Amritsar
ਮੰਤਰੀ ਧਾਲੀਵਾਲ ਦੇ ਯਤਨਾਂ ਸਦਕਾ ਬਾਬਾ ਬੁੱਢਾ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ

ਅੰਮ੍ਰਿਤਸਰ 28 ਅਪ੍ਰੈਲ( ਰਣਜੀਤ ਸਿੰਘ ਮਸੌਣ)
ਅੱਜ ਪੰਜਾਬ ਕੈਬਨਿਟ ਦੀ ਹੋਈ ਮੀਟਿੰਗ ਵਿੱਚ ਕੁਲਦੀਪ ਸਿੰਘ ਧਾਲੀਵਾਲ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਦੇ ਯਤਨਾਂ ਸਦਕਾ ਬਾਬਾ ਬੁੱਢਾ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਰਮਦਾਸ ਨੂੰ ਬਲਾਕ ਦਾ ਦਰਜਾ ਪ੍ਰਾਪਤ ਹੋ ਗਿਆ ਹੈ। ਜਿਸ ਨਾਲ ਸਰਹੱਦੀ ਖੇਤਰ ਦੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਅਜਨਾਲਾ ਵਿਖੇ ਨਹੀਂ ਜਾਣਾ ਪਵੇਗਾ। ਜਿਸ ਨਾਲ ਲੋਕਾਂ ਦਾ ਕਾਫੀ ਸਮਾਂ ਅਤੇ ਧੰਨ ਦੀ ਬਚਤ ਹੋਵੇਗੀ।
ਅੱਜ ਰਮਦਾਸ ਨੂੰ ਬਲਾਕ ਦਾ ਦਰਜਾ ਮਿਲਣ ਉਪਰੰਤ ਸ: ਖੁਸ਼ਪਾਲ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਅਜਨਾਲਾ ਵਿਖੇ ਸਮੂਹ ਇਲਾਕਾ ਵਾਸੀਆਂ ਵਲੋਂ ਖੁਸ਼ੀ ਮਨਾਈ ਗਈ ਅਤੇ ਲੱਡੂ ਵੀ ਵੰਡੇ ਗਏ।
ਦੱਸਣਯੋਗ ਹੈ ਕਿ ਰਮਦਾਸ ਨੂੰ ਬਲਾਕ ਦਾ ਦਰਜਾ ਮਿਲਣ ਨਾਲ 75 ਗ੍ਰਾਮ ਪੰਚਾਇਤਾਂ ਇਸ ਵਿੱਚ ਸ਼ਾਮਲ ਹੋਣਗੀਆਂ, ਜਿਸ ਵਿੱਚ ਅੜਾਇਆ ਰਮਦਾਸ, ਬਾਉਲੀ ਰਮਦਾਸ, ਕੋਟ ਗੁਰਬਖ਼ਸ, ਕੋਟਲੀ ਸ਼ਾਹਹਬੀਬ, ਮਾਛੀਵਾਲਾ, ਘੋਨੇਵਾਲਾ, ਪਛੀਆ, ਜੱਟਾ, ਸ਼ਹਿਜਾਦਾ, ਨੰਗਲ ਸੋਹਲ, ਨਿਸੋਕੇ, ਸਿੰਗੋਕੇ, ਪੰਡੋਰੀ ਰਮਦਾਸ, ਧੰਗਈ, ਦਰਿਆ ਮੂਸਾ, ਘੁਮਰਾਏ, ਗੱਗੜ, ਪੰਜ ਗਰਾਈ ਵਾਹਲਾ, ਅਵਾਣ, ਪੈੜੇਵਾਲ, ਥੋਬਾ, ਕੋਟਲੀ ਜਮੀਤ ਸਿੰਘ, ਕੋਟ ਰਜਾਦਾ, ਕੱਲੋਮਾਹਲ, ਬਾਜਵਾ, ਦੂਹਰੀਆ, ਗਿੱਲਵਾਲੀ, ਦੂਜੋਵਾਲ, ਸੁਲਤਾਨ ਮਾਹਲ, ਬੇਦੀ ਛੰਨਾ, ਸਮਰਾਏ, ਚਾਹੜਪੁਰ, ਬਗਵਾਨਪੁਰਾ, ਮਹਿਮਦ ਮੰਦਰਾਵਾਲਾ, ਅਬਾਦੀ ਚੰਡੀਗੜ੍ਹ, ਕਤਲੇ, ਗੂੜੇਵਾਲ, ਮਲਕਪੁਰ, ਲੱਖੂਵਾਲ ਰਮਦਾਸ, ਕੁਰਾਲੀਆ, ਜੱਸੜ, ਨਾਨੋਕੇ, ਸੁਧਾਰ, ਨਾਸਰ, ਮਾਕੋਵਾਲ, ਦਿਆਲਪੁਰਾ, ਅੱਬੂਸੈਦ, ਲੰਗੋਮਾਹਲ, ਭੂਰੇਗਿੱਲ, ਡਿਆਲ ਭੜੰਗ, ਕੋਟ ਮੁਗਲ, ਉਰਧਨ, ਬੋਹੜਵਾਲਾ, ਤਲਵੰਡੀ ਨਾਹਰ, ਮੱਧੂਸ਼ਾਗਾ, ਗੌਰੇਨੰਗਲ, ਮੱਤੇਨੰਗਲ, ਹੇਲਰ, ਮੋਹਨ ਭੰਡਾਰੀਆ, ਬੱਲ ਬਾਵਾ, ਨਿਜਾਮਪੁਰਾ, ਹਵੇਲੀਆ ਨਿਜਾਮਪੁਰਾ, ਨਵਾ ਪਿੰਡ, ਨਵਾ ਪਿੰਡ ਗੋਲਡਨ ਕਲੋਨੀ, ਚੱਕ ਸਕੰਦਰ, ਕੋਟਲਾ ਸਦਰ, ਵਿਛੋਆ, ਸੂਫੀਆਂ, ਕੋਟ ਕੇਸਰਾ ਸਿੰਘ, ਫਿਰਵਰਿਆ, ਹਰਦੋਪੁਤਲੀ, ਖਾਨੋਵਾਲ, ਕੋਟਲਾ ਕਾਜੀਆਂ, ਤਲਵੰਡੀ ਭੰਗਵਾ, ਹਰੜ ਨੇੜੇ ਭੂਰੇਗਿੱਲ ਸ਼ਾਮਿਲ ਹਨ।
ਰਮਦਾਸ ਦੇ ਬਲਾਕ ਬਣਨ ਨਾਲ ਸਰਹੱਦੀ ਖੇਤਰ ਦੇ ਲੋਕ ਕਾਫ਼ੀ ਖੁਸ਼ ਹਨ, ਕਿਉਂਕਿ ਪਹਿਲਾਂ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਅਜਨਾਲਾ ਵਿਖੇ ਜਾਣਾ ਪੈਂਦਾ ਸੀ। ਹੁਣ ਉਨਾਂ ਦੇ ਕੰਮ ਰਮਦਾਸ ਵਿਖੇ ਹੀ ਹੋ ਜਾਣਗੇ। ਸਮੂਹ ਇਲਾਕਾ ਵਾਸੀਆਂ ਵਲੋਂ ਕੈਬਨਿਟ ਮੰਤਰੀ ਧਾਲੀਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਦੇ ਯਤਨਾਂ ਸਦਕਾ ਹੀ ਰਮਦਾਸ ਨੂੰ ਬਲਾਕ ਦਾ ਦਰਜਾ ਮਿਲ ਸਕਿਆ ਹੈ।
ਇਸ ਮੌਕੇ ਦਫ਼ਤਰ ਸਕੱਤਰ ਗੁਰਜੰਟ ਸਿੰਘ ਸੋਹੀ, ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ, ਸ਼ਿਵਦੀਪ ਸਿੰਘ ਚਾਹਲ, ਸ਼ਹਿਰੀ ਪ੍ਰਧਾਨ ਦੀਪਕ ਕੁਮਾਰ ਚੈਨਪੁਰੀਆ, ਕੌਂਸਲਰ ਨੰਦ ਲਾਲ ਬਾਊ, ਦਵਿੰਦਰ ਸਿੰਘ ਸੋਨੂੰ, ਅਮਿਤ ਔਲ, ਅਮਨਦੀਪ ਸਿੰਘ, ਪਵਿੱਤਰ ਸਿੰਘ, ਰਛਪਾਲ ਸਿੰਘ, ਕੌਂਸਲਰ ਅਵਿਨਾਸ਼ ਮਸੀਹ, ਸੁਨੀਲ ਗਿੱਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।
Amritsar
ਗੈਗਸਟਰ ਜੱਗੂ ਭਗਵਾਨਪੂਰੀਆ ਦੇ ਸ਼ਾਰਪ ਸ਼ੂਟਰ ਦੀਪਕ ਰਾਠੀ ਉਰਫ਼ ਢਿੱਲੋਂ ਉਰਫ਼ ਪਰਵੇਸ਼ ਹਰਿਆਣਵੀ ਨੂੰ ਮਹਾਰਾਸ਼ਟਰ ਤੋਂ ਕੀਤਾ ਗ੍ਰਿਫਤਾਰ

Amritsar
ਜੱਗੂ ਭਗਵਾਨਪੁਰੀਆ ਗੈਂਗ ਦਾ ਸਰਗਰਮ ਮੈਂਬਰ ਹਥਿਆਰਾ ਸਮੇਤ ਯੂਪੀ ਮਥੂਰਾ ਤੋਂ ਗ੍ਰਿਫ਼ਤਾਰ

Agriculure
ਵਿਧਾਇਕ ਕੁੰਵਰ ਨੇ ਲੋਕਾਂ ਨੂੰ ਵੱਧ ਰਹੇ ਪ੍ਰਦੂਸ਼ਣ ਤੋਂ ਧਰਤੀ ਨੂੰ ਬਚਾਉਣ ਲਈ ਅੱਗੇ ਆਉਣ ਦਾ ਦਿੱਤਾ ਸੱਦਾ

Crime3 years agoਲੜਾਈ-ਝਗੜੇ ਦੇ ਮਾਮਲੇ ‘ਚ ਨਾਮਜ਼ਦ ਲੋੜੀਂਦੀ ਮਹਿਲਾ ਭਗੌੜਾ ਨੂੰ ਕੀਤਾ ਕਾਬੂ
Health4 years agoਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਵਿਗੜੀ ਸਿਹਤ
Amritsar4 years agoਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਸ਼ਹਿਰਵਾਸੀਆਂ ਨੂੰ ਗਰਮੀ ਤੋਂ ਬਚਣ ਦੀ ਕੀਤੀ ਅਪੀਲ
Ludhiana - Khanna4 years agoਗਲੀ ‘ਚ ਖੇਡ ਰਹੇ ਬੱਚੇ ਨੂੰ ਥਾਰ ਚਾਲਕ ਨੇ ਕੁਚਲਿਆ
Agriculure4 years agoਟੁੱਟੇ ਜਾਂ ਬਦਰੰਗ ਦਾਣੇ ਤੇ ਖਰੀਦ ਏਜੰਸੀਆਂ ਵੱਲੋਂ ਕੀਤੀ ਜਾਣ ਵਾਲੀ ਕਟੌਤੀ ਦੀ ਭਰਪਾਈ ਕਰੇਗੀ ਪੰਜਾਬ ਸਰਕਾਰ
Religious4 years agoਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਬੇਅਦਬੀ ਬਰਦਾਸ਼ਤ ਤੋਂ ਬਾਹਰ : ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ
Ludhiana - Khanna3 years agoਹੈਪੀ ਲਾਲੀ ਬਣੇ ਲੁਧਿਆਣਾ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ
Crime3 years agoਲੁਧਿਆਣਾ ਪੁਲਿਸ ਨੇ ਚੰਡੀਗੜ੍ਹ ਦੀ ਫਰਜ਼ੀ ਹਾਊਸਿੰਗ ਬੋਰਡ ਦੀ ਅਫਸਰ ਨੂੰ ਕੀਤਾ ਗ੍ਰਿਫ਼ਤਾਰ





















