Connect with us

Ropar-Nawanshahar

ਸੜ੍ਹਕ ਹਾਦਸੇ ‘ਚ ਨੌਜਵਾਨ ਦੀ ਮੌਤ

Published

on

ਕਾਠਗੜ੍ਹ 20 ਅਪ੍ਰੈਲ (ਦਿਵਿਆ ਸਵੇਰਾ)
ਅੱਜ ਵਕਤ ਕਰੀਬ 12ਵਜੇ ਬਲਾਚੌਰ ਰੋਪੜ ਨੈਸ਼ਨਲ ਮਾਰਗ ਤੇ ਨੇੜਲੇ ਪਿੰਡ ਭਰਥਲਾ ਦੇ ਸੜਕ ਕਰਾਸ ਕੱਟ ਤੇ ਇਕ ਕਾਰ ਅਤੇ ਐਕਟਿਵਾ ਦੀ ਅਚਾਨਕ ਭਿਆਨਕ ਟੱਕਰ ਹੋ ਗਈ।ਜਿਸ ਵਿਚ ਐਕਟਿਵਾ ਸਵਾਰ ਹਰਭਜਨਾ ਪੁਤਰ ਜੱਲਾ ਰਾਮ ਵਾਸੀ ਭਰਥਲਾ ਥਾਣਾ ਕਾਠਗੜ੍ਹ ਆਪਣੇ ਕਿਸੇ ਨਿਜੀ ਕੰਮ ਤੋਂ ਬੇਟ ਖੇਤਰ ਤੋਂ ਆਪਣੇ ਘਰ ਆ ਰਿਹਾ ਸੀ। ਤਾਂ ਅਚਾਨਕ ਇਕ ਕਾਰ ਨੰਬਰ ਪੀ,ਬੀ,07 ਬੀ,ਐਮ,3483 ਬਲਾਚੌਰ ਵਲ ਤੋਂ ਰੋਪੜ ਵੱਲ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਜਿਸ ਨਾਲ ਦੋਨਾਂ ਵਾਹਨਾਂ ਦੀ ਟੱਕਰ ਹੋ ਗਈ। ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਥਾਣਾ ਕਾਠਗੜ੍ਹ ਨੂੰ ਫੋਨ ਰਾਹੀਂ ਦੱਸਿਆ ਕਿ ਭਰਥਲਾ ਕ੍ਰਾਸ ਕੱਟ ਤੇ ਇਕ ਐਕਟਿਵਾ ਸਕੂਟਰੀ ਅਤੇ ਕਾਰ ਦੀ ਭਿਆਨਕ ਟੱਕਰ ਹੋ ਗਈ ਹੈ। ਸੂਚਨਾ ਮਿਲਦੀ ਸਾਰ ਥਾਣਾ ਕਾਠਗੜ੍ਹ ਦੀ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ। ਪੁਲੀਸ ਨੇ ਜ਼ਖ਼ਮੀ ਹਾਲਤ ਵਿੱਚ ਐਕਟਿਵਾ ਸਵਾਰ ਨੂੰ ਰੋਪੜ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਜਿਥੇ ਡਾਕਟਰਾਂ ਵੱਲੋਂ ਉਸ ਜ਼ਖ਼ਮੀ ਵਿਅਕਤੀ ਨੂੰ ਮਿਰਤਕ ਐਲਾਨਿਆ ਗਿਆ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾ ਕੇ ਪੁਲੀਸ ਥਾਣਾ ਕਾਠਗੜ੍ਹ ਨੇ ਕਾਰ ਅਤੇ ਐਕਟਿਵਾ ਸਕੂਟਰੀ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

5/5 - (10 votes)
Continue Reading
Click to comment

Leave a Reply

Your email address will not be published. Required fields are marked *

Politics

ਨੰਗਲ ਭਾਖੜਾ ਮਜ਼ਦੂਰ ਸੰਗ ਇੰਟਕ ਦੀ ਜਿੱਤੀ ਚੋਣ, ਬਣੇ ਪ੍ਧਾਨ ਸਤਨਾਮ ਸਿੰਘ ਲਾਦੀ

Published

on

ਕਾਠਗੜ੍ਹ 27 ਅਪ੍ਰੈਲ (ਦਿਵਿਆ ਸਵੇਰਾ)
ਨੰਗਲ ਭਾਖੜਾ ਮਜਦੂਰ ਸੰਗ ਇੰਟਕ ਦੀ ਚੋਣ ਜਿੱਤੀ ਬਣੇ ਪ੍ਧਾਨ ਸਤਨਾਮ ਸਿੰਘ ਲਾਦੀ ਨੂੰ ਲੱਖ ਲੱਖ ਵਧਾਈਆਂ ਸਤਨਾਮ ਸਿੰਘ ਲਾਦੀ ਦਾ ਪਿੱਛਲਾ ਪਿੰਡ ਥੋਪੀਆਂ ਹੈ ਜੋ ਬਲਾਚੌਰ ਤਹਿਸੀਲ ਵਿੱਚ ਹੈ ਵੀਰ ਸਤਨਾਮ ਸਿੰਘ ਨੇ ਜਿੱਥੇ ਅਪਣੇ ਪਿੰਡ ਦਾ ਨਾਮ ਰੋਸਨ ਕੀਤਾ ਉੱਥੇ ਬਲਾਚੌਰ ਤਹਿਸੀਲ ਦਾ ਵੀ ਨਾਮ ਉੱਚਾ ਕੀਤਾ ਹੈ ਅਸੀਂ ਵਧਾਈਆਂ ਦਿੰਦੇ ਹਾ ਵੀਰ ਸਤਨਾਮ ਸਿੰਘ ਲਾਦੀ ਜੀ ਨੂੰ ਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਜਿੰਨਾ ਦਿਨ ਰਾਤ ਮਿਹਨਤ ਨਾਲ ਇਹ ਚੋਣ ਜਿੱਤ ਪ੍ਰਾਪਤ ਕੀਤੀ ਹੈ ਵਧਾਈਆਂ ਦੇਣ ਵਾਲੇ ਪ੍ਧਾਨ ਸੁਰਿੰਦਰ ਛਿੰਦਾ ਰੈਲ ਮਾਜਰਾ ਸੰਜੀਵ ਸੋਨੂੰ ਤੇਲੁ ਰਾਮ ਸੁਖਦੇਵ ਬੋਬੀ ਗੁਰਦੀਪ ਘਈ ਹੰਸ ਰਾਜ ਸੱਤਪਾਲ ਸੰਧੂ ਦੋਲਤ ਰਾਮ ਸਰਪੰਚ ਦਲੀਪ ਚੰਦ ਦੇਵ ਰਾਜ ਭੋਲੇਵਾਲ ਪੋਲਾ ਰਾਮ ਟੌਂਸਾ ਰਵੀ ਸੰਕਰ ਇਨ੍ਹਾਂ ਸਭ ਨੇ ਖੁਸ਼ੀ ਮਨਾਈ ਹੈ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਤੇ ਅੱਗੇ ਵੀ ਮਜਦੂਰਾਂ ਦੀਆਂ ਸਾਰੀਆਂ ਸਮਸਿਆ ਪਹਿਲ ਦੇ ਅਧਾਰ ਤੇ ਹੱਲ ਕਰਨ ਗੇ

Rate this post
Continue Reading

Ropar-Nawanshahar

ਕਾਠਗੜ੍ਹ ‘ਚ ਈਦ-ਉਲ-ਫ਼ਿਤਰ ਦਾ ਤਿਉਹਾਰ ਪਿਆਰ ਨਾਲ ਮਨਾਇਆ ਗਿਆ

Published

on

ਕਾਠਗੜ੍ਹ, 22 ਅਪ੍ਰੈਲ (ਦਿਵਿਆ ਸਵੇਰਾ )

ਅੱਜ ਕਾਠਗੜ ਦੀ ਉਮਰ ਰਜ਼ਾ ਜਾਮਾ ਮਸਜਿਦ ਵਿਖੇ ਮੌਲਵੀ ਐਸ ਏ ਫਾਰੂਕੀ ਦੀ ਅਗਵਾਈ ਵਿਚ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਫਿਤਰ ਦਾ ਤਿਉਹਾਰ ਬੜੇ ਪਿਆਰ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧ ਵਿਚ ਸਭ ਤੋਂ ਪਹਿਲਾਂ ਮੌਲਵੀ ਸਾਹਿਬ ਵੱਲੋਂ ਈਦ-ਉਲ-ਫਿਤਰ ਦੀ ਨਮਾਜ਼ ਅਦਾ ਕੀਤੀ ਗਈ ਅਤੇ ਮੁਲਕ ਦੀ ਸ਼ਾਂਤੀ ਵਾਸਤੇ ਦੁਆ ਕੀਤੀ ਗਈ ਉਪਰੰਤ ਇੱਕ ਦੂਜੇ ਦੇ ਗਲ ਮਿਲ ਕੇ ਈਦ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਵੱਡੀ ਸੰਖਿਆ ਵਿਚ ਇਕੱਤਰ ਹੋਏ ਮੁਸਲਿਮ ਭਾਈਚਾਰੇ ਨੂੰ ਅਪੀਲ ਕਰਦਿਆਂ ਮੌਲਵੀ ਐੱਸ.ਏ ਫਾਰੂਕੀ ਨੇ ਕਿਹਾ ਕਿ ਹਿੰਦੂ, ਮੁਸਲਿਮ, ਸਿੱਖ, ਇਸਾਈ ਭਾਈਚਾਰੇ ਦੇ ਆਪਸੀ ਪਿਆਰ ਨੂੰ ਹੋਰ ਵੀ ਮਜਬੂਤ ਹੋਣਾ ਚਾਹੀਦਾ ਹੈ ਤਾਂ ਕਿ ਸਾਡਾ ਮੁਲਕ ਤਰੱਕੀ ਦੀਆਂ ਬੁਲੰਦੀਆਂ ਵੱਲ ਵਧ ਸਕੇ। ਉਹਨਾਂ ਖੁਦਾ ਨੂੰ ਫਰਿਆਦ ਕਰਦਿਆਂ ਕਿਹਾ ਕਿ ਕਦੇ ਵੀ ਸਾਡੇ ਸਾਰੇ ਭਾਈਚਾਰਿਆਂ ਵਿਚ ਕਿਸੇ ਤਰ੍ਹਾਂ ਦੀ ਕੋਈ ਨਫਰਤ ਨਾ ਫੈਲੇ ਤੇ ਅਸੀਂ ਹਮੇਸ਼ਾ ਰਲ ਮਿਲ ਕੇ ਰਹੀਏ ਤੇ ਆਪਸੀ ਪਿਆਰ ਨੂੰ ਵਧਾਈਏ ।
ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਮਹਿੰਦੀ ਹਸਨ, ਅਸਗਰ ਹੁਸੈਨ, ਖਲੀਲ ਅਹਿਮਦ, ਰਿਹਾਨ ਅਲੀ, ਮੀਆਂ ਬਖ਼ਸ਼, ਫੁਰਕਾਨ ਅਲੀ, ਇਮਰਾਜ ਰਜ਼ਾ, ਮੁਹੰਮਦ ਹਨੀਫ਼, ਸ਼ਬੀਰ ਤੋਂ ਇਲਾਵਾ ਹਿੰਦੂ ਭਾਈਚਾਰੇ ਵੱਲੋਂ ਸੁਭਾਸ਼ ਭਾਟੀਆ, ਸਤੀਸ਼ ਸ਼ਰਮਾ, ਰਾਜੇਸ਼ ਸ਼ਰਮਾ, ਅਜੀਤ ਰਾਮ, ਬਾਬਾ ਸਖੀ ਰਾਮ ਜੀ, ਹਰਦਿਆਲ ਚੰਦ, ਸਰਪੰਚ ਕ੍ਰਿਸ਼ਨ ਕੁਮਾਰ, ਸਰਪੰਚ ਗੁਰਨਾਮ ਸਿੰਘ ਚਾਹਲ, ਨੰਬਰਦਾਰ ਅਵਤਾਰ ਸਿੰਘ ਆਦਿ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਇਹ ਸਾਰਾ ਪ੍ਰੋਗਰਾਮ ਥਾਣਾ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਦੀ ਦੇਖ ਰੇਖ ਵਿੱਚ ਨੇਪਰੇ ਚੜ੍ਹਿਆ।

Rate this post
Continue Reading

Doaba

ਮੈਡੀਕਲ ਪ੍ਰੈਕਟੀਸ਼ਨਰਜ ਐਸੋਸ਼ੀਏਸ਼ਨ ਦੀ ਹੋਈ ਮਹੀਨਾਵਾਰ ਮੀਟਿੰਗ

Published

on

ਬਲਾਚੌਰ 21 ਅਪ੍ਰੈਲ (ਦਿਵਿਆ ਸਵੇਰਾ)
ਅੱਜ ਮੈਡੀਕਲ ਪ੍ਰੈਕਟੀਸ਼ਨਰਜ਼ਐਸੋਸੀਏਸ਼ਨ ਰਜਿ 295 ਪੰਜਾਬ ਬਲਾਕ ਬਲਾਚੌਰ ਦੀ ਮਹੀਨਾਵਾਰ ਮੀਟਿੰਗ ਡਾਕਟਰ ਮਨੋਹਰ ਲਾਲ ਟਕਾਰਲਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਬਲਾਕ ਬਲਾਚੌਰ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਨ ਤੇ ਸਟੇਟ ਚੇਅਰਮੈਨ ਡਾਕਟਰ ਦਿਲਦਾਰ ਸਿੰਘ, ਬਲਾਕ ਚੇਅਰਮੈਨ ਡਾਕਟਰ ਮਨੋਹਰ ਲਾਲ, ਬਲਾਕ ਬਲਾਚੌਰ ਦੇ ਪ੍ਰਧਾਨ ਡਾ ਸਰਬਜੀਤ ਸਿੰਘ ਅਤੇ ਸਮੂਹ ਮੈਂਬਰਾਂ ਨੇ ਲੱਡੂ ਵੰਡੇ। ਉਹਨਾਂ ਨੂੰ ਨਮਨ ਕੀਤਾ। ਬਾਅਦ ਵਿੱਚ ਮੀਟਿੰਗ ਵਿੱਚ ਮਹੀਨੇ ਦੀ ਗਤੀ ਵਿਧੀਆਂ ਤੇ ਵੀਚਾਰ ਚਰਚਾ ਕੀਤੀ ਗਈ। ਪ੍ਰਧਾਨ ਡਾਕਟਰ ਸਰਬਜੀਤ ਸਿੰਘ ਜੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਆਪਣੀ ਸਾਫ਼ ਸੁਥਰੀ ਪਰੈਕਟਿਸ ਕਰਨੀ ਚਾਹੀਦੀ ਹੈ।ਇਹ ਮਨੁੱਖਤਾ ਦੀ ਸੇਵਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕੋਈ ਕੋਰਸ ਦਾ ਪ੍ਰਬੰਧ ਕੀਤਾ ਜਾਵੇ। ਤਾਂ ਜੋ ਟ੍ਰੇਨਿੰਗ ਦਿੱਤੀ ਜਾਵੇ। ਬਾਕੀ ਬੁਲਾਰਿਆਂ ਨੇ ਵੀ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜੀਵਨ ਬਾਰੇ ਵਿਚਾਰ ਰੱਖੇ। ਮੀਟਿੰਗ ਵਿੱਚ ਡਾਕਟਰ ਬਲਦੇਵ ਸਿੰਘ, ਡਾਕਟਰ ਸੁੱਚਾ ਸਿੰਘ,ਡਾ ਪਿੰਕਾ, ਡਾ ਭੁਪਿੰਦਰ ਸਿੰਘ, ਡਾ ਬਹਾਦਰ ਸਿੰਘ, ਡਾ ਨਰੇਸ਼, ਡਾ ਰਾਕੇਸ਼ ਜੋਸ਼ੀ, ਡਾ ਗਿਆਨ ਸਿੰਘ ਜਨਰਲ ਸਕੱਤਰ, ਡਾ ਹਰਜਿੰਦਰ ਸਿੰਘ ਕੈਸ਼ੀਅਰ, ਡਾ ਸ਼ਮਸ਼ੇਰ ਸਿੰਘ, ਡਾ ਹਰਭਜਨ, ਡਾ ਗੁਰਪ੍ਰੀਤ, ਡਾ ਦਰਬਾਰਾ ਸਿੰਘ, ਡਾ ਦਿਲਬਾਗ ਸਿੰਘ, ਡਾ ਗੁਰਵਿੰਦਰ, ਡਾ ਮਨਪ੍ਰੀਤ ਸਿੰਘ, ਡਾ ਅਮਰਨਾਥ, ਡਾ ਪ੍ਰੇਮ ਸਿੰਘ, ਡਾ ਪਰਮਜੀਤ ਸਿੰਘ, ਡਾ ਸਾਹਿਲ, ਆਦਿ ਸ਼ਾਮਲ ਹੋਏ।

Rate this post
Continue Reading
Advertisement

ਸਬੰਧਤ ਖ਼ਬਰਾਂ

Crime9 months ago

ਲੁਧਿਆਣਾ ਪੁਲਿਸ ਨੇ ਚੰਡੀਗੜ੍ਹ ਦੀ ਫਰਜ਼ੀ ਹਾਊਸਿੰਗ ਬੋਰਡ ਦੀ ਅਫਸਰ ਨੂੰ ਕੀਤਾ ਗ੍ਰਿਫ਼ਤਾਰ

Post Views: 500 ਈ.ਡੀ ਤੱਕ ਦੀਆਂ ਨਜ਼ਰਾਂ ਬੀਬਾ ਸਾਹਿਬਾ ਦੀ ਕਰ ਰਹੀਆਂ ਸਨ ਤਲਾਸ਼ ਚੰਡੀਗੜ੍ਹ ਸਣੇ ਬਾਕੀ ਰਾਜਾਂ ਦੀ ਪੁਲਿਸ...

Crime9 months ago

ਦਿਹਾੜੀ ‘ਤੇ ਕੰਮ ਕਰਨ ਵਾਲਾ ਮਜ਼ਦੂਰ ਬਣਿਆ ਨਸ਼ਾ ਤਸਕਰ, 5 ਕਿਲੋਗ੍ਰਾਮ ਗਾਂਜਾ ਬਰਾਮਦ

Post Views: 318 ਲੁਧਿਆਣਾ 3 ਅਪ੍ਰੈਲ (ਸ਼ੰਕਰ ਕੁਮਾਰ) ਅਗਾਮੀ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਲੁਧਿਆਣਾ...

Crime9 months ago

ਐਂਟੀ ਨਾਰਕੋਟਿਕਸ ਸੈਲ-1 ਦੀ ਪੁਲਿਸ ਨੂੰ ਮਿਲੀ ਲੱਖਾਂ ਰੁਪਏ ਮੁੱਲ ਦੀ ਹੈਰੋਇਨ

Post Views: 350 8 ਹਜ਼ਾਰ ਦੀ ਡਰੱਗ ਮਨੀ, 25 ਖਾਲੀ ਮੋਮੀ ਲਿਫਾਫੇ ਸਣੇ ਇੱਕ ਇਲੈਕਟ੍ਰੋਨਿਕ ਕੰਡਾ ਕੀਤਾ ਬਰਾਮਦ ਲੁਧਿਆਣਾ 3...

Crime9 months ago

ਲੜਾਈ-ਝਗੜੇ ਦੇ ਮਾਮਲੇ ‘ਚ ਨਾਮਜ਼ਦ ਲੋੜੀਂਦੀ ਮਹਿਲਾ ਭਗੌੜਾ ਨੂੰ ਕੀਤਾ ਕਾਬੂ

Post Views: 760 ਛੇ ਸਾਲ ਪਹਿਲਾਂ ਹੋਇਆ ਸੀ ਮਾਮਲਾ ਦਰਜ ਲੁਧਿਆਣਾ 2 ਅਪ੍ਰੈਲ (ਅਮ੍ਰਿਤਪਾਲ ਸਿੰਘ ਸੋਨੂੰ) ਥਾਣਾ ਡਵੀਜਨ ਨੰ.ਛੇ ਦੇ...

Hoshiarpur11 months ago

ਹਾਦਸੇ ਤੋਂ ਬਾਅਦ ਲੱਗੀ ਕਾਰ ਨੂੰ ਅੱਗ ‘ਚ 5 ਜਣੇ ਜਿੰਦਾ ਸੜੇ

Post Views: 360 ਹੁਸ਼ਿਆਰਪੁਰ ਦੇ ਕਸਬਾ ਦਸੂਹਾ :-ਕਾਰ ਅਤੇ ਟਰੱਕ ਵਿਚਾਲੇ ਟੱਕਰ ਹੋਣ ਨਾਲ 5 ਲੋਕਾਂ ਦੀ ਹੋਈ ਮੌਤ ਹੁਸ਼ਿਆਰਪੁਰ...

Agriculure11 months ago

ਸੰਯੁਕਤ ਕਿਸਾਨ ਮੋਰਚਾ ਵੱਲੋਂ 16 ਫਰਵਰੀ ਨੂੰ ਕਿਰਤੀ ਹੜਤਾਲ ਤੇ ਪੇਂਡੂ ਭਾਰਤ ਬੰਦ ਦਾ ਦਿੱਤਾ ਗਿਆ ਸੱਦਾ

Post Views: 247 ਭਾਰਤ ਬੰਦ ਦਾ ਸੱਦਾ:- ਮੋਦੀ ਨੇ ਕਾਰਪੋਰੇਟ ਦੇ 14.56 ਲੱਖ ਕਰੋੜ ਰੁਪਏ ਦੇ ਕਰਜ਼ੇ ਤੇ ਮਾਰੀ ਲੀਕ...

Sangrur-Barnala11 months ago

ਨਵੇਂ ਚੁਣੇ ਮੀਤ ਪ੍ਰਧਾਨ ਨੇ ਵਿਧਾਇਕ ਬੀਬੀ ਭਰਾਜ ਦੀ ਅਗਵਾਈ ਹੇਠ ਸੰਭਾਲਿਆ ਅਹੁਦਾ

Post Views: 317 ਨਵੇਂ ਚੁਣੇ ਮੀਤ ਪ੍ਰਧਾਨ :-ਸ਼ਹਿਰ ਦੇ ਸਾਰੇ ਵਾਰਡਾਂ ਵਿਚ ਵਿਕਾਸ ਕਾਰਜਾਂ ਨੂੰ ਬਿਨਾਂ ਕਿਸੇ ਵਿਤਕਰੇ ਤੋਂ ਕੀਤਾ...

Chandigarh11 months ago

ਸਰਕਾਰੀ ਹਸਪਤਾਲ ਦੇ ਡਾਕਟਰ ਹੁਣ ਆਪ ਬਾਹਰ ਜਾ ਕੇ ਲਿਆ ਕੇ ਦੇਣਗੇ ਦਵਾਈ : ਮਾਨ

Post Views: 268 ਪੰਜਾਬ ਕੈਬਨਿਟ ਦੀ ਮੀਟਿੰਗ :- ਕੱਟੇ ਗਏ ਰਾਸ਼ਨ ਕਾਰਡਾਂ ਨੂੰ ਬਹਾਲ ਕਰਨ ‘ਤੇ ਪੰਜਾਬ ਸਰਕਾਰ ਨੇ ਲਾਈ...

Crime11 months ago

ਨਸ਼ਾ ਤਸਕਰਾਂ ਨੇ ਜੇਲ੍ਹ ਦੇ ਦੋ ਸਹਾਇਕ ਜੇਲ੍ਹ ਸੁਪਰਡੈਂਟ ਦਾ ਲਿਆ ਨਾਮ

Post Views: 341 ਨਸ਼ਾ ਤਸਕਰਾਂ ਨੇ ਜੇਲ੍ਹ ਦੇ ਦੋ ਸਹਾਇਕ ਜੇਲ੍ਹ ਸੁਪਰਡੈਂਟ ਦਾ ਲਿਆ ਨਾਮ ਪ੍ਰੋਡਕਸ਼ਨ ਵਾਰੰਟ ਤੇ ਲਿਆਏ ਗਏ...

Punjab Halchal11 months ago

ਸੰਘਣੀ ਧੁੰਦ ਅਤੇ ਠੰਢ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲ ‘ਚ ਕੀਤਾ ਗਿਆ ਛੁੱਟੀਆਂ ‘ਚ ਵਾਧਾ

Post Views: 339 ਸੰਘਣੀ ਧੁੰਦ ਅਤੇ ਠੰਢ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲ ‘ਚ ਕੀਤਾ ਗਿਆ ਛੁੱਟੀਆਂ ‘ਚ ਵਾਧਾ ਛੁੱਟੀਆਂ ‘ਚ...

Trending

You cannot copy content of this page

error: Content is protected !!