Patiala
ਆਸਰਾ ਵਿਖੇ ਮਨਾਈ ਗਈ ਡਾ. ਬੀ. ਆਰ. ਅੰਬੇਦਕਰ ਜੈਯੰਤੀ

ਭਵਾਨੀਗੜ੍ਹ 15 ਅਪ੍ਰੈਲ (ਦਿਵਿਆ ਸਵੇਰਾ)
ਆਸਰਾ ਕਾਲਜ ਜੋ ਕਿ ਸੰਗਰੂਰ-ਪਟਿਆਲਾ ਨੈਸ਼ਨਲ ਹਾਈਵੇ ਤੇ ਸਥਿਤ ਹੈ, ਵਿਖੇ ਡਾ. ਬੀ. ਆਰ. ਅੰਬੇਦਕਰ ਜੀ ਦੀ ਜੈਯੰਤੀ ਮਨਾਈ ਗਈ। ਇਸ ਮੌਕੇ ਤੇ ਨਹਿਰੂ ਯੁਵਕ ਕੇਂਦਰ ਪਟਿਆਲਾ ਅਤੇ ਐਨ. ਸੀ. ਸੀ. ਯੁਨਿਟ ਆਸਰਾ ਇਸੰਟੀਚਿਊਟ ਆਫ ਐਡਵਾਂਸ ਸਟਡੀਜ਼ ਦੇ ਸਹਿਯੋਗ ਨਾਲ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਵਿਦਿਆਰਥੀ ਜਸਕਰਨ ਸਿੰਘ ਦੁਆਰਾ ਭਾਰਤ ਸੰਵਿਧਾਨ ਅਤੇ ਭਾਰਤ ਦੀ ਏਕਤਾ, ਅਖੰਡਤਾ ਲਈ ਸੋਂਹ ਚੁਕਣ ਦੀ ਰਸਮ ਅਦਾ ਕੀਤੀ ਗਈ। ਇਸ ਦੌਰਾਨ ਕਾਲਜ ਦੇ ਵੱਖ-ਵੱਖ ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਡਾ. ਬੀ.ਆਰ.ਅੰਬੇਦਕਰ ਜੀ ਦੇ ਜੀਵਨ ਬਾਰੇ ਭਾਸ਼ਣ ਦਿਤੇ ਗਏ। ਇਸ ਮੌਕੇ ਤੇ ਡਾ. ਮੁਨੀਸ਼ ਗੋਇਲ (ਪ੍ਰਿੰਸੀਪਲ) ਨੇ ਡਾ. ਬੀ. ਆਰ. ਅੰਬੇਦਕਰ ਜੀ ਦੇ ਜੀਵਨ ਦੀ ਕੁਝ ਰੋਚਕ ਕਿੱਸੇ ਸਾਂਝੇ ਕੀਤੇ। ਉਨ੍ਹਾਂ ਨੇ ਦੱਸਿਆ ਕਿ ਭਾਰਤ ਦੇ ਤਿਰੰਗੇ ਝ਼ੰਡੇ ਵਿੱਚ ਅਸ਼ੋਕ ਚੱਕਰ ਬਾਬਾ ਸਾਹਿਬ ਜੀ ਦੀ ਦੇਨ ਹੈ। ਭਾਰਤ ਦਾ ਸੰਵਿਧਾਨ ਉਨ੍ਹਾਂ ਦੁਆਰਾ ਹੀ ਲਿਖਿਆ ਗਿਆ ਸੀ। ਉਨ੍ਹਾਂ ਦੀ ਲਾਈਬ੍ਰੇਰੀ ਉਸ ਸਮੇਂ ਦੀ ਵਿਸ਼ਵ ਦੀ ਸਭ ਤੋਂ ਵੱਡੀ ਨਿੱਜੀ ਲਾਈਬ੍ਰੇਰੀ ਸੀ, ਜਿਸ ਵਿੱਚ 50 ਹਜਾਰ ਤੋਂ ਜਿਆਦਾ ਕਿਤਾਬਾਂ ਸਨ। ਉਹ ਨੌਂ ਭਾਸ਼ਾਵਾਂ ਦੇ ਗਿਆਨੀ ਸੀ। ਇਸ ਮੌਕੇ ਤੇ ਡਾ.ਆਰ.ਕੇ.ਗੋਇਲ (ਚੇਅਰਮੈਨ- ਆਸਰਾ ਗਰੁੱਪ) ਅਤੇ ਡਾ. ਕੇਸ਼ਵ ਗੋਇਲ (ਐਮ.ਡੀ. – ਆਸਰਾ ਗਰੁੱਪ) ਨੇ ਕਿਹਾ ਕਿ ਸਾਰਿਆ ਨੂੰ ਬਾਬਾ ਸਾਹਿਬ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਅੰਤ ਵਿੱਚ ਗੁਰਪ੍ਰੀਤ ਸਿੰਘ (ਨਹਿਰੂ ਯੁਵਕ ਕੇਂਦਰ ਪਟਿਆਲਾ) ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਸਮੂਹ ਸਟਾਫ ਹਾਜ਼ਰ ਸੀ।
Crime2 years agoਲੜਾਈ-ਝਗੜੇ ਦੇ ਮਾਮਲੇ ‘ਚ ਨਾਮਜ਼ਦ ਲੋੜੀਂਦੀ ਮਹਿਲਾ ਭਗੌੜਾ ਨੂੰ ਕੀਤਾ ਕਾਬੂ
Health3 years agoਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਵਿਗੜੀ ਸਿਹਤ
Amritsar3 years agoਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਸ਼ਹਿਰਵਾਸੀਆਂ ਨੂੰ ਗਰਮੀ ਤੋਂ ਬਚਣ ਦੀ ਕੀਤੀ ਅਪੀਲ
Ludhiana - Khanna3 years agoਗਲੀ ‘ਚ ਖੇਡ ਰਹੇ ਬੱਚੇ ਨੂੰ ਥਾਰ ਚਾਲਕ ਨੇ ਕੁਚਲਿਆ
Agriculure3 years agoਟੁੱਟੇ ਜਾਂ ਬਦਰੰਗ ਦਾਣੇ ਤੇ ਖਰੀਦ ਏਜੰਸੀਆਂ ਵੱਲੋਂ ਕੀਤੀ ਜਾਣ ਵਾਲੀ ਕਟੌਤੀ ਦੀ ਭਰਪਾਈ ਕਰੇਗੀ ਪੰਜਾਬ ਸਰਕਾਰ
Religious3 years agoਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਬੇਅਦਬੀ ਬਰਦਾਸ਼ਤ ਤੋਂ ਬਾਹਰ : ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ
Amritsar3 years agoਗੰਨ ਪੁਆਇੰਟ ‘ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 2 ਮੁਲਜ਼ਮ ਕੀਤੇ ਕਾਬੂ
Chandigarh3 years agoਮਾਨ ਸਰਕਾਰ ਸ਼ੁੱਕਰਵਾਰ ਨੂੰ 80 ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਕਰਨਗੇ ਸਮਰਪਿਤ






















