਣੀ 20ਵੀਂ ਵਰ੍ਹੇਗੰਢ ਨੂੰ ਸ਼ਾਨਦਾਰ ਅੰਦਾਜ਼ ਵਿੱਚ...

Patiala7 months ago

ਆਸਰਾ ਵਿਖੇ ਮਨਾਈ ਗਈ ਡਾ. ਬੀ. ਆਰ. ਅੰਬੇਦਕਰ ਜੈਯੰਤੀ

Post Views: 218 ਭਵਾਨੀਗੜ੍ਹ 15 ਅਪ੍ਰੈਲ (ਦਿਵਿਆ ਸਵੇਰਾ) ਆਸਰਾ ਕਾਲਜ ਜੋ ਕਿ ਸੰਗਰੂਰ-ਪਟਿਆਲਾ ਨੈਸ਼ਨਲ ਹਾਈਵੇ ਤੇ ਸਥਿਤ ਹੈ, ਵਿਖੇ ਡਾ....

Education7 months ago

ਸਰਕਾਰੀ ਸਕੂਲਾਂ ‘ਚ ਮੈਗਾ ਮਾਪੇ-ਅਧਿਆਪਕ ਮਿਲਣੀ ਦਾ ਸਫਲ ਆਯੋਜਨ

Post Views: 284 ਬੱਚਿਆਂ ਨੂੰ ਉਤਸਾਹਿਤ ਕਰਨ ਲਈ ਵੱਖ-ਵੱਖ ਵਿਧਾਇਕ ਸਹਿਬਾਨਾਂ ਵੱਲੋਂ ਪੀ.ਟੀ.ਐਮ. ‘ਚ ਸ਼ਿਰਕਤ ਲੁਧਿਆਣਾ, (ਦਿਵਿਆ ਸਵੇਰਾ) – ਪੰਜਾਬ...

Crime2 years ago

ਲੁਧਿਆਣਾ ਪੁਲਿਸ ਨੇ ਚੰਡੀਗੜ੍ਹ ਦੀ ਫਰਜ਼ੀ ਹਾਊਸਿੰਗ ਬੋਰਡ ਦੀ ਅਫਸਰ ਨੂੰ ਕੀਤਾ ਗ੍ਰਿਫ਼ਤਾਰ

Post Views: 812 ਈ.ਡੀ ਤੱਕ ਦੀਆਂ ਨਜ਼ਰਾਂ ਬੀਬਾ ਸਾਹਿਬਾ ਦੀ ਕਰ ਰਹੀਆਂ ਸਨ ਤਲਾਸ਼ ਚੰਡੀਗੜ੍ਹ ਸਣੇ ਬਾਕੀ ਰਾਜਾਂ ਦੀ ਪੁਲਿਸ...

Crime2 years ago

ਦਿਹਾੜੀ ‘ਤੇ ਕੰਮ ਕਰਨ ਵਾਲਾ ਮਜ਼ਦੂਰ ਬਣਿਆ ਨਸ਼ਾ ਤਸਕਰ, 5 ਕਿਲੋਗ੍ਰਾਮ ਗਾਂਜਾ ਬਰਾਮਦ

Post Views: 660 ਲੁਧਿਆਣਾ 3 ਅਪ੍ਰੈਲ (ਸ਼ੰਕਰ ਕੁਮਾਰ) ਅਗਾਮੀ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਲੁਧਿਆਣਾ...

Crime2 years ago

ਐਂਟੀ ਨਾਰਕੋਟਿਕਸ ਸੈਲ-1 ਦੀ ਪੁਲਿਸ ਨੂੰ ਮਿਲੀ ਲੱਖਾਂ ਰੁਪਏ ਮੁੱਲ ਦੀ ਹੈਰੋਇਨ

Post Views: 574 8 ਹਜ਼ਾਰ ਦੀ ਡਰੱਗ ਮਨੀ, 25 ਖਾਲੀ ਮੋਮੀ ਲਿਫਾਫੇ ਸਣੇ ਇੱਕ ਇਲੈਕਟ੍ਰੋਨਿਕ ਕੰਡਾ ਕੀਤਾ ਬਰਾਮਦ ਲੁਧਿਆਣਾ 3...

Crime2 years ago

ਲੜਾਈ-ਝਗੜੇ ਦੇ ਮਾਮਲੇ ‘ਚ ਨਾਮਜ਼ਦ ਲੋੜੀਂਦੀ ਮਹਿਲਾ ਭਗੌੜਾ ਨੂੰ ਕੀਤਾ ਕਾਬੂ

Post Views: 1,487 ਛੇ ਸਾਲ ਪਹਿਲਾਂ ਹੋਇਆ ਸੀ ਮਾਮਲਾ ਦਰਜ ਲੁਧਿਆਣਾ 2 ਅਪ੍ਰੈਲ (ਅਮ੍ਰਿਤਪਾਲ ਸਿੰਘ ਸੋਨੂੰ) ਥਾਣਾ ਡਵੀਜਨ ਨੰ.ਛੇ ਦੇ...

Trending

You cannot copy content of this page

error: Content is protected !!