Punjab Halchal
ਪੰਜਾਬ ਸਰਕਾਰ ਵੱਲੋਂ ਪੁਲਿਸ ਪ੍ਰਸਾਸ਼ਨ ਵਿੱਚ ਵੱਡਾ ਫੇਰਬਦਲ, ਸੂਬੇ ਭਰ ਦੇ 17 ਉੱਚ ਅਧਿਕਾਰੀਆ ਦੇ ਕੀਤੇ ਗਏ ਤਬਾਦਲੇ
Chandigarh
ਸਰਕਾਰੀ ਹਸਪਤਾਲ ਦੇ ਡਾਕਟਰ ਹੁਣ ਆਪ ਬਾਹਰ ਜਾ ਕੇ ਲਿਆ ਕੇ ਦੇਣਗੇ ਦਵਾਈ : ਮਾਨ
ਪੰਜਾਬ ਕੈਬਨਿਟ ਦੀ ਮੀਟਿੰਗ :- ਕੱਟੇ ਗਏ ਰਾਸ਼ਨ ਕਾਰਡਾਂ ਨੂੰ ਬਹਾਲ ਕਰਨ ‘ਤੇ ਪੰਜਾਬ ਸਰਕਾਰ ਨੇ ਲਾਈ ਮੋਹਰ
ਚੰਡੀਗੜ੍ਹ/ਦਿਵਿਆ ਸਵੇਰਾ
ਪੰਜਾਬ ਕੈਬਨਿਟ ਦੀ ਮੀਟਿੰਗ :- ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਕਈ ਅਹਿਮ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਕੁੱਝ ਮਹੱਤਵਪੂਰਨ ਫ਼ੈਸਲਿਆਂ ਤੇ ਮੋਹਰ ਵੀ ਲਾਈ ਗਈ। ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ੨੬ ਜਨਵਰੀ ੨੦੨੪ ਤੋਂ ਪੰਜਾਬ ਦੇ ਸਾਰੇ ਡਵੀਜ਼ਨਲ ਅਤੇ ਸਬ-ਡਵੀਜ਼ਨਲ ਤੇ ਜ਼ਿਲ੍ਹਾ ਹਸਪਤਾਲਾਂ ‘ਚ ਦਵਾਈ ਲੈਣ ਗਏ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਹਸਪਤਾਲ ਦੇ ਅੰਦਰੋਂ ਹੀ ਮਿਲਣਗੀਆਂ।
ਕੋਈ ਵੀ ਡਾਕਟਰ ਕਿਸੇ ਵੀ ਕਿਸਮ ਦੀ ਕੋਈ ਵੀ ਦਵਾਈ ਬਾਹਰੋਂ ਲੈਣ ਲਈ ਨਹੀਂ ਲਿਖ ਸਕੇਗਾ। ਜੇਕਰ ਕੋਈ ਦਵਾਈ ਅੰਦਰੋਂ ਨਹੀਂ ਮਿਲੀ ਤਾਂ ਡਾਕਟਰ ਖੁਦ ਬਾਹਰੋਂ ਜਾ ਕੇ ਲਿਆ ਕੇ ਦੇਵੇਗਾ। ਸਾਰੇ ਹਸਪਤਾਲਾਂ ਵਿਚ ਐਕਸ-ਰੇਅ ਮੁਫ਼ਤ ਹੋਣਗੇ, ਜੇਕਰ ਕਿਤੇ ਅਜਿਹਾ ਨਹੀਂ ਹੁੰਦਾ ਤਾਂ ਬਾਹਰੋਂ ਕਰਵਾਉਣ ਉਤੇ ਸਰਕਾਰ ਪੈਸਾ ਦੇਵੇਗੀ।
Crime
ਨਸ਼ਾ ਤਸਕਰਾਂ ਨੇ ਜੇਲ੍ਹ ਦੇ ਦੋ ਸਹਾਇਕ ਜੇਲ੍ਹ ਸੁਪਰਡੈਂਟ ਦਾ ਲਿਆ ਨਾਮ
ਨਸ਼ਾ ਤਸਕਰਾਂ ਨੇ ਜੇਲ੍ਹ ਦੇ ਦੋ ਸਹਾਇਕ ਜੇਲ੍ਹ ਸੁਪਰਡੈਂਟ ਦਾ ਲਿਆ ਨਾਮ
ਪ੍ਰੋਡਕਸ਼ਨ ਵਾਰੰਟ ਤੇ ਲਿਆਏ ਗਏ ਨਸ਼ਾ ਤਸਕਰਾਂ ਨੇ ਕੀਤਾ
ਖੁਲਾਸਾ:-ਸਭ ਜੇਲ੍ਹ ਦੇ ਅਧਿਕਾਰੀਆਂ ਦੀ ਸ਼ਹਿ ਤੇ ਹੁੰਦਾ
ਦਿਵਿਆ ਸਵੇਰਾ
ਜੇਲ ਪ੍ਰਸ਼ਾਸਨ ਦੀਆਂ ਕਾਰਗੁਜ਼ਾਰੀਆਂ ਅਕਸਰ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨਜ਼ਰ ਆਉਂਦੀਆਂ ਹਨ। ਜਿਸ ਨਾਲ ਕਿਤੇ ਨਾ ਕਿਤੇ ਇਹਨਾਂ ਦੀਆਂ ਨਲੈਕੀਆਂ ਦਾ ਵੀ ਅਕਸਰ ਪਤਾ ਲੱਗਦਾ ਰਹਿੰਦਾ ਹੈ। ਇਸੇ ਤਰ੍ਹਾਂ ਦਾ ਹੈ ਇੱਕ ਮਾਮਲਾ ਦੇਖਣ ਵਿੱਚ ਸਾਹਮਣੇ ਆਇਆ ਹੈ ਕਿ ਜੇਲ ਵਿੱਚੋਂ ਪ੍ਰੋਡਕਸ਼ਨ ਵਰੰਟ ਤੇ ਲਿਆਏ ਗਏ ਨਸ਼ਾ ਤਸਕਰਾਂ ਨੇ ਜੇਲ੍ਹ ਦੇ ਦੋ ਸਹਾਇਕ ਸੁਪਰਡੈਂਟਾਂ ਦਾ ਨਾਮ ਲਿਆ ਹੈ ਕਿ ਇਹਨਾਂ ਦੀ ਸ਼ਹਿ ਤੇ ਹੀ ਉਹ ਜੇਲਾਂ ਵਿੱਚ ਬੈਠ ਕੇ ਨਸ਼ਾ ਤਸਕਰੀ ਦਾ ਕਾਰੋਬਾਰ ਚਲਾਉਂਦੇ ਹਨ। ਇਸ ਮਾਮਲੇ ਸਬੰਧੀ ਜਦੋਂ ਪੁਲਿਸ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾ ਨੇ ਕਿਹਾ ਹੈ ਕਿ ਜੇਲ੍ਹ ਦੇ ਦੋ ਸਹਾਇਕ ਸੁਪਰਡੈਂਟਾਂ ਨੂੰ ਸਿਰਫ ਕਿਸੇ ਹੋਰ ਇੱਕ ਮਾਮਲੇ ਵਿੱਚ ਤਫਤੀਸ਼ ਦੇ ਸਬੰਧ ਵਿੱਚ ਬੁਲਾਇਆ ਗਿਆ ਸੀ। ਇਸ ਤਰ੍ਹਾਂ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ। ਕਿਤੇ ਨਾ ਕਿਤੇ ਪੁਲਿਸ ਦੇ ਅਧਿਕਾਰੀ ਵੀ, ਕਿਸੇ ਦੇ ਡਰ ਤੋਂ ਦੋ ਸਹਾਇਕ ਜੇਲ੍ਹ ਸੁਪਰਡੈਂਟਾਂ ਨੂੰ ਬਚਾਉਣ ਲਈ ਜੀ ਜਾਨ ਲਾ ਰਹੇ ਹਨ।
Punjab Halchal
ਸੰਘਣੀ ਧੁੰਦ ਅਤੇ ਠੰਢ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲ ‘ਚ ਕੀਤਾ ਗਿਆ ਛੁੱਟੀਆਂ ‘ਚ ਵਾਧਾ
ਸੰਘਣੀ ਧੁੰਦ ਅਤੇ ਠੰਢ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲ ‘ਚ ਕੀਤਾ ਗਿਆ ਛੁੱਟੀਆਂ ‘ਚ ਵਾਧਾ
ਛੁੱਟੀਆਂ ‘ਚ ਵਾਧਾ:- ਪ੍ਰਸ਼ਾਸਨ ਨੇ ਜਾਰੀ ਕੀਤਾ ਇਹ ਨੋਟੀਫਿਕੇਸ਼ਨ
ਚੰਡੀਗੜ੍ਹ/ਦਿਵਿਆ ਸਵੇਰਾ
ਛੁੱਟੀਆਂ ‘ਚ ਵਾਧਾ:-ਠੰਢ ਤੇ ਸੰਘਣੀ ਧੁੰਦ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਵਿਚ ਛੁੱਟੀਆਂ ਵਿਚ ਮੁੜ ਵਾਧਾ ਕਰ ਦਿੱਤਾ ਗਿਆ ਹੈ। ਠੰਢ ਤੇ ਸੰਘਣੀ ਧੁੰਦ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।ਪ੍ਰਸ਼ਾਸਨ ਨੇ ਇਸ ਸਬੰਧੀ ਨੋਟੀਫਿਕਸ਼ਨ ਜਾਰੀ ਕਰ ਦਿੱਤਾ ਹੈ।ਲਗਾਤਾਰ ਖਰਾਬ ਚੱਲ ਰਹੇ ਮੌਸਮ ਨੂੰ ਮੱਦੇਨਜ਼ਰ 23, 24 ਅਤੇ 25 ਨੂੰ ਯੂਟੀ ਚੰਡੀਗੜ੍ਹ ਦੇ ਕਿਸੇ ਵੀ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਵਿੱਚ ਪੰਜਵੀਂ ਜਮਾਤ ਤੱਕ ਫਿਜ਼ੀਕਲ ਕਲਾਸਾਂ ਨਹੀਂ ਲੱਗਣ ਗੀਆਂ।ਸਕੂਲ ਵੱਲੋਂ ਇਹਨਾਂ ਕਲਾਸਾਂ ਲਈ ਆਨਲਾਈਨ ਕਲਾਸ ਦਾ ਆਯੋਜਨ ਕਰ ਸਕਦੇ ਹਨ।
ਔਨਲਾਈਨ ਕਲਾਸਾਂ ਕਰਵਾਉਣ ਬਾਰੇ ਵਿਚਾਰ ਕਰ ਸਕਦੇ ਹਨ
ਛੇਵੀਂ ਅਤੇ ਇਸ ਤੋਂ ਉੱਪਰ ਦੀਆਂ ਜਮਾਤਾਂ ਲਈ 22 ਜਨਵਰੀ 2024 ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਸਕੂਲ, ਮਿਤੀ 23, 24 ਅਤੇ 25 ਜਨਵਰੀ 2024 ਲਈ ਫਿਜ਼ੀਕਲ ਮੋਡ ਦੇ ਉਲਟ, ਔਨਲਾਈਨ ਕਲਾਸਾਂ ਕਰਵਾਉਣ ਬਾਰੇ ਵਿਚਾਰ ਕਰ ਸਕਦੇ ਹਨ। ਹਾਲਾਂਕਿ ਜੇਕਰ ਸਕੂਲ ੜੀ ਅਤੇ ਇਸ ਤੋਂ ਉੱਪਰ ਦੀਆਂ ਜਮਾਤਾਂ ਲਈ ਸਰੀਰਕ ਕਲਾਸਾਂ ਸ਼ੁਰੂ ਕਰਨ ਦੀ ਚੋਣ ਕਰਦਾ ਹੈ, ਤਾਂ ਸਕੂਲ ਨੂੰ ਇਹ ਯਕੀਨੀ ਬਣਾਉਣ ਲਈ ਢੁਕਵੀਂ ਸਾਵਧਾਨੀ ਵਰਤਣੀ ਚਾਹੀਦੀ ਹੈ ਕਿ ਕਿਸੇ ਵੀ ਬੱਚੇ ਨੂੰ ਸਕੂਲਾਂ ਵਿੱਚ ਜਾਂ ਸਕੂਲ ਆਉਣ ਅਤੇ ਆਉਣ-ਜਾਣ ਦੌਰਾਨ ਠੰਡੇ ਮੌਸਮ ਦਾ ਸਾਹਮਣਾ ਨਾ ਕਰਨਾ ਪਵੇ।ਮਿਤੀ ੨੩, ੨੪ ਅਤੇ ੨੫ ਜਨਵਰੀ ੨੦੨੪ ਨੂੰ ਕਿਸੇ ਵੀ ਫਿਜ਼ੀਕਲ ਕਲਾਸ ਲਈ ਯੂਟੀ ਚੰਡੀਗੜ੍ਹ ਦੇ ਸਕੂਲ, ਵਿਦਿਆਰਥੀਆਂ ਲਈ ਸਵੇਰੇ ੯.੩੦ ਵਜੇ ਤੋਂ ਪਹਿਲਾਂ ਨਹੀਂ ਖੁੱਲ੍ਹਣਗੇ।
- Ludhiana - Khanna2 years ago
ਗਲੀ ‘ਚ ਖੇਡ ਰਹੇ ਬੱਚੇ ਨੂੰ ਥਾਰ ਚਾਲਕ ਨੇ ਕੁਚਲਿਆ
- Amritsar2 years ago
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਸ਼ਹਿਰਵਾਸੀਆਂ ਨੂੰ ਗਰਮੀ ਤੋਂ ਬਚਣ ਦੀ ਕੀਤੀ ਅਪੀਲ
- Agriculure2 years ago
ਟੁੱਟੇ ਜਾਂ ਬਦਰੰਗ ਦਾਣੇ ਤੇ ਖਰੀਦ ਏਜੰਸੀਆਂ ਵੱਲੋਂ ਕੀਤੀ ਜਾਣ ਵਾਲੀ ਕਟੌਤੀ ਦੀ ਭਰਪਾਈ ਕਰੇਗੀ ਪੰਜਾਬ ਸਰਕਾਰ
- Crime9 months ago
ਲੜਾਈ-ਝਗੜੇ ਦੇ ਮਾਮਲੇ ‘ਚ ਨਾਮਜ਼ਦ ਲੋੜੀਂਦੀ ਮਹਿਲਾ ਭਗੌੜਾ ਨੂੰ ਕੀਤਾ ਕਾਬੂ
- Health2 years ago
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਵਿਗੜੀ ਸਿਹਤ
- Religious2 years ago
ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਬੇਅਦਬੀ ਬਰਦਾਸ਼ਤ ਤੋਂ ਬਾਹਰ : ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ
- Amritsar2 years ago
ਗੰਨ ਪੁਆਇੰਟ ‘ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 2 ਮੁਲਜ਼ਮ ਕੀਤੇ ਕਾਬੂ
- Lifestyle2 years ago
ਲੁਧਿਆਣਾ ਸ਼ਹਿਰ ਦੇ ਟ੍ਰੈਫ਼ਿਕ ਜ਼ੋਨ-ਇੰਚਾਰਜ਼ ਅਸ਼ੋਕ ਚੌਹਾਨ ਨੇ ਦੇਸ਼ਾਂ-ਵਿਦੇਸ਼ਾਂ ਤੱਕ ਪੱਟੀਆਂ ਧੁੰਮਾਂ